ਵਾਸਿ਼ੰਗਟਨ, 2 ਜਨਵਰੀ (ਪੋਸਟ ਬਿਊਰੋ): ਅਮਰੀਕੀ ਸੂਬੇ ਨਿਊਯਾਰਕ ਦੇ ਕੁਈਨਜ਼ ਸ਼ਹਿਰ 'ਚ ਬੁੱਧਵਾਰ ਦੇਰ ਰਾਤ ਇਕ ਨਾਈਟ ਕਲੱਬ 'ਚ ਗੋਲੀਬਾਰੀ ਵੀ ਹੋਈ। ਇਸ ਗੋਲੀਬਾਰੀ 'ਚ ਕਰੀਬ 11 ਲੋਕ ਜ਼ਖਮੀ ਹੋਏ ਹਨ।
ਹਮਲਾਵਰ ਨੇ 12 ਸਾਲ ਦੀ ਬੱਚੀ ਅਤੇ ਉਸ ਦੀ ਮਾਂ ਨੂੰ ਢਾਲ ਵਜੋਂ ਵਰਤਦੇ ਹੋਏ ਗੋਲੀਬਾਰੀ ਕੀਤੀ। ਗੋਲੀਬਾਰੀ 'ਚ ਬੱਚੀ ਅਤੇ ਮਾਂ ਦੋਵੇਂ ਜ਼ਖਮੀ ਹੋ ਗਏ।
ਜਿਸ ਨਾਈਟ ਕਲੱਬ 'ਚ ਗੋਲੀਬਾਰੀ ਹੋਈ, ਉਸ ਦਾ ਨਾਂ ਅਜਾਮੁਰਾ ਨਾਈਟ ਕਲੱਬ ਹੈ। ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 11:45 ਵਜੇ ਵਾਪਰੀ।
ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਲੁਈਸਿਆਨਾ ਸੂਬੇ ਦੇ ਨਿਊ ਓਰਲੀਨਜ਼ ਸ਼ਹਿਰ 'ਚ ਇਕ ਵਿਅਕਤੀ ਨੇ ਨਵਾਂ ਸਾਲ ਮਨਾ ਰਹੇ ਲੋਕਾਂ 'ਤੇ ਪਿਕਅੱਪ ਟਰੱਕ ਚੜ੍ਹਾ ਦਿੱਤਾ ਸੀ। ਇਸ 'ਚ 15 ਦੀ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ।