ਮੁੰਬਈ, 2 ਫਰਵਰੀ (ਪੋਸਟ ਬਿਊਰੋ): ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਦੱਖਣੀ ਮੁੰਬਈ ਸਥਿਤ ਪਾਰਸੀ ਜਿਮਖਾਨਾ ਕਲੱਬ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਟੈਨਿਸ ਬਾਲ ਨਾਲ ਕ੍ਰਿਕਟ ਖੇਡਣ ਦਾ ਆਨੰਦ ਮਾਣਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਜਿ਼ਆਦਾ ਵਾਰ ਆਊਟ ਨਹੀਂ ਹੋਏ। ਸੂਨਕ ਨੇ ਐਕਸ ’ਤੇ ਲਿਖਿਆ ਕਿ ਟੈਨਿਸ ਬਾਲ ਨਾਲ ਕ੍ਰਿਕਟ ਖੇਡੇ ਬਿਨ੍ਹਾਂ ਮੁੰਬਈ ਦੀ ਯਾਤਰਾ ਪੂਰੀ ਨਹੀਂ ਮੰਨੀ ਜਾਂਦੀ। ਉਨ੍ਹਾਂ ਕਿਹਾ ਕਿ ਪਾਰਸੀ ਜਿਮਖਾਨਾ ਕਲੱਬ ਦੇ ਸਥਾਪਨਾ ਦਿਵਸ ਸਮਾਗਮ ’ਚ ਤੁਹਾਡੇ ਸਾਰਿਆਂ ਵਿਚਾਲੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਇੱਕ ਵਿਲੱਖਣ ਪ੍ਰਾਪਤੀ ਹੈ। ਇਨੇ ਸਾਰੇ ਇਤਿਹਾਸ ਤੇ ਇਨੀਆਂ ਸਾਰੀਆਂ ਰੁਮਾਂਚਕ ਚੀਜ਼ਾਂ ਦਾ ਗਵਾਹ ਬਣੇ। ਸੂਨਕ ਨੇ ਕਿਹਾ ਕਿ ਉਹ ਅਜਿਹੀਆਂ ਹੋਰ ਯਾਤਰਾਵਾਂ ਕਰਨ ਦੇ ਇੱਛੁਕ ਹਨ।