Welcome to Canadian Punjabi Post
Follow us on

28

October 2024
ਬ੍ਰੈਕਿੰਗ ਖ਼ਬਰਾਂ :
ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਫਰਜ਼ੀ ਕਾਰਾਂ ਦੀ ਵਧ ਰਹੀ ਰਜਿਸਟ੍ਰੇਸ਼ਨ ਦੀ ਸਮੱਸਿਆ 'ਤੇ ਚਰਚਾ ਕਰਨ ਲਈ ਸੂਬਿਆਂ ਨੂੰ ਮੀਟਿੰਗ ਲਈ ਦਿੱਤਾ ਸੱਦਾ ਪੂਰਵੀ ਓਂਟਾਰੀਓ ਵਿੱਚ 15 ਸਾਲਾ ਲੜਕਾ ਮ੍ਰਿਤ ਮਿਲਿਆਮੈਕਸੀਕੋ 'ਚ ਬੱਸ ਅਤੇ ਟ੍ਰੈਕਟਰ-ਟ੍ਰੇਲਰ ਦੀ ਹੋਈ ਟੱਕਰ, 24 ਲੋਕਾਂ ਦੀ ਮੌਤ, ਕਈ ਜ਼ਖਮੀਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ ਜਿੱਤਿਆਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੀ ਗਿਣਤੀ ਵਿੱਚ ਕਟੌਤੀ ਦੇ ਚਲਦੇ ਸੇਨੇਕਾ ਪਾਲੀਟੈਕਨਿਕ ਮਾਰਖਮ ਕੰਪਲੈਕਸ ਨੂੰ ਅਸਥਾਈ ਤੌਰ` ਤੇ ਕਰੇਗਾ ਬੰਦ ਇੱਕ ਪ੍ਰੋਗਰਾਮ ਵਿਚ ਭਾਸ਼ਣ ਦੌਰਾਨ ਨੇਤਨਯਾਹੂ ਸਾਹਮਣੇ ‘ਸ਼ੇਮ ਆਨ ਯੂ’ ਦੇ ਲੱਗੇ ਨਾਅਰੇਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਪਤਨੀ ਮਿਸ਼ੇਲ ਕਮਲਾ ਦੇ ਸਮਰਥਨ ਵਿੱਚ ਸਾਹਮਣੇ ਆਏਇਜ਼ਰਾਈਲ ਦੀ ਮਹਿਲਾ ਫਾਈਟਰ ਪਾਇਲਟ ਈਰਾਨ 'ਤੇ ਹਮਲੇ ਵਿਚ ਸੀ ਸ਼ਾਮਿਲ, 1600 ਕਿਲੋਮੀਟਰ ਦੂਰ ਬੈਲਿਸਟਿਕ ਮਿਜ਼ਾਈਲ ਬੇਸ ਨੂੰ ਕੀਤਾ ਤਬਾਹ
 
ਟੋਰਾਂਟੋ/ਜੀਟੀਏ

ਟੋਰਾਂਟੋ ਵਿੱਚ ਲੇਕ ਸ਼ੋਰ ਬੁਲੇਵਾਰਡ `ਤੇ ਟੇਸਲਾ ਖੰਭੇ ਨਾਲ ਟਕਰਾਈ, ਲੱਗੀ ਅੱਗ, ਚਾਰ ਲੋਕਾਂ ਦੀ ਮੌਤ

October 24, 2024 12:10 PM

ਟੋਰਾਂਟੋ, 24 ਅਕਤੂਬਰ (ਪੋਸਟ ਬਿਊਰੋ): ਸ਼ਹਿਰ ਵਿੱਚ ਤੇਜ਼ ਰਫਤਾਰ ਨਾਲ ਜਾ ਰਹੀ ਟੇਸਲਾ ਕਾਰ ਲੇਕ ਸ਼ੋਰ ਬੁਲੇਵਾਰਡ `ਤੇ ਰੇਲਿੰਗ ਨਾਲ ਟਕਰਾਕੇ ਫਿਰ ਕੰਕਰੀਟ ਦੇ ਖੰਭੇ ਨਾਲ ਜਾ ਟਕਰਾਈ, ਜਿਸ ਨਾਲ ਕਾਰ ਨੂੰ ਭਿਆਨਕ ਅੱਗ ਲੱਗ ਗਈ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਚੇਰੀ ਸਟਰੀਟ ਦੇ ਪੂਰਵ ਦੇ ਵੱਲ ਜਾਣ ਵਾਲੀ ਲੇਨ ਵਿੱਚ ਸਵੇਰੇ 12:15 ਵਜੇ ਦੇ ਲੱਗਭੱਗ ਹੋਈ ਹੋਈ।
ਡਿਊਟੀ ਇੰਸਪੈਕਟਰ ਫਿਲਿਪ ਸਿੰਕਲੇਅਰ ਨੇ ਵੀਰਵਾਰ ਸਵੇਰੇ ਕਿਹਾ ਕਿ ਵਾਹਨ ਨੇ ਕੰਟਰੋਲ ਗੁਆ ਦਿੱਤਾ, ਰੇਲਿੰਗ ਨਾਲ ਟਕਰਾਇਆ ਅਤੇ ਫਿਰ ਕੰਕਰੀਟ ਦੇ ਖੰਭੇ ਨਾਲ ਟਕਰਾਇਆ। ਟੱਕਰ ਤੋਂ ਬਾਅਦ ਵਾਹਨ ਵਿੱਚ ਅੱਗ ਲੱਗ ਗਈ।
ਉਨ੍ਹਾਂ ਨੇ ਪੁਸ਼ਟੀ ਦੀ ਕਿ ਘਟਨਾ ਸਥਾਨ `ਤੇ 20 ਸਾਲ ਦੀ ਉਮਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਪੰਜਵੀਂ 20 ਸਾਲਾ ਦੀ ਇੱਕ ਨੌਕਵਾਨ ਲੜਕੀ ਜ਼ਖ਼ਮੀ ਹੋ ਗਈ ਪਰ ਉਸਦੇ ਬਚਣ ਦੀ ਉਮੀਦ ਹੈ। ਟੋਰਾਂਟੋ ਪੈਰਾਮੇਡਿਕ ਸਰਵਿਸੇਜ਼ ਨੇ ਕਿਹਾ ਕਿ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
ਸਿੰਕਲੇਇਰ ਨੇ ਕਿਹਾ ਇੱਕ ਰਾਹਗੀਰ ਪਹਿਲਾਂ ਪਹੁੰਚਿਆ ਅਤੇ ਉਸਨੇ ਕਾਰ ਵਿੱਚ ਬੈਠੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਰਾਹਗੀਰ ਲਈ ਇਹ ਬਹੁਤ ਹੀ ਭਿਆਨਕ ਦ੍ਰਿਸ਼ ਸੀ।
ਇਸਦੇ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਘਟਨਾ ਸਥਾਨ `ਤੇ ਪਹੁੰਚੀ। ਸਾਡੇ ਕਰਮਚਾਰੀਆਂ ਨੇ ਅੱਗ ਨੂੰ ਜਲਦੀ ਬੁਝਾਉਣ ਦਾ ਕੰਮ ਕੀਤਾ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਚਾਲਕ ਨੇ ਵਾਹਨ `ਤੇ ਕੰਟਰੋਲ ਕਿਉਂ ਗੁਆ ਦਿੱਤਾ ਸੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮੁਲਜ਼ਮਾਂ ਨੇ ਫਰਾਰ ਹੋਣ ਲਈ ਪੁਲਿਸ ਦੀ ਗੱਡੀ ਅਤੇ ਕਈ ਹੋਰ ਵਾਹਨਾਂ ਨੂੰ ਮਾਰੀ ਟੱਕਰ, ਇੱਕ ਗੰਨ ਹੋਈ ਬਰਾਮਦ, ਇੱਕ ਮੁਲਜ਼ਮ ਕਾਬੂ ਚਾਕੂ ਦੇ ਹਮਲੇ ਨਾਲ ਜ਼ਖਮੀ ਹਾਲਤ ਵਿਚ ਛੱਡੇ ਟੀਨੇਜ਼ਰ ਦੀ ਮੌਤ, ਪੁਲਿਸ ਕਰ ਰਹੀ 4 ਮੁਲਜ਼ਮਾਂ ਦੀ ਭਾਲ ਮੇਅਰ ਪੈਟਰਿਕ ਬਰਾਊਨ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸ਼ੋਸ਼ਣ ਅਤੇ ਤਸਕਰੀ ਨੂੰ ਰੋਕਣ ਲਈ ਫੈਡਰਲ ਅਤੇ ਸੂਬਾ ਸਰਕਾਰ ਤੋਂ ਕੀਤੀ ਮੰਗ ਸ਼ਹਿਰ ਵਿੱਚ ਨਿਰਮਾਣ ਅਧੀਨ ਇਮਾੲਤ `ਤੇ ਡਿੱਗੀ ਕ੍ਰੇਨ, ਕੋਈ ਜਾਨੀ ਨੁਕਸਾਨ ਨਹੀਂ ਓਂਟਾਰੀਓ ਦੇ ਮੋਟਰਸਾਈਕਲ ਚਾਲਕ ਨੇ 250 ਤੋਂ ਜਿ਼ਆਦਾ ਕੀਤੀ ਰਫ਼ਤਾਰ, ਬਣਾਇਆ ਵੀਡੀਓ, ਲੱਗੇ ਚਾਰਜਿਜ਼ ਬਰੈਂਪਟਨ ਦੇ ਦੂਜੇ ਸਾਲਾਨਾ ਦੀਵਾਲੀ ਮੇਲੇ `ਚ ਅੰਤਰਰਾਸ਼ਟਰੀ ਕਲਾਕਾਰ ਪਾਉਣਗੇ ਧਮਾਲਾਂ ਸਟਰੈਟਫੋਰਡ ਦੀ ਔਰਤ ਦੇ ਕਤਲ ਮਾਲਲੇ `ਚ ਇੱਕ ਮੁਲਜ਼ਮ ਗ੍ਰਿ਼ਫ਼ਤਾਰ ਕਾਫ਼ਲੇ ਦੀ ਸਤੰਬਰ ਮਹੀਨੇ ਦੀ ਮੀਟਿੰਗ ਦੌਰਾਨ ਬਹੁਪੱਖੀ ਵਿਸ਼ਿਆਂ `ਤੇ ਵਿਚਾਰ-ਚਰਚਾ ਮੈਰੀਕੈਨਾ ਫਰੈਂਡਸਿ਼ਪ ਸੀਨੀਅਰਜ਼ ਕਲੱਬ ਨੇ ਲਾਇਆ ਬਟਰਫਲਾਈ ਪਾਰਕ ਦਾ ਟਰਿਪ ਪੰਜਾਬੀ ਭਾਸ਼ਾ ਦੀ ਬੇਹਤਰੀ ਤੇ ਵਿਕਾਸ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਇੱਕ-ਦਿਨਾਂ ਸੈਮੀਨਾਰ 20 ਨੂੰ