Welcome to Canadian Punjabi Post
Follow us on

17

October 2024
 
ਕੈਨੇਡਾ

ਭਾਰਤ ਨੇ ਕਿਹਾ: ਕੈਨੇਡਾ ਕੋਲ ਉਸ ਦੀਆਂ 26 ਹਵਾਲਗੀਆਂ ਲੰਬਿਤ

October 17, 2024 09:44 PM

ਬ੍ਰਿਟਿਸ਼ ਕੋਲੰਬੀਆ, 17 ਅਕਤੂਬਰ (ਪੋਸਟ ਬਿਊਰੋ): ਭਾਰਤ ਅਤੇ ਕੈਨੇਡਾ ਵਿਚਕਾਰ ਸਿਆਸਤੀ ਵਿਵਾਦ ਦੇ ਚਲਦੇ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਕੋਲ ਭਾਰਤ ਦੀਆਂ ਘੱਟ ਤੋਂ ਘੱਟ 26 ਹਵਾਲਗੀਆਂ ਬਾਰੇ ਬੇਨਤੀਆਂ ਲੰਬਿਤ ਹਨ।
ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਬੁੁਲਾਰੇ ਰਣਧੀਰ ਜੈਸਵਾਲ ਨੇ ਹਫ਼ਤਾਵਾਰ ਮੀਡੀਆ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਪਿਛਲੇ ਇੱਕ ਦਹਾਕੇ ਜਾਂ ਉਸਤੋਂ ਵੀ ਜਿ਼ਆਦਾ ਸਮੇਂ ਤੋਂ ਲੰਬਿਤ ਹਨ।
ਕੈਨੇਡਾ ਵਿੱਚ ਇੱਕ ਸਿੱਖ ਆਗੂ ਦੇ ਕਤਲ ਨਾਲ ਓਟਵਾ ਵੱਲੋਂ ਭਾਰਤ ਨੂੰ ਜੋੜੇ ਜਾਣ ਤੋਂ ਬਾਅਦ ਇਸ ਹਫਤੇ ਦੋਨਾਂ ਦੇਸ਼ਾਂ ਦੇ ਵਿਚਕਾਰ ਦੁਵੱਲੇ ਸੰਬੰਧ ਨਵੇਂ ਪੱਧਰ `ਤੇ ਪਹੁੰਚ ਗਏ ਹਨ।
ਸੋਮਵਾਰ ਨੂੰ ਦੋਵੇਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟਸ ਨੂੰ ਬਾਹਰ ਕੱਢ ਦਿੱਤਾ। ਓਟਵਾ ਨੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਜੁੜੇ ਏਜੰਟਾਂ ਵੱਲੋਂ ਕੈਨੇਡੀਅਨ ਨਾਗਰਿਕਾਂ ਖਿਲਾਫ ਟਾਰਗੇਟ ਮੁਹਿੰਮ ਦੇ ਸੰਬੰਧ ਵਿੱਚ ਛੇ ਭਾਰਤੀ ਡਿਪਲੋਮੈਟਸ ਅਤੇ ਕਾਊਂਸਲਰਾਂ ਨੂੰ ਕੱਢ ਦਿੱਤਾ ਹੈ।
ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਰਕਾਰ ਨੇ ਕੈਨੇਡਾ ਵਿੱਚ ਭਾਰਤੀ ਰਾਜਦੂਤਾਂ ਤੋਂ ਲੈ ਕੇ ਆਪਰਾਧਿਕ ਸੰਗਠਨਾਂ ਤੱਕ, ਪੂਰੇ ਦੇਸ਼ ਵਿੱਚ ਕੈਨੇਡੀਅਨ ਲੋਕਾਂ `ਤੇ ਹਿੰਸਕ ਪ੍ਰਭਾਵ ਪਾਉਣ ਵਾਲੇ ਸੰਚਾਲਨ ਦੀ ਲੜੀ ਨੂੰ ਤੋੜਨ ਲਈ ਕਾਰਵਾਈ ਕੀਤੀ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫ੍ਰਸਟ ਨੇਸ਼ਨ ਮੁਖੀਆਂ ਨੇ ਲੈਂਡਮਾਰਕ ਚਾਈਲਡ ਵੈਲਫੇਅਰ ਰੀਫੋਰਮ ਨੂੰ ਰੱਦ ਕਰਨ ਲਈ ਕੀਤਾ ਵੋਟ ਬੇਸਲਾਈਨ ਰੋਡ `ਤੇ ਧੋਖਾਧੜੀ ਦੇ ਤਿੰਨ ਮੁਲਜ਼ਮਾਂ ਦੀ ਪੁਲਿਸ ਕਰ ਰਹੀ ਭਾਲ ਸਿਹਤ ਸੁਰੱਖਿਆ ਪ੍ਰਤੀ ਸੁਝਾਵਾਂ ਲਈ ਓ.ਐੱਮ.ਏ. ਲਾਂਚ ਕਰੇਗੀ ‘ਸਟਾਪ ਦੀ ਕ੍ਰਾਇਸਸ’ ਟਰੂਡੋ ਦੇ ਐੱਮਪੀ ਨੇ ਹੀ ਕਿਹਾ: ਟਰੂਡੋ ਦੇ ਜਾਣ ਦਾ ਸਮਾਂ ਆ ਗਿਆ ਕੈਨੇਡਾ ਅਤੇ ਭਾਰਤ ਸਰਕਾਰ ਵਿਚਾਲੇ ਤਣਾਅ ਚਿੰਤਾ ਦਾ ਵਿਸ਼ਾ : ਓ.ਐੱਸ.ਜੀ.ਸੀ. ਲਾਤਵੀਆ `ਚ ਡਿਊਟੀ ਦੌਰਾਨ ਕੈਨੇਡੀਅਨ ਫੌਜੀ ਦੀ ਮੌਤ ਓਟਵਾ ਦੇ ਡਾਊਨਟਾਊਨ ਵਿੱਚ ਅੱਗ ਨਾਲ ਝੁਲਸੇ ਹੋਏ ਵਿਅਕਤੀ ਦੀ ਮੌਤ ਭਾਰਤ-ਕੈਨੇਡਾ ਤਨਾਅ: ਕੈਨੇਡਾ ਨੇ ਕਿਹਾ- ਭਾਰਤ ਲਾਰੈਂਸ ਗੈਂਗ ਤੋਂ ਕਰਵਾ ਰਿਹਾ ਹੈ ਟਾਰਗੇਟ ਕਿਲਿੰਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਡਿਪਲੋਮੈਟ `ਤੇ ਲਾਇਆ ਅਪਰਾਧਾਂ ਵਿਚ ਸ਼ਾਮਿਲ ਹੋਣ ਦਾ ਦੋਸ਼ ਭਾਰਤ ਨੇ ਕੈਨੇਡਾ ਤੋਂ ਹਾਈਕਮਿਸ਼ਨਰ ਨੂੰ ਵਾਪਿਸ ਬੁਲਾਇਆ