ਓਟਵਾ, 12 ਦਸੰਬਰ (ਪੋਸਟ ਬਿਊਰੋ): ਓਟਵਾ ਦੇ ਫਾਇਰਕਰਮੀਆਂ ਨੇ ਵੀਰਵਾਰ ਦੁਪਹਿਰ ਨੂੰ ਓਸੀ ਟਰਾਂਸਪੋ ਡਿਪੂ ਦੇ ਬਾਹਰ ਖੜ੍ਹੀ ਇੱਕ ਬਸ ਨੂੰ ਲੱਗੀ ਅੱਗ ਨੂੰ ਬੁਝਿਆ।
ਓਟਵਾ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਭਗ 1:55 ਵਜੇ ਸੇਂਟ ਲਾਰੇਂਟ ਬੁਲੇਵਾਰਡ ਕੋਲ 745 ਇੰਡਸਟ੍ਰੀਅਲ ਏਵੇਨਿਊ ਵਿੱਚ ਓਸੀ ਟਰਾਂਸਪੋ ਇੰਡਸਟ੍ਰੀਅਲ ਗੈਰੇਜ ਵਿੱਚ ਬੁਲਾਇਆ ਗਿਆ ਸੀ।
ਓਸੀ ਟਰਾਂਸਪੋ ਦੇ ਬੁਲਾਰੇ ਕੈਟਰੀਨਾ ਕੈਂਪੋਸਰਕੋਨ- ਸਟਬਸ ਨੇ ਇਕ ਬਿਆਨ ਵਿਚ ਕਿਹਾ ਕਿ ਬਸ ਗੈਰੇਜ ਦੇ ਬਾਹਰ ਮੁਰੰਮਤ ਲਈ ਖੜ੍ਹੀ ਸੀ, ਉਦੋਂ ਉਸ ਵਿੱਚ ਅੱਗ ਲੱਗ ਗਈ।
ਓਟਵਾ ਫਾਇਰ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਉਸ ਸਮੇਂ ਬਸ ਸੇਵਾ ਵਿੱਚ ਨਹੀਂ ਸੀ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਓਸੀ ਟਰਾਂਸਪੋ ਨੇ ਓਟਵਾ ਫਾਇਰ ਸਰਵਿਸ ਦਾ ਧੰਨਵਾਦ ਕੀਤਾ। ਅੱਗ ਨੂੰ ਦੁਪਹਿਰ 2:20 ਵਜੇ ਤੋਂ ਕੁੱਝ ਸਮਾਂ ਪਹਿਲਾਂ ਬੁਝਾ ਦਿੱਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ।