ਐਡਮਿੰਟਨ, 9 ਅਕਤੂਬਰ (ਪੋਸਟ ਬਿਊਰੋ): ਬੁੱਧਵਾਰ ਦੀ ਸਵੇਰ ਲਾਇਡਮਿਨਸਟਰ ਸ਼ਹਿਰ ਵਿੱਚ ਇੱਕ ਕੌਗਰ ਵੇਖਿਆ ਗਿਆ, ਪੁਲਿਸ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਮਾਊਂਟੀਜ ਨੇ ਕਿਹਾ ਕਿ ਕੌਗਰ ਨੂੰ ਆਖਰੀ ਵਾਰ 33 ਸਟਰੀਟ ਅਤੇ 45 ਏਵੇਨਿਊ ਕੋਲ ਅੱਧੀ ਰਾਤ ਦੇ ਆਸਪਾਸ ਵੇਖਿਆ ਗਿਆ ਸੀ।
ਉਨ੍ਹਾਂ ਨੇ ਸਸਕੇਚੇਵਾਨ ਦੇ ਕੰਜ਼ਰਵੇਸ਼ਨ ਅਧਿਕਾਰੀ ਨੂੰ ਸੂਚਿਤ ਕਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਕੌਗਰ ਕੋਲ ਨਹੀਂ ਜਾਣਾ ਚਾਹੀਦਾ ਹੈ ਜਾਂ ਉਸਨੂੰ ਖਾਣਾ ਨਹੀਂ ਖਵਾਉਣਾ ਚਾਹੀਦਾ ਹੈ, ਪਾਲਤੂ ਜਾਨਵਰਾਂ ਨੂੰ ਘਰ ਅੰਦਰ ਜਾਂ ਬਾਹਰ ਹੋਣ `ਤੇ ਨਿਗਰਾਨੀ ਵਿੱਚ ਰੱਖਣਾ ਚਾਹੀਦਾ ਹੈ। ਭੋਜਨ ਅਤੇ ਕੂੜਾ ਜਾਂ ਹੋਰ ਆਕਰਸ਼ਕ ਚੀਜ਼ਾਂ ਘਰ ਦੇ ਅੰਦਰ ਰੱਖੋ। ਦਰਵਾਜੇ਼ ਬੰਦ ਕਰ ਕੇ ਤਾਲਾ ਲਗਾਉਣ ਲਈ ਕਿਹਾ ਗਿਆ ਹੈ।।