ਕੈਲਗਰੀ, 9 ਅਕਤੂਬਰ (ਪੋਸਟ ਬਿਊਰੋ): ਕੈਲਗਰੀ ਪੁਲਿਸ ਮੰਗਲਵਾਰ ਸ਼ਾਮ ਨੂੰ ਸ਼ਹਿਰ ਦੇ ਦੱਖਣ-ਪੂਰਵੀ ਇਲਾਕੇ ਵਿੱਚ ਹੋਈ ਛੁਰੇਬਾਜ਼ੀ ਦੀ ਘਟਨਾ ਵਿੱਚ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਅਨੁਸਾਰ, ਪੀੜਤ ਪੇਨਬਰੁਕ ਮੀਡੋਜ ਵਿਚ ਬਸ ਸਟਾਪ `ਤੇ ਇੰਤਜ਼ਾਰ ਕਰ ਰਿਹਾ ਸੀ।
ਪੁਲਿਸ ਅਤੇ ਈਐੱਮਐੱਸ ਨੂੰ ਸ਼ਾਮ 7 ਵਜੇ ਦੇ ਆਸਪਾਸ ਪੇਂਸਾਕੋਲਾ ਵੇਅ ਐੱਸ. ਈ. ਦੇ ਇਲਾਕੇ ਵਿੱਚ ਬੁਲਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੀੜਤ ਪੁਰਸ਼ ਨੂੰ ਕਈ ਵਾਰ ਚਾਕੂ ਮਾਰਿਆ ਗਿਆ। ਉਸਨੂੰ ਫੁਟਹਿਲਜ਼ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਹਾਲੇ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਹੈ।