ਬੈਰੀ, 9 ਅਕਤੂਬਰ (ਪੋਸਟ ਬਿਊਰੋ): ਮਸਕੋਕਾ ਵਿੱਚ ਮੰਗਲਵਾਰ ਸਵੇਰੇ ਹੋਈ ਇੱਕ ਭਿਆਨਕ ਏਕਲ-ਵਾਹਨ ਟੱਕਰ ਦੀ ਪੁਲਿਸ ਜਾਂਚ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇੱਕ ਔਰਤ ਬਰੁਨੇਲ ਰੋਡ ਕੋਲ ਹਾਈਵੇ 117 `ਤੇ ਗੱਡੀ ਚਲਾ ਰਹੀ ਸੀ, ਜਦੋਂ ਸਵੇਰੇ 9:30 ਵਜੇ ਦੇ ਲਗਭਗ ਉਸਦਾ ਵਾਹਨ ਬੇਸਵਿਲੇ ਵਿੱਚ ਇੱਕ ਹਾਈਡਰੋ ਪੋਲ ਨਾਲ ਟਕਰਾਅ ਗਿਆ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਵਾਹਨ ਇੱਕ ਦਰਖਤ, ਚੱਟਾਨ ਅਤੇ ਪੋਲ ਦੇ ਵਿੱਚ ਫਸਕੇ ਆਪਣੇ ਸਾਹਮਣੇ ਦੇ ਹਿੱਸੇ `ਤੇ ਅਟਕਿਆ ਹੋਇਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਹੰਟਸਵਿਲੇ ਦੀ 83 ਸਾਲਾ ਔਰਤ ਵਾਹਨ ਵਿੱਚ ਇਕੱਲੀ ਸਵਾਰ ਸੀ। ਉਸਨੂੰ ਘਟਨਾ ਸਥਾਨ `ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਸਪੱਸ਼ਟ ਨਹੀਂ ਹੈ ਕਿ ਦੁਰਘਟਨਾ ਦਾ ਕਾਰਨ ਕੀ ਸੀ। ਪੁਲਿਸ ਨੇ ਜਾਂਚ ਲਈ ਚੁਰਾਸਤੇ ਨੂੰ ਬੰਦ ਕਰ ਦਿੱਤਾ।