ਟੋਰਾਂਟੋ, 17 ਅਕਤੂਬਰ (ਪੋਸਟ ਬਿਊਰੋ): ਸ਼ਹਿਰ ਵਿਚ ਇੱਕ ਨਿਰਮਾਣ ਅਧੀਨ ਇਮਾਰਤ `ਤੇ ਕ੍ਰੇਨ ਡਿੱਗ ਗਈ। ਇਹ ਘਟਨਾ ਏਗਲਿੰਟਨ ਏਵੇਨਿਊ ਈਸਟ ਦੇ ਦੱਖਣ ਵਿੱਚ ਵੇਂਡਰਹੋਫ ਏਵੇਨਿਊ ਅਤੇ ਬਰੇਂਟਕਲਿਫ ਰੋਡ ਦੇ ਇਲਾਕੇ ਵਿੱਚ ਦੁਪਹਿਰ 3 ਵਜੇ ਤੋਂ ਬਾਅਦ ਹੋਈ।
ਕ੍ਰੇਨ ਦਾ ਹਿੱਸਾ ਇਮਾਰਤ ਉੱਪਰ ਡਿੱਗ ਗਿਆ ਹੈ ਅਤੇ ਇੱਕ ਹਿੱਸਾ ਲਟਕ ਗਿਆ। ਪੁਲਿਸ ਨੇ ਇਸ ਬਾਰੇ ਵਿਸਥਾਰਿਤ ਜਾਣਕਾਰੀ ਤਾਂ ਨਹੀਂ ਦਿੱਤੀ ਕਿ ਕ੍ਰੇਨ ਕਿਵੇਂ ਡਿੱਗੀ ਪਰ ਕਿਹਾ ਕਿ ਇਸ ਘਟਨਾ ਵਿਚ ਕਿਸੇ ਦੇ ਜਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਵੇਂਡਰਹੋਫ ਏਵੇਨਿਊ ਲੇਇਰਡ ਡਰਾਈਵ ਅਤੇ ਬਰੇਂਟਕਲਿਫ ਰੋਡ ਬੰਦ ਹੈ।ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਸਮੇਂ ਆਵਾਜਾਈ ਲਈ ਵਿਕਲਪਿਕ ਮਾਰਗਾਂ ਦੀ ਵਰਤੋਂ ਕਰਨ।