ਤਲਅਵੀਵ, 27 ਅਕਤੂਬਰ (ਪੋਸਟ ਬਿਊਰੋ): ਇਜ਼ਰਾਈਲ ਨੇ ਸ਼ਨੀਵਾਰ ਨੂੰ ਈਰਾਨੀ ਫੌਜੀ ਟਿਕਾਣਿਆਂ 'ਤੇ ਹਮਲੇ ਦੀਆਂ ਕਾਰਵਾਈਆਂ ਕਰਨ ਲਈ ਇੱਕ ਮਿਸ਼ਨ 'ਤੇ ਮਹਿਲਾ ਫਾਈਟਰ ਪਾਇਲਟਾਂ ਨੂੰ ਵੀ ਭੇਜਿਆ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਈਰਾਨ ਖਿਲਾਫ ਚਲਾਏ ਗਏ ਆਪਰੇਸ਼ਨ 'ਡੇਅ ਆਫ ਰਿਪੇਨਟੈਂਸ' ਦੀ ਜਾਣਕਾਰੀ ਦਿੰਦੇ ਹੋਏ ਤਸਵੀਰਾਂ ਅਤੇ ਵੀਡੀਓ ਜਾਰੀ ਕੀਤੇ ਹਨ। ਇਸ ਵਿੱਚ ਔਰਤਾਂ ਵੀ ਲੜਾਕੂ ਜਹਾਜ਼ਾਂ ਵਿੱਚ ਸਵਾਰ ਹੋ ਕੇ ਆਪਰੇਸ਼ਨ ਲਈ ਰਵਾਨਾ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਇਸ ਦੇ ਨਾਲ ਹੀ, ਟਾਈਮਜ਼ ਆਫ ਇਜ਼ਰਾਈਲ ਅਨੁਸਾਰ, ਆਪ੍ਰੇਸ਼ਨ ਦੌਰਾਨ ਆਈਡੀਐੱਫ ਦੇ ਲੜਾਕੂ ਜਹਾਜ਼ ਉਨ੍ਹਾਂ ਦੇ ਖੇਤਰ ਤੋਂ 1600 ਕਿਲੋਮੀਟਰ ਦੂਰ ਚਲੇ ਗਏ। ਐੱਫ-15 ਅਤੇ ਐੱਫ-16 ਲੜਾਕੂ ਜਹਾਜ਼ਾਂ ਨੂੰ ਈਰਾਨ 'ਤੇ ਹਮਲਾ ਕਰਨ ਲਈ ਖੁੱਲ੍ਹੀ ਛੋਟ ਦਿੱਤੀ ਗਈ ਸੀ।
ਇਜ਼ਰਾਈਲੀ ਹਮਲੇ ਨੇ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਈਰਾਨ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਨਿਰਮਾਣ ਕੀਤਾ ਗਿਆ ਸੀ। ਇਨ੍ਹਾਂ ਦੀ ਵਰਤੋਂ ਈਰਾਨ ਨੇ 1 ਅਕਤੂਬਰ ਨੂੰ ਇਜ਼ਰਾਈਲ 'ਤੇ ਹੋਏ ਹਮਲੇ 'ਚ ਕੀਤੀ ਸੀ।
1980 ਦੇ ਦਹਾਕੇ ਵਿਚ ਇਰਾਕ ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਦੁਸ਼ਮਣ ਦੇਸ਼ ਨੇ ਈਰਾਨ 'ਤੇ ਇਸ ਤਰ੍ਹਾਂ ਦੇ ਹਵਾਈ ਹਮਲੇ ਕੀਤੇ ਹਨ।
ਦੂਜੇ ਪਾਸੇ ਈਰਾਨ ਨੇ ਕਿਹਾ ਹੈ ਕਿ ਉਸ ਨੂੰ ਜਵਾਬੀ ਕਾਰਵਾਈ ਦਾ ਪੂਰਾ ਹੱਕ ਹੈ। ਦੂਜੇ ਪਾਸੇ ਅਮਰੀਕਾ ਨੇ ਈਰਾਨ ਨੂੰ ਇਜ਼ਰਾਈਲ ਖਿਲਾਫ ਕੋਈ ਕਾਰਵਾਈ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।