Welcome to Canadian Punjabi Post
Follow us on

02

January 2025
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਕਿਸਾਨ ਵਿਰੋਧੀ ਰਵੱਈਏ ਲਈ ਮੋਦੀ ਸਰਕਾਰ ਦੀ ਆਲੋਚਨਾਡਰਾਈਵਰ/ਕੰਡਕਟਰ ਯੂਨੀਅਨਾਂ ਨਾਲ 15 ਦਿਨਾਂ 'ਚ ਸਾਂਝੀ ਕੀਤੀ ਜਾਵੇਗੀ ਸੇਵਾਵਾਂ ਨਿਯਮਤ ਕਰਨ ਸਬੰਧੀ ਖਰੜੇ ਦੀ ਮੁਢਲੀ ਕਾਪੀ: ਲਾਲਜੀਤ ਸਿੰਘ ਭੁੱਲਰ70000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਦਸ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐੱਲ. ਦਾ ਮੁਲਾਜ਼ਮ ਵਿਜੀਲੈਂਸ ਬਿਊਰੋ ਵੱਲੋਂ ਕਾਬੂਪੰਜਾਬ ਜੇਲ੍ਹ ਵਿਭਾਗ ਦਾ ਇਤਿਹਾਸਕ ਉਪਰਾਲਾ: ਪਹਿਲੀ ਵਾਰ ਜੇ.ਬੀ.ਟੀ. ਅਧਿਆਪਕਾਂ ਦੀ ਕੀਤੀ ਰੈਗੂਲਰ ਭਰਤੀਡਾ. ਰਵਜੋਤ ਸਿੰਘ ਨੇ ਸਮਾਰਟ ਸਿਟੀ ਅਧੀਨ ਚੱਲ ਰਹੇ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦੂਜੀ ‘’ਆਨਲਾਈਨ ਐਨ.ਆਰ.ਆਈ ਮਿਲਣੀ’’ 3 ਜਨਵਰੀ ਨੂੰ : ਕੁਲਦੀਪ ਸਿੰਘ ਧਾਲੀਵਾਲਓਸ਼ਵਾ ਵਿੱਚ ਹੋਈ ਗੋਲੀਬਾਰੀ `ਚ ਮਾਰੇ ਗਏ ਵਿਅਕਤੀ ਦੀ ਪੁਲਿਸ ਨੇ ਕੀਤੀ ਪਹਿਚਾਣ
 
ਟੋਰਾਂਟੋ/ਜੀਟੀਏ

ਪੰਜਾਬੀ ਭਾਸ਼ਾ ਦੀ ਬੇਹਤਰੀ ਤੇ ਵਿਕਾਸ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਇੱਕ-ਦਿਨਾਂ ਸੈਮੀਨਾਰ 20 ਨੂੰ

October 15, 2024 09:37 PM

ਬਰੈਂਪਟਨ, (ਡਾ. ਝੰਡ) – ਓਨਟਾਰੀਓ ਸੂਬੇ ਵਿਚ ਪੰਜਾਬੀ ਭਾਸ਼ਾ ਦੀ ਬੇਹਤਰੀ ਅਤੇ ਇਸ ਦੇ ਵਿਸਥਾਰਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 20 ਅਕਤੂਬਰ ਦਿਨ ਐਤਵਾਰ ਨੂੰ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਦਾ ਵਿਸ਼ਾ ‘ਓਨਟਾਰੀਓ ਵਿਚ ਪੰਜਾਬੀ ਬੋਲੀ ਦਾ ਪ੍ਰਚਾਰ ਤੇ ਪਸਾਰ’ ਹੈ।

ਇਸ ਵਿਚ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਵਿਸ਼ਿਆਂ ‘ਪੰਜਾਬੀ ਭਾਸ਼ਾਲਈ ਸੰਚਾਰ ਮਾਧਿਅਮ ਦਾ ਯੋਗਦਾਨ ਤੇ ਚੁਣੌਤੀਆਂ’,‘ਪੰਜਾਬੀ ਭਾਸ਼ਾ ਉੱਪਰਆਰਟੀਫ਼ਿਸ਼ੀਅਲ ਇੰਟੈਲੀਜੈਂਸ (ਬਨਾਉਟੀ ਬੁੱਧੀ) ਦਾ ਭਵਿੱਖੀ ਪ੍ਰਭਾਵ’, ‘ਓਨਟਾਰੀਓ ਦੀਆਂ ਵਿੱਦਿਅਕ ਤੇ ਹੋਰ ਸੰਸਥਾਵਾਂ ਵਿਚ ਪੰਜਾਬੀ ਦੀ ਵਰਤਮਾਨ ਸਥਿਤੀ ਤੇ ਸਥਾਨ’ ਅਤੇ ‘ਪੰਜਾਬੀ ਭਾਸ਼ਾ ਦੇ ਵਿਸਥਾਰ ਵਿੱਚ ਔਰਤਾਂ ਤੇ ਨੌਜੁਆਨਾਂ ਦੇ ਯੋਗਦਾਨ ਦੀ ਮਹੱਤਤਾ’ ਉੱਪਰ ਵਿਦਵਾਨਾਂ ਵੱਲੋਂ ਪੇਪਰ ਪੇਸ਼ ਕੀਤੇ ਜਾਣਗੇਅਤੇ ਇਨ੍ਹਾਂ ਉੱਪਰ ਵਿਚਾਰ-ਚਰਚਾ ਹੋਵੇਗੀ।

ਪੇਪਰ ਪੜ੍ਹਨ ਵਾਲੇ ਵਿਦਵਾਨਾਂ ਵਿੱਚ ਪ੍ਰੋ. ਰਾਮ ਸਿੰਘ, ਡਾ. ਡੀ. ਪੀ. ਸਿੰਘ, ਸਤਪਾਲ ਸਿੰਘ ਜੌਹਲਅਤੇ ਡਾ. ਕੰਵਲਜੀਤ ਕੌਰ ਢਿੱਲੋਂ ਸ਼ਾਮਲ ਹਨ।ਪੇਪਰਾਂ ਉੱਪਰ ਵਿਚਾਰ-ਚਰਚਾ ਦਾ ਆਰੰਭ ਹਰਜੀਤ ਸਿੰਘ ਗਿੱਲ, ਕੁਲਵਿੰਦਰ ਖਹਿਰਾ, ਬਲਬੀਰ ਸੋਹੀ ਅਤੇ ਉਜ਼ਮਾ ਮਹਿਮੂਦ ਵੱਲੋਂ ਕੀਤਾ ਜਾਏਗਾ।ਸੈਮੀਨਾਰ ਦਾ ਕੁੰਜੀਵੱਤ-ਭਾਸ਼ਨ ਡਾ. ਗੁਰਬਖ਼ਸ਼ ਸਿੰਘ ਭੰਡਾਲ ਦਾ ਹੋਵੇਗਾ।

ਇਹ ਸੈਮੀਨਾਰ 114 ਕੈਨੇਡੀ ਰੋਡ ਵਿਖੇ ਸਥਿਤ ‘ਵਿਸ਼ਵ ਪੰਜਾਬੀ ਭਵਨ’ ਵਿਚ ਸਵੇਰੇ 10.00 ਵਜੇ ਤੋਂ ਸ਼ਾਮ 5.30 ਵਜੇ ਤੀਕ ਚੱਲੇਗਾ ਅਤੇ ਇਸ ਦੌਰਾਨ ਸ਼ਾਮ ਨੂੰ ਕਵੀ-ਦਰਬਾਰ ਵੀ ਹੋਵੇਗਾ। ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਸਮੂਹ ਸੱਜਣਾਂ-ਮਿੱਤਰਾਂ, ਭੈਣ-ਭਰਾਵਾਂ ਤੇ ਨੌਜੁਆਨਾਂ ਨੂੰ 20 ਅਕਤੂਬਰ ਐਤਵਾਰ ਨੂੰ ਇਸ ਵਿਚ ਸ਼ਿਰਕਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।

ਸੈਮੀਨਾਰ ਸਬੰਧੀਵਧੇਰੇ ਜਾਣਕਾਰੀ ਲਈ ਕਰਨ ਅਜਾਇਬ ਸਿੰਘ ਸੰਘਾ (905-965-5509, ਤਲਵਿੰਦਰ ਸਿੰਘ ਮੰਡ(416-904-3500), ਡਾ. ਜਗਮੋਹਨ ਸਿੰਘ ਸੰਘਾ (416-820-1822) ਜਾਂ ਡਾ. ਸੁਖਦੇਵ ਸਿੰਘ ਝੰਡ (647-567-9124) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਸ਼ਵਾ ਵਿੱਚ ਹੋਈ ਗੋਲੀਬਾਰੀ `ਚ ਮਾਰੇ ਗਏ ਵਿਅਕਤੀ ਦੀ ਪੁਲਿਸ ਨੇ ਕੀਤੀ ਪਹਿਚਾਣ 32 ਸਾਲਾ ਸੈਂਟਰਲ ਹਿਊਰਨ ਨਿਵਾਸੀ ਦੀ ਸੜਕ ਹਾਦਸੇ `ਚ ਮੌਤ ਟੋਰਾਂਟੋ ਦੇ ਹਸਪਤਾਲਾਂ ਨੇ 2025 ਦੀ ਸ਼ੁਰੂਆਤ ਮੌਕੇ ਨਵੇਂ ਜਨਮੇ ਬੱਚਿਆਂ ਦਾ ਕੀਤਾ ਸਵਾਗਤ ਨਾਰਥ ਯਾਰਕ ਡਰਾਈਵਵੇ `ਚ ਮ੍ਰਿਤ ਮਿਲੇ ਸੀਨੀਅਰ ਨਾਗਰਿਕ ਦੇ ਕਤਲ ਦਾ ਮੁਲਜ਼ਮ ਗ੍ਰਿਫ਼ਤਾਰ ਟੋਰਾਂਟੋ ਸ਼ਹਿਰ `ਚ ਇੱਕ ਵਿਅਕਤੀ `ਤੇ ਚਾਕੂ ਨਾਲ ਹਮਲਾ, ਮੁਲਜ਼ਮ ਕਾਬੂ ਸਕਾਰਬਰੋ `ਚ ਘਰ `ਚ ਲੱਗੀ ਅੱਗ, ਇੱਕ ਬਜ਼ੁਰਗ ਵਿਅਕਤੀ ਦੀ ਮੌਤ, ਔਰਤ ਹਸਪਤਾਲ `ਚ ਦਾਖਲ ਯਾਰਕਡੇਲ ਮਾਲ ਕੋਲ ਟੀਟੀਸੀ ਬਸ ਤੇ ਕਾਰ ਦੀ ਟੱਕਰ `ਚ ਦੋ ਲੋਕ ਜ਼ਖ਼ਮੀ ਯਾਰਕ ਰੀਜਨ ਪੁਲਿਸ ਨੇ ਕਾਰ ਚੋਰੀ ਕਰਨ ਦੀ ਕੋਸਿ਼ਸ਼ ਨੂੰ ਕੀਤਾ ਨੂੰ ਅਸਫਲ ਪੁਲਿਸ ਨੇ ਬਰੈਂਪਟਨ ਦੇ ਘਰ `ਚੋਂ ਤਿੰਨ ਅਗਵਾਹ ਕੀਤੇ ਵਿਅਕਤੀਆਂ ਨੂੰ ਛੁਡਵਾਇਆ, 10 ਮੁਲਜ਼ਮਾਂ `ਤੇ ਲਗਾਏ ਚਾਰਜਿਜ਼ ਬਰੈਂਪਟਨ ਵਿੱਚ ਅਸ਼ਲੀਲ ਹਰਕਤ ਕਰਨ ਵਾਲੇ ਵਿਅਕਤੀ `ਤੇ ਲੱਗੇ ਚਾਰਜਿਜ਼