ਅਹਿਮਦਾਬਾਦ, 26 ਦਸੰਬਰ (ਪੋਸਟ ਬਿਊਰੋ): ਗੁਜਰਾਤ ਦੇ ਅਹਿਮਦਾਬਾਦ-ਰਾਜਕੋਟ ਹਾਈਵੇਅ 'ਤੇ ਬੁੱਧਵਾਰ ਦੇਰ ਰਾਤ ਦੋ ਟਰੱਕਾਂ ਦੀ ਆਪਸ 'ਚ ਟੱਕਰ ਹੋ ਗਈ। ਹਾਦਸੇ 'ਚ ਦੋ ਦੀ ਮੌਤ ਹੋ ਗਈ, ਤਿੰਨ ਲੋਕ ਜ਼ਖਮੀ ਹੋ ਗਏ।
ਇਹ ਹਾਦਸਾ ਬਾਗੋਦਰਾ ਤੋਂ ਬਾਵਲਾ ਵੱਲ ਜਾ ਰਹੇ ਕੱਪੜਿਆਂ ਨਾਲ ਭਰੇ ਟਰੱਕ ਦਾ ਟਾਇਰ ਫਟਣ ਕਾਰਨ ਵਾਪਰਿਆ। ਇਹ ਟਰੱਕ ਦੂਜੇ ਪਾਸੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਧਮਾਕਾ ਹੋਇਆ। ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ। ਨੇੜਿਓਂ ਲੰਘ ਰਹੇ ਦੋ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਏ।
ਕੱਪੜਿਆਂ ਨਾਲ ਭਰਿਆ ਟਰੱਕ ਚੋਟਿਲਾ ਤੋਂ ਅਹਿਮਦਾਬਾਦ ਜਾ ਰਿਹਾ ਸੀ। ਇਸ ਦਾ ਟਾਇਰ ਫਟ ਗਿਆ ਅਤੇ ਇਹ ਬਾਵਲਾ ਤੋਂ ਬਾਗੋਦਰਾ ਜਾ ਰਹੇ ਟਰੱਕ ਨਾਲ ਟਕਰਾ ਗਿਆ। ਇਹ ਟਰੱਕ ਕਣਕ ਅਤੇ ਚੌਲਾਂ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ।
ਕੱਪੜਿਆਂ ਨਾਲ ਭਰਿਆ ਟਰੱਕ ਰਣਛੋੜਭਾਈ ਰਬਾੜੀ ਦੀ ਕੰਪਨੀ ਦਾ ਸੀ। ਟਰੱਕ ਦਾ ਪੁਰਾਣਾ ਡਰਾਈਵਰ ਪ੍ਰਦੀਪਭਾਈ ਛੁੱਟੀ 'ਤੇ ਗਿਆ ਹੋਇਆ ਸੀ। ਉਸ ਦੀ ਥਾਂ ਕਮਲਭਾਈ ਗੱਡੀ ਚਲਾ ਰਿਹਾ ਸੀ। ਹਾਦਸੇ 'ਚ ਡਰਾਈਵਰ ਕਮਲਭਾਈ ਦੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਯਾਤਰੀ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ।