ਟੋਰਾਂਟੋ, 12 ਦਸੰਬਰ (ਪੋਸਟ ਬਿਊਰੋ): ਬਰੈਂਪਟਨ ਅਤੇ ਮਿਸੀਸਾਗਾ ਵਿੱਚ ਦੱਖਣ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਕੇ ਕੀਤੀ ਗਈ ਜ਼ਬਰਨ ਵਸੂਲੀ ਨਾਲ ਸਬੰਧਤ ਘਟਨਾਵਾਂ ਦੇ ਸਿਲਸਿਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੀਲ ਖੇਤਰੀ ਪੁਲਿਸ ਨੇ ਬੁੱਧਵਾਰ ਦੁਪਹਿਰ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਹੁਣ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 2023 ਵਿੱਚ ਸ਼ੁਰੂ ਕੀਤੇ ਗਏ Extortion Investigative Task Force (EITF) ਤਹਿਤ 154 ਚਾਰਜਿਜ਼ ਲਗਾਏ ਹਨ।
ਪੁਲਿਸ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਪੀੜਤਾਂ ਨਾਲ ਅਕਸਰ ਵਟਸਐਪ ਅਤੇ ਫੇਸਬੁਕ ਵਰਗੇ ਸੋਸ਼ਲ ਮੀਡਿਆ ਪਲੇਟਫਾਰਮ ਦੇ ਮਾਧਿਅਮ ਨਾਲ ਸੰਪਰਕ ਕੀਤਾ ਜਾਂਦਾ ਹੈ, ਜੋ ਆਨਲਾਈਨ ਚੈਟ ਗਰੁੱਪਾਂ ਦੀ ਆਗਿਆ ਦਿੰਦੇ ਹਨ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਸ਼ੱਕੀ ਹਿੰਸਾ ਦੀ ਧਮਕੀ ਤਹਿਤ ਪੀੜਤਾਂ ਤੋਂ ਵੱਡੀ ਰਕਮ ਦੀ ਮੰਗ ਕਰਦੇ ਸਨ। ਪੁਲਿਸ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਵਿੱਚ ਜਾਇਦਾਦ ਨੂੰ ਨੁਕਸਾਨ ਪਹੰੁਚਾਉਣਾ, ਹਿੰਸਾ ਦੀ ਧਮਕੀ ਦੇਣਾ ਅਤੇ ਫਾਇਰਆਰਮਜ਼ ਨਾਲ ਸਬੰਧਤ ਦੋਸ਼ ਸ਼ਾਮਿਲ ਹਨ।
ਪੰਜਾਂ ਵਿੱਚੋਂ ਤਿੰਨ ਮੁਲਜ਼ਮ ਬਰੈਂਪਟਨ ਤੋਂ ਹਨ, ਜਦੋਂਕਿ ਦੋ ਹੈਮਿਲਟਨ ਅਤੇ ਬ੍ਰਿਟਿਸ਼ ਕੋਲੰਬਿਆ ਤੋਂ ਹਨ। ਉਨ੍ਹਾਂ ਦੀ ਪਹਿਚਾਣ 25 ਸਾਲਾ ਹਰਮਨਜੀਤ ਸਿੰਘ, 44 ਸਾਲਾ ਤੇਜਿੰਦਰ ਤਤਲਾ, 21 ਸਾਲਾ ਰੁਖਸਾਰ ਅਚਕਜਈ, 24 ਸਾਲਾ ਦਿਨੇਸ਼ ਕੁਮਾਰ ਅਤੇ 27 ਸਾਲਾ ਬੰਧੂਮਾਨ ਸੇਖੋਂ ਦੇ ਰੂਪ ਵਿੱਚ ਹੋਈ ਹੈ। ਉਨ੍ਹਾਂ `ਤੇ ਕੁਲ 16 ਚਾਰਜਿਜ਼ ਹਨ।
ਪੀਲ ਖੇਤਰੀ ਪੁਲਿਸ ਪ੍ਰਮੁੱਖ ਨਿਸ਼ਾਨ ਦੁਰਈੱਪਾ ਨੇ ਕਿਹਾ ਕਿ ਈਆਈਟੀਐੱਫ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਲਈ ਕੈਨੇਡਾ ਅਤੇ ਅਮਰੀਕਾ ਵਿੱਚ ਲਾਅ ਇੰਫੋਰਸਮੈਂਟ ਭਾਗੀਦਾਰਾਂ ਨਾਲ ਮਿਲਕੇ ਕੰਮ ਕਰ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਸਾਡੇ ਯਤਨਾਂ ਨਾਲ ਹੋਰ ਗ੍ਰਿਫ਼ਤਾਰੀਆਂ ਹੋਣਗੀਆਂ।
ਜਾਂਚ ਦੋਰਾਨ 20 ਫਾਇਰਆਰਮਜ਼, 11 ਕਿੱਲੋਗ੍ਰਾਮ ਮੇਥ, ਅਪਰਾਧ ਦੀ ਕਮਾਈ 10 ਹਜ਼ਾਰ ਡਾਲਰ ਤੋਂ ਵੱਧ ਅਤੇ ਛੇ ਚੋਰੀ ਦੀਆਂ ਗੱਡੀਆਂ ਦੀ ਬਰਾਮਦ ਕੀਤੀਆਂ ਗਈਆਂ ਹਨ।