Welcome to Canadian Punjabi Post
Follow us on

17

October 2024
 
ਕੈਨੇਡਾ

ਸਿਹਤ ਸੁਰੱਖਿਆ ਪ੍ਰਤੀ ਸੁਝਾਵਾਂ ਲਈ ਓ.ਐੱਮ.ਏ. ਲਾਂਚ ਕਰੇਗੀ ‘ਸਟਾਪ ਦੀ ਕ੍ਰਾਇਸਸ’

October 17, 2024 12:01 AM

ਓਂਟਾਰੀਓ, 16 ਅਕਤੂਬਰ (ਪੋਸਟ ਬਿਊਰੋ): ਓਂਟਾਰੀਓ ਦੇ ਡਾਕਟਰਾਂ ਨੇ ਸੂਬਾ ਸਰਕਾਰ ਨੂੰ ਸਿਹਤ ਸੁਰੱਖਿਆ ਦੇ ਨਿਘਾਰ ਤੋਂ ਬਾਹਰ ਆਉਣ ਲਈ ਕੁੱਝ ਸੁਝਾਅ ਦਿੱਤੇ ਹਨ। ਬੁੱਧਵਾਰ ਨੂੰ ਦੀ ਓਂਟਾਰੀਓ ਮੈਡੀਕਲ ਐਸੋਸੀਏਸ਼ਨ (ਓ.ਐੱਮ.ਏ.) ਨੇ ਲੋਕਾਂ ਦੀ ਸਿਹਤ ਪ੍ਰਤੀ ਸਰਕਾਰ ਦਾ ਧਿਆਨ ਲਿਆਉਣ ਲਈ ਆਪਣੀ ਪਹਿਲਕਦਮੀ ‘ਸਟਾਪ ਦੀ ਕ੍ਰਾਇਸਸ’ ਲਾਂਚ ਕੀਤੀ। ਜਿਸ ਵਿਚ 6 ਮਹੱਤਵਪੂਰਨ ਖੇਤਰਾਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਵੱਲ ਧਿਆਨ ਦੇ ਕੇ ਲੋਕਾਂ ਦੀ ਸਿਹਤ ਸੰਭਾਲੀ ਜਾ ਸਕਦੀ ਹੈ।
-ਹਰ ਇੱਕ ਓਂਟਾਰੀਓ ਵਾਸੀ ਨੂੰ ਇਕ ਫੈਮਿਲੀ ਡਾਕਟਰ ਦੀ ਲੋੜ ਹੈ।
-ਓਂਟਾਰੀਓ ਦੀ ਦਿਹਾਤੀ ਅਤੇ ਉਤਰੀ ਸਿਹਤ ਸੰਭਾਲ ਨੂੰ ਬਚਾਓ।
-ਐਮਰਜੈਂਸੀ ਵਿਭਾਗ ਖੁੱਲ੍ਹੇ ਰੱਖੋ।
-ਸਰਜਰੀ, ਸਪੈਸ਼ਲਿਸਟ ਅਤੇ ਡਾਇਗਨੌਸਟਿਕ ਟੈਸਟਾਂ ਲਈ ਪਹੁੰਚ ਅਤੇ ਫੰਡਿੰਗ ‘ਚ ਸੁਧਾਰ ਕਰਨਾ।
-ਮਨੁੱਖੀ ਸਿਹਤ ਸੰਸਾਧਨ ਰਣਨੀਤੀ
-ਡਿਜ਼ੀਟਲ ਹੈਲਥ ਕੇਅਰ ਅਤੇ ਖੋਜ ਨੂੰ ਉਤਸ਼ਾਹਿਤ ਕਰਨਾ।
ਲਗਭਗ 2.5 ਮਿਲੀਅਨ ਓਂਟਾਰੀਓ ਵਾਸੀ ਫੈਮਿਲੀ ਡਾਕਟਰ ਤੋਂ ਬਿਨਾਂ ਹਨ। ਇਹ ਅੰਕੜਾ 2026 ਤੱਕ 25% ਤੱਕ ਵਧ ਜਾਵੇਗਾ। ਕਈ ਭਾਈਚਾਰਿਆਂ ‘ਚ ਐਮਰਜੈਂਸੀ ਵਿਭਾਗ ਵਿਚ ਸਮਰੱਥਾ ਤੋਂ ਵੱਧ ਮਰੀਜ਼ ਆ ਰਹੇ ਹਨ ਤੇ ਕਈਆਂ ਨੂੰ ਤਾਂ ਖੁੱਲ੍ਹੇ ਰਹਿਣ ਲਈ ਹੀ ਸੰਘਰਸ਼ ਕਰਨਾ ਪੈ ਰਿਹਾ ਹੈ। 89% ਓਨਟਾਰੀਓ ਵਾਸੀ ਓਂਟਾਰੀਓ ਦੇ ਸਿਹਤ ਸੁਰੱਖਿਆ ਸਿਸਟਮ ਪ੍ਰਤੀ ਚਿੰਤਤ ਹਨ। ਇਹ ਪ੍ਰਾਥਮਿਕਤਾਵਾਂ ਚੋਣਾਂ `ਤੇ ਵੀ ਪ੍ਰਭਾਵ ਪਾ ਸਕਦੀਆਂ ਹਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫ੍ਰਸਟ ਨੇਸ਼ਨ ਮੁਖੀਆਂ ਨੇ ਲੈਂਡਮਾਰਕ ਚਾਈਲਡ ਵੈਲਫੇਅਰ ਰੀਫੋਰਮ ਨੂੰ ਰੱਦ ਕਰਨ ਲਈ ਕੀਤਾ ਵੋਟ ਬੇਸਲਾਈਨ ਰੋਡ `ਤੇ ਧੋਖਾਧੜੀ ਦੇ ਤਿੰਨ ਮੁਲਜ਼ਮਾਂ ਦੀ ਪੁਲਿਸ ਕਰ ਰਹੀ ਭਾਲ ਭਾਰਤ ਨੇ ਕਿਹਾ: ਕੈਨੇਡਾ ਕੋਲ ਉਸ ਦੀਆਂ 26 ਹਵਾਲਗੀਆਂ ਲੰਬਿਤ ਟਰੂਡੋ ਦੇ ਐੱਮਪੀ ਨੇ ਹੀ ਕਿਹਾ: ਟਰੂਡੋ ਦੇ ਜਾਣ ਦਾ ਸਮਾਂ ਆ ਗਿਆ ਕੈਨੇਡਾ ਅਤੇ ਭਾਰਤ ਸਰਕਾਰ ਵਿਚਾਲੇ ਤਣਾਅ ਚਿੰਤਾ ਦਾ ਵਿਸ਼ਾ : ਓ.ਐੱਸ.ਜੀ.ਸੀ. ਲਾਤਵੀਆ `ਚ ਡਿਊਟੀ ਦੌਰਾਨ ਕੈਨੇਡੀਅਨ ਫੌਜੀ ਦੀ ਮੌਤ ਓਟਵਾ ਦੇ ਡਾਊਨਟਾਊਨ ਵਿੱਚ ਅੱਗ ਨਾਲ ਝੁਲਸੇ ਹੋਏ ਵਿਅਕਤੀ ਦੀ ਮੌਤ ਭਾਰਤ-ਕੈਨੇਡਾ ਤਨਾਅ: ਕੈਨੇਡਾ ਨੇ ਕਿਹਾ- ਭਾਰਤ ਲਾਰੈਂਸ ਗੈਂਗ ਤੋਂ ਕਰਵਾ ਰਿਹਾ ਹੈ ਟਾਰਗੇਟ ਕਿਲਿੰਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਡਿਪਲੋਮੈਟ `ਤੇ ਲਾਇਆ ਅਪਰਾਧਾਂ ਵਿਚ ਸ਼ਾਮਿਲ ਹੋਣ ਦਾ ਦੋਸ਼ ਭਾਰਤ ਨੇ ਕੈਨੇਡਾ ਤੋਂ ਹਾਈਕਮਿਸ਼ਨਰ ਨੂੰ ਵਾਪਿਸ ਬੁਲਾਇਆ