ਟੋਰਾਂਟੋ, 11 ਦਸੰਬਰ (ਪੋਸਟ ਬਿਊਰੋ): ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਾਰੇ ਕੈਨੇਡੀਅਨ ਆਯਾਤਾਂ `ਤੇ ਲਗਾਏ ਜਾਣ ਵਾਲੇ ਟੈਰਿਫ ਦੇ ਜਵਾਬ ਵਿੱਚ ਅਮਰੀਕਾ ਨੂੰ ਊਰਜਾ ਸਪਲਾਈ ਬੰਦ ਕਰਨ ਦੀ ਧਮਕੀ ਦਿੱਤੀ ਹੈ।
ਫੋਰਡ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹੋਰ ਪ੍ਰੀਮੀਅਰਜ਼ ਨਾਲ ਆਪਣੀ ਵਰਚੂਅਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਇਸ `ਤੇ ਨਿਰਭਰ ਕਰਾਂਗੇ ਕਿ ਇਹ ਕਿੰਨਾ ਅੱਗੇ ਵਧਦੇ ਹਨ। ਅਸੀਂ ਉਨ੍ਹਾਂ ਦੀ ਊਰਜਾ ਸਪਲਾਈ ਬੰਦ ਕਰਨ ਦੀ ਹੱਦ ਤੱਕ ਜਾਵਾਂਗੇ। ਮਿਸ਼ੀਗਨ, ਨਿਊਯਾਰਕ ਸਟੇਟ ਅਤੇ ਵਿਸਕਾਂਸਿਨ ਤੱਕ ਜਾਵਾਂਗੇ। ਮੈਂ ਨਹੀਂ ਚਾਹੁੰਦਾ ਕਿ ਅਜਿਹਾ ਹੋਵੇ, ਪਰ ਮੇਰਾ ਪਹਿਲਾ ਕੰਮ ਓਂਟਾਰੀਓ ਅਤੇ ਪੂਰੇ ਕੈਨੇਡੀਅਨਜ਼ ਦੀ ਰੱਖਿਆ ਕਰਨਾ ਹੈ।