Welcome to Canadian Punjabi Post
Follow us on

17

October 2024
 
ਟੋਰਾਂਟੋ/ਜੀਟੀਏ

ਓਂਟਾਰੀਓ ਦੇ ਮੋਟਰਸਾਈਕਲ ਚਾਲਕ ਨੇ 250 ਤੋਂ ਜਿ਼ਆਦਾ ਕੀਤੀ ਰਫ਼ਤਾਰ, ਬਣਾਇਆ ਵੀਡੀਓ, ਲੱਗੇ ਚਾਰਜਿਜ਼

October 17, 2024 09:09 PM

ਟੋਰਾਂਟੋ, 17 ਅਕਤੂਬਰ (ਪੋਸਟ ਬਿਊਰੋ): ਇੱਕ ਓਂਟਾਰੀਓ ਮੋਟਰਸਾਈਕਲ ਚਾਲਕ `ਤੇ ਤਿੰਨ ਦਰਜਨ ਤੋਂ ਜਿ਼ਆਦਾ ਚਾਰਜਿਜ਼ ਲਗਾਏ ਗਏ ਹਨ। ਪੁਲਿਸ ਦੱਸਿਆ ਕਿ ਉਸਨੇ ਗਰੇਟਰ ਟੋਰਾਂਟੋ ਏਰੀਏ ਵਿੱਚ ਰਾਜਮਾਰਗਾਂ `ਤੇ 250 ਕਿ.ਮੀ. ਪ੍ਰਤੀ ਘੰਟਾ ਤੋਂ ਜਿ਼ਆਦਾ ਦੀ ਰਫ਼ਤਾਰ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਖੁਦ ਦਾ ਖਤਰਨਾਕ ਵੀਡੀਓ ਬਣਾਇਆ ਹੈ। ਪੀਲ ਪੁਲਿਸ ਨੇ ਯਾਰਕ ਪੁਲਿਸ ਨਾਲ ਪ੍ਰੋਜੈਕਟ ਸਪਲਿਟਿੰਗ ਈਗਲ ਨਾਮਕ ਸੰਯੁਕਤ ਜਾਂਚ ਤੋਂ ਬਾਅਦ ਚਾਰਜਿਜ਼ ਲਗਾਏ ਹਨ।

ਪੁਲਿਸ ਵੱਲੋਂ ਲਾਪਰਵਾਹੀ ਦੇ ਕਲਿੱਪ ਜਾਰੀ ਕੀਤੇ ਗਏ, ਜਿਸ ਵਿੱਚ ਚਾਲਕ ਨੂੰ ਲਾਲ ਬੱਤੀ ਪਾਰ ਕਰਦੇ, ਕਾਰਾਂ ਵਿੱਚਕਾਰੋਂ ਗੁਜਰਦੇ ਅਤੇ ਤੇਜ਼ ਰਫ਼ਤਾਰ ਨਾਲ ਭੱਜਦੇ ਹੋਏ ਵਿਖਾਇਆ ਗਿਆ।
ਪੁਲਿਸ ਅਧਿਕਾਰੀ ਖਟੜਾ ਨੇ ਕਿਹਾ ਕਿ ਇਹ ਫੁਟੇਜ ਆਨਲਾਈਨ ਪੋਸਟ ਕੀਤੇ ਜਾਣ ਕਾਰਨ ਹੀ ਚਾਲਕ ਦੀ ਪਹਿਚਾਣ ਬੋਲਟਨ, ਓਂਟਾਰੀਓ ਨਿਵਾਸੀ ਗਰੇਗਰੀ ਹੈਰਿੰਗਟਨ ਦੇ ਰੂਪ ਵਿੱਚ ਕੀਤੀ ਜਾ ਸਕੀ ਹੈ।
40 ਸਾਲਾ ਮੋਟਰਸਾਰੀਕਲ ਚਾਲਕ `ਤੇ ਵਾਹਨ ਦੇ ਖਤਰਨਾਕ ਸੰਚਾਲਨ ਅਤੇ ਸਟੰਟ ਡਰਾਈਵਿੰਗ ਦੇ ਪੰਜ-ਪੰਜ ਮਾਮਲਿਆਂ ਦੇ ਨਾਲ-ਨਾਲ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਚਾਰ ਅਤੇ ਰੇਸਿੰਗ ਦੇ ਇੱਕ ਮਾਮਲੇ ਵਿੱਚ ਚਾਰਜਿਜ਼ ਲਗਾਏ ਗਏ। ਜਾਂਚ ਤੋਂ ਬਾਅਦ ਹੈਰਿੰਗਟਨ ਦਾ ਲਾਈਸੈਂਸ ਮੁਅੱਤਲ ਕਰ ਦਿੱਤਾ ਗਿਆ ਅਤੇ ਉਸਦੀ ਯਾਮਾਹਾ ਆਰ6 ਮੋਟਰਸਾਈਕਲ ਜ਼ਬਤ ਕਰ ਲਈ ਗਈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸ਼ਹਿਰ ਵਿੱਚ ਨਿਰਮਾਣ ਅਧੀਨ ਇਮਾੲਤ `ਤੇ ਡਿੱਗੀ ਕ੍ਰੇਨ, ਕੋਈ ਜਾਨੀ ਨੁਕਸਾਨ ਨਹੀਂ ਬਰੈਂਪਟਨ ਦੇ ਦੂਜੇ ਸਾਲਾਨਾ ਦੀਵਾਲੀ ਮੇਲੇ `ਚ ਅੰਤਰਰਾਸ਼ਟਰੀ ਕਲਾਕਾਰ ਪਾਉਣਗੇ ਧਮਾਲਾਂ ਸਟਰੈਟਫੋਰਡ ਦੀ ਔਰਤ ਦੇ ਕਤਲ ਮਾਲਲੇ `ਚ ਇੱਕ ਮੁਲਜ਼ਮ ਗ੍ਰਿ਼ਫ਼ਤਾਰ ਕਾਫ਼ਲੇ ਦੀ ਸਤੰਬਰ ਮਹੀਨੇ ਦੀ ਮੀਟਿੰਗ ਦੌਰਾਨ ਬਹੁਪੱਖੀ ਵਿਸ਼ਿਆਂ `ਤੇ ਵਿਚਾਰ-ਚਰਚਾ ਮੈਰੀਕੈਨਾ ਫਰੈਂਡਸਿ਼ਪ ਸੀਨੀਅਰਜ਼ ਕਲੱਬ ਨੇ ਲਾਇਆ ਬਟਰਫਲਾਈ ਪਾਰਕ ਦਾ ਟਰਿਪ ਪੰਜਾਬੀ ਭਾਸ਼ਾ ਦੀ ਬੇਹਤਰੀ ਤੇ ਵਿਕਾਸ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਇੱਕ-ਦਿਨਾਂ ਸੈਮੀਨਾਰ 20 ਨੂੰ 'ਡੋਸਾ ਤੋਂ ਭੰਗੜਾ’ - ਫ਼ਲਾਵਰ ਸਿਟੀ ਫ਼ਰੈਂਡਜ਼ ਸੀਨੀਅਰਜ਼ ਕਲੱਬ ਦਾ ਕਿਊਬਾ ‘ਚ ਸੱਭਿਆਚਾਰ ਅਤੇ ਸਿਹਤ ਸੰਭਾਲ ਦਾ ਸ਼ਾਨਦਾਰ ਮੁਜ਼ਾਹਿਰਾ ਪ੍ਰੋ. ਕੁਲਬੀਰ ਸਿੰਘ ਦੀ ‘ਮੀਡੀਆ ਆਲੋਚਕ ਦੀ ਆਤਮਕਥਾ’ ਬਰੈਂਪਟਨ `ਚ ਹੋਏ ਸਮਾਗ਼ਮ ਦੌਰਾਨ ਕੀਤੀ ਗਈ ਲੋਕ-ਅਰਪਿਤ ਟੋਰਾਂਟੋ ਦੇ ਅਪਰ ਬੀਚ ਦੇ ਇਲਾਕੇ ਵਿਚ ਸਕੂਲ ਬਸ ਦੀ ਟੱਕਰ ਨਾਲ ਨੌਜਵਾਨ ਲੜਕੀ ਦੀ ਮੌਤ ਸਕਾਰਬੋਰੋ ਵਿੱਚ ਛੁਰੇਬਾਜ਼ੀ ਦੀ ਘਟਨਾ `ਚ ਇੱਕ ਵਿਅਕਤੀ ਗੰਭੀਰ ਜ਼ਖਮੀ