Welcome to Canadian Punjabi Post
Follow us on

15

October 2024
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਨੇ 2436.49 ਕਰੋੜ ਰੁਪਏ ਦੀ ਲਾਗਤ ਨਾਲ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੇ ਡਿਜ਼ੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਐੱਸ.ਈ., ਐਕਸੀਅਨ, ਡੀ.ਸੀ.ਐੱਫ.ਏ. ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੈਡੀਕਲ ਕਾਲਜਾਂ ਦੇ ਨਿਰਮਾਣ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਚਾਇਤੀ ਚੋਣਾਂ ਦੌਰਾਨ ਪਾਈ ਵੋਟਓਟਵਾ ਦੇ ਡਾਊਨਟਾਊਨ ਵਿੱਚ ਅੱਗ ਨਾਲ ਝੁਲਸੇ ਹੋਏ ਵਿਅਕਤੀ ਦੀ ਮੌਤਟੋਰਾਂਟੋ ਦੇ ਅਪਰ ਬੀਚ ਦੇ ਇਲਾਕੇ ਵਿਚ ਸਕੂਲ ਬਸ ਦੀ ਟੱਕਰ ਨਾਲ ਨੌਜਵਾਨ ਲੜਕੀ ਦੀ ਮੌਤ
 
ਕੈਨੇਡਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਡਿਪਲੋਮੈਟ `ਤੇ ਲਾਇਆ ਅਪਰਾਧਾਂ ਵਿਚ ਸ਼ਾਮਿਲ ਹੋਣ ਦਾ ਦੋਸ਼

October 14, 2024 11:09 PM

-ਕਿਹਾ- ਸਾਡੇ ਲੋਕਾਂ ਦੇ ਕਤਲ ਦਾ ਸਮਰਥਨ ਕਰਨਾ ਭਾਰਤ ਦੀ ਗਲਤੀ
ਓਟਵਾ, 14 ਅਕਤੂਬਰ (ਪੋਸਟ ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਦੇ ਏਜੰਟਾਂ 'ਤੇ ਖੁਫੀਆ ਜਾਣਕਾਰੀ ਇਕੱਠੀ ਕਰਨ, ਟਾਰਗੇਟ ਕਿਲਿੰਗ, ਕੈਨੇਡੀਅਨ ਨਾਗਰਿਕਾਂ ਨੂੰ ਧਮਕੀਆਂ ਦੇਣ ਅਤੇ ਹਿੰਸਾ 'ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਹੈ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਦੇ ਸਬੂਤਾਂ ਦਾ ਹਵਾਲਾ ਦਿੰਦੇ ਹੋਏ, ਟਰੂਡੋ ਨੇ ਦਾਅਵਾ ਕੀਤਾ ਕਿ ਕੈਨੇਡਾ ਤੋਂ ਕੱਢੇ ਗਏ ਛੇ ਭਾਰਤੀ ਸਰਕਾਰੀ ਏਜੰਟ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਸਨ।
ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਨੇ ਇਨ੍ਹਾਂ ਮਾਮਲਿਆਂ 'ਤੇ ਭਾਰਤ ਸਰਕਾਰ ਨਾਲ ਕੰਮ ਕਰਨ ਦੀਆਂ ਕਈ ਕੋਸਿ਼ਸ਼ਾਂ ਕੀਤੀਆਂ ਪਰ ਭਾਰਤ ਨੇ ਹਰ ਵਾਰ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ।
ਦਰਅਸਲ, ਇਹ ਸਾਰਾ ਮਾਮਲਾ ਟਰੂਡੋ ਸਰਕਾਰ ਵੱਲੋਂ ਭੇਜੀ ਗਈ ਚਿੱਠੀ ਤੋਂ ਬਾਅਦ ਗਰਮਾ ਗਿਆ ਸੀ। ਪੱਤਰ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਕੁਝ ਹੋਰ ਡਿਪਲੋਮੈਟਾਂ ਨੂੰ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਸ਼ੱਕੀ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ 6 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ। ਇਸ ਦੇ ਜਵਾਬ ਵਿੱਚ ਭਾਰਤ ਨੇ ਕੈਨੇਡਾ ਦੇ ਕਾਰਜਕਾਰੀ ਹਾਈ ਕਮਿਸ਼ਨਰ ਸਟੀਵਰਟ ਰੌਸ ਵ੍ਹੀਲਰ ਸਮੇਤ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ-ਭਾਰਤ ਦਾ ਆਪਸੀ ਸਬੰਧਾਂ ਅਤੇ ਵਪਾਰ ਦਾ ਲੰਬਾ ਇਤਿਹਾਸ ਹੈ। ਪਰ ਜੋ ਅਸੀਂ ਹੁਣ ਦੇਖ ਰਹੇ ਹਾਂ, ਅਸੀਂ ਇਸਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਪੂਰਾ ਸਨਮਾਨ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਭਾਰਤ ਸਾਡੇ ਲਈ ਵੀ ਇਸ ਤਰ੍ਹਾਂ ਹੀ ਕਰੇ।
ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ ਹਫਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਸੀ। ਉਨ੍ਹਾਂ ਨੂੰ ਦੱਸਿਆ ਕਿ ਸਿੰਗਾਪੁਰ ਵਿੱਚ ਸਾਡੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਕਿੰਨੀ ਮਹੱਤਵਪੂਰਨ ਹੋਵੇਗੀ। ਉਹ ਉਸ ਮੁਲਾਕਾਤ ਬਾਰੇ ਜਾਣਦੇ ਸਨ ਅਤੇ ਮੈਂ ਉਨ੍ਹਾਂ 'ਤੇ ਦਬਾਅ ਪਾਇਆ ਸੀ।
ਭਾਰਤ ਸਰਕਾਰ ਨੇ ਇਹ ਸੋਚ ਕੇ ਗਲਤੀ ਕੀਤੀ ਕਿ ਉਹ ਕੈਨੇਡਾ ਦੀ ਧਰਤੀ 'ਤੇ ਕੈਨੇਡੀਅਨਾਂ ਵਿਰੁੱਧ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਸਕਦੀ ਹੈ, ਭਾਵੇਂ ਇਹ ਕਤਲ ਹੋਵੇ ਜਾਂ ਫਿਰੌਤੀ। ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਟਵਾ ਦੇ ਡਾਊਨਟਾਊਨ ਵਿੱਚ ਅੱਗ ਨਾਲ ਝੁਲਸੇ ਹੋਏ ਵਿਅਕਤੀ ਦੀ ਮੌਤ ਭਾਰਤ-ਕੈਨੇਡਾ ਤਨਾਅ: ਕੈਨੇਡਾ ਨੇ ਕਿਹਾ- ਭਾਰਤ ਲਾਰੈਂਸ ਗੈਂਗ ਤੋਂ ਕਰਵਾ ਰਿਹਾ ਹੈ ਟਾਰਗੇਟ ਕਿਲਿੰਗ ਭਾਰਤ ਨੇ ਕੈਨੇਡਾ ਤੋਂ ਹਾਈਕਮਿਸ਼ਨਰ ਨੂੰ ਵਾਪਿਸ ਬੁਲਾਇਆ ਗੈਸ ਸਟੇਸ਼ਨ `ਤੇ ਹਥਿਆਰਬੰਦ ਲੁੱਟਖੋਹ ਦੌਰਾਨ ਗੋਲੀ ਲੱਗਣ ਨਾਲ ਇੱਕ ਵਿਅਕਤੀ ਗੰਭੀਰ ਜਖ਼ਮੀ ਪੁਲਿਸ ਨੇ ਸੈਂਡੀ ਹਿੱਲ ਵਿੱਚ ਵਾਹਨ ਚੋਰੀ ਦੇ ਮੁਲਜ਼ਮ ਦੀ ਭਾਲ ਲਈ ਲੋਕਾਂ ਤੋਂ ਮੰਗੀ ਮਦਦ ਮੁਸਕੋਕਾ `ਚ ਭਿਆਨਕ ਹਾਦਸੇ ਦੀ ਜਾਂਚ ਜਾਰੀ, ਇੱਕ ਔਰਤ ਦੀ ਹੋ ਗਈ ਸੀ ਮੌਤ ਕੈਲਗਰੀ ਵਿੱਚ ਛੁਰੇਬਾਜ਼ੀ ਦੀ ਘਟਨਾ ਵਿੱਚ 1 ਵਿਅਕਤੀ ਜ਼ਖਮੀ, ਹਸਪਤਾਲ ਦਾਖਲ ਕੈਲਗਰੀ ਆਟੋ ਡੀਲਰਸ਼ਿਪ `ਤੇ ਕਈ ਚੋਰੀ ਦੀਆਂ ਕਾਰਾਂ ਮਿਲੀਆਂ, ਇੱਕ ਮੁਲਜ਼ਮ ਕਾਬੂ ਲਾਇਡਮਿਨਸਟਰ ਵਿੱਚ ਦੇਖਿਆ ਗਿਆ ਕੌਗਰ ਪਾਇਲਟ ਤੋਂ ਨਹੀਂ ਰੁਕਿਆ ਜਹਾਜ਼, ਖੇਤ ਵਿੱਚ ਹੋਇਆ ਹਾਦਸੇ ਦਾ ਸਿ਼ਕਾਰ, ਕੋਈ ਜਾਨੀ ਨੁਕਸਾਨ ਨਹੀਂ