Welcome to Canadian Punjabi Post
Follow us on

17

October 2024
 
ਕੈਨੇਡਾ

ਬੇਸਲਾਈਨ ਰੋਡ `ਤੇ ਧੋਖਾਧੜੀ ਦੇ ਤਿੰਨ ਮੁਲਜ਼ਮਾਂ ਦੀ ਪੁਲਿਸ ਕਰ ਰਹੀ ਭਾਲ

October 17, 2024 09:44 PM

ਓਟਵਾ, 17 ਅਕਤੂਬਰ (ਪੋਸਟ ਬਿਊਰੋ): ਓਟਵਾ ਪੁਲਿਸ ਸਰਵਿਸ ਨੇ ਪਿਛਲੇ ਮਹੀਨੇ ਸ਼ਹਿਰ ਦੇ ਪੱਛਮੀ ੲੈਂਡ `ਤੇ ਹੋਈਆਂ ਚੋਰੀ ਅਤੇ ਕਈ ਧੋਖਾਧੜੀ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਤਿੰਨ ਮੁਲਜ਼ਮਾਂ ਦੀ ਪਹਿਚਾਣ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਹੈ।
ਧੋਖਾਧੜੀ ਬੇਸਲਾਇਨ ਰੋਡ ਦੇ 1900 ਬਲਾਕ ਵਿੱਚ ਹੋਈ, ਜੋ ਕਾਲਜ ਸਕਵਾਇਰ ਕੋਲ ਸਥਿਤ ਹੈ। ਪੁਲਿਸ ਦਾ ਕਹਿਣਾ ਹੈ ਕਿ 11 ਸਤੰਬਰ ਨੂੰ ਦੁਪਹਿਰ ਕਰੀਬ 2:40 ਵਜੇ, ਮੁਲਜ਼ਮਾਂ ਵਿਚੋਂ ਇੱਕ ਨੇ ਮਦਦ ਦੀ ਪੇਸ਼ਕਸ਼ ਕਰਕੇ ਪੀੜਤ ਦਾ ਧਿਆਨ ਭਟਕਾਇਆ, ਜਦੋਂਕਿ ਦੂਜੇ ਨੇ ਉਨ੍ਹਾਂ ਦਾ ਕ੍ਰੇਡਿਟ ਕਾਰਡ ਚੋਰੀ ਕਰ ਲਿਆ। ਤਿੰਨੇ ਮੁਲਜ਼ਮਾਂ ਨੇ ਚੋਰੀ ਕੀਤੇ ਗਏ ਕ੍ਰੇਡਿਟ ਕਾਰਡ ਦਾ ਇਸਤੇਮਾਲ ਕਈ ਖਰੀਦਾਰੀ ਕਰਨ ਲਈ ਕੀਤਾ।
ਪੁਲਿਸ ਨੇ ਪਹਿਲੇ ਮੁਲਜ਼ਮ ਨੂੰ ਇੱਕ ਗੋਰੇ ਰੰਗ ਦਾ ਆਦਮੀ ਦੱਸਿਆ ਹੈ, ਜਿਸਦੀ ਉਮਰ 40 ਸਾਲ ਹੈ, ਕੱਦ 5 ਫੁੱਟ 10 ਇੰਚ ਹੈ ਅਤੇ ਉਸਦੀ ਕਾਲੇ ਰੰਗ ਦੀ ਛੋਟੀ ਦਾੜੀ ਹੈ। ਉਸ ਸਮੇਂ, ਉਸਨੇ ਕਾਲੀ ਟੀ-ਸ਼ਰਟ, ਜੀਨਜ਼ ਜੈਕੇਟ ਅਤੇ ਕਾਲੀ ਬੇਸਬਾਲ ਟੋਪੀ ਪਹਿਨੀ ਹੋਈ ਸੀ।
ਦੂਜੇ ਮੁਲਜ਼ਮ ਨੂੰ ਇੱਕ 40 ਸਾਲਾ ਗੋਰੇ ਰੰਗ ਦੀ ਔਰਤ ਦੱਸਿਆ ਗਿਆ ਹੈ। ਉਸ ਦਾ ਕੱਦ ਲੱਗਭੱਗ 5ਫੁੱਟ 4 ਇੰਚ ਹੈ, ਲੰਬੇ ਕਾਲੇ ਬਾਲ ਅਤੇ ਉਸਦੇ ਸੱਜੇ ਹੱਥ ਉੱਤੇ ਇੱਕ ਟੈਟੂ ਹੈ। ਉਸ ਸਮੇਂ, ਉਸਨੇ ਇੱਕ ਸਫੇਦ ਸ਼ਰਟ, ਹਰੀ ਪੈਂਟ, ਸਫੇਦ ਜੁੱਤੇ ਅਤੇ ਧੁੱਪ ਵਾਲਾ ਚਸ਼ਮਾ ਪਾਇਆ ਹੋਇਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਤੀਜਾ ਮੁਲਜ਼ਮ ਨੂੰ ਇੱਕ ਔਰਤ ਹੈ ਜਿਸ ਨੂੰ ਈਸਟ ਇੰਡੀਅਨ ਦੱਸਿਆ ਗਿਆ ਹੈ, ਜਿਸਦੇ ਲੰਬੇ ਕਾਲੇ ਬਾਲ ਹਨ। ਉਸ ਸਮੇਂ ਉਹ ਇੱਕ ਲੰਬੀ ਨੀਲੀ ਅਤੇ ਸਫੇਦ ਪੋਸ਼ਾਕ ਅਤੇ ਉੱਪਰੋਂ ਲੰਬੀ ਸਫੇਦ ਸ਼ਰਟ ਅਤੇ ਕਾਲੇ ਜੁੱਤੇ ਪਹਿਨੇ ਹੋਏ ਵੇਖੀ ਗਈ ਸੀ। ਉਸਨੂੰ ਇੱਕ ਸਫੇਦ ਪਰਸ ਵੀ ਲਿਜਾਂਦੇ ਹੋਏ ਵੇਖਿਆ ਗਿਆ ਸੀ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਨ੍ਹਾਂ ਮੁਲਜ਼ਮਾਂ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਉਹ 613-236-1222 ਐਕਸਟੈਂਸ਼ਨ 2296 `ਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਉਸਦਾ ਨਾਲ ਗੁਪਤ ਰੱਖਿਆ ਜਾਵੇਗਾ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫ੍ਰਸਟ ਨੇਸ਼ਨ ਮੁਖੀਆਂ ਨੇ ਲੈਂਡਮਾਰਕ ਚਾਈਲਡ ਵੈਲਫੇਅਰ ਰੀਫੋਰਮ ਨੂੰ ਰੱਦ ਕਰਨ ਲਈ ਕੀਤਾ ਵੋਟ ਭਾਰਤ ਨੇ ਕਿਹਾ: ਕੈਨੇਡਾ ਕੋਲ ਉਸ ਦੀਆਂ 26 ਹਵਾਲਗੀਆਂ ਲੰਬਿਤ ਸਿਹਤ ਸੁਰੱਖਿਆ ਪ੍ਰਤੀ ਸੁਝਾਵਾਂ ਲਈ ਓ.ਐੱਮ.ਏ. ਲਾਂਚ ਕਰੇਗੀ ‘ਸਟਾਪ ਦੀ ਕ੍ਰਾਇਸਸ’ ਟਰੂਡੋ ਦੇ ਐੱਮਪੀ ਨੇ ਹੀ ਕਿਹਾ: ਟਰੂਡੋ ਦੇ ਜਾਣ ਦਾ ਸਮਾਂ ਆ ਗਿਆ ਕੈਨੇਡਾ ਅਤੇ ਭਾਰਤ ਸਰਕਾਰ ਵਿਚਾਲੇ ਤਣਾਅ ਚਿੰਤਾ ਦਾ ਵਿਸ਼ਾ : ਓ.ਐੱਸ.ਜੀ.ਸੀ. ਲਾਤਵੀਆ `ਚ ਡਿਊਟੀ ਦੌਰਾਨ ਕੈਨੇਡੀਅਨ ਫੌਜੀ ਦੀ ਮੌਤ ਓਟਵਾ ਦੇ ਡਾਊਨਟਾਊਨ ਵਿੱਚ ਅੱਗ ਨਾਲ ਝੁਲਸੇ ਹੋਏ ਵਿਅਕਤੀ ਦੀ ਮੌਤ ਭਾਰਤ-ਕੈਨੇਡਾ ਤਨਾਅ: ਕੈਨੇਡਾ ਨੇ ਕਿਹਾ- ਭਾਰਤ ਲਾਰੈਂਸ ਗੈਂਗ ਤੋਂ ਕਰਵਾ ਰਿਹਾ ਹੈ ਟਾਰਗੇਟ ਕਿਲਿੰਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਡਿਪਲੋਮੈਟ `ਤੇ ਲਾਇਆ ਅਪਰਾਧਾਂ ਵਿਚ ਸ਼ਾਮਿਲ ਹੋਣ ਦਾ ਦੋਸ਼ ਭਾਰਤ ਨੇ ਕੈਨੇਡਾ ਤੋਂ ਹਾਈਕਮਿਸ਼ਨਰ ਨੂੰ ਵਾਪਿਸ ਬੁਲਾਇਆ