ਬਰੈਂਪਟਨ, 16 ਅਕਤੂਬਰ (ਪੋਸਟ ਬਿਊਰੋ): ਬਰੈਂਪਟਨ ਸ਼ਹਿਰ ਆਪਣੇ ਨਿਵਾਸੀਆਂ ਨੂੰ ਰੌਸ਼ਨੀ ਦਾ ਤਿਉਹਾਰ ਮਨਾਉਣ ਲਈ ਦੂਜੇ ਸਾਲਾਨਾ ਦੀਵਾਲੀ ਮੇਲੇ `ਤੇ ਸੱਦਾ ਦਿੰਦਾ ਹੈ। ਇਸ ਮੁਫ਼ਤ ਪਰਿਵਾਰਕ ਸਮਾਗਮ ਵਿਚ ਲੋਕਲ ਦੇ ਨਾਲ-ਨਾਲ ਅੰਤਰਰਾਸ਼ਟਰੀ ਕਲਾਕਾਰ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਉਦਘਾਟਨੀ ਪੇਸ਼ਕਾਰੀ ਗੁਰਪ੍ਰੀਤ ਮਾਨ, ਜੀ. ਸਿੱਧੂ, ਚੰਨੀ ਨੱਤਾਂ ਅਤੇ ਇੰਦਰਪਾਲ ਮੋਗਾ ਦੇਣਗੇ। ਸਮਾਗਮ `ਚ ਨੱਚਦੀ ਜਵਾਨੀ ਭੰਗੜਾ ਗਰੁੱਪ, ਤਾਜ ਇੰਟਰਟੇਨਮੈਂਟ ਅਤੇ ਡੀਜੇ ਪ੍ਰਿੰਸ ਵਲੋਂ ਵੀ ਦਮਦਾਰ ਪੇਸ਼ਕਾਰੀ ਦਿੱਤੀ ਜਾਵੇਗੀ। ਦਰਸ਼ਕ ਇੱਥੇ ਸ਼ਹਿਰ ਦੇ ਸਭ ਤੋਂ ਵੱਡੇ ਫਾਇਰਵਰਕਸ ਸ਼ੋਅ ਦਾ ਵੀ ਆਨੰਦ ਲੈ ਸਕਣਗੇ।
ਸਮਾਗਮ ਸੈਸਕੀਸਨਟੈਨੀਅਲ ਪਾਰਕ, 11333, ਬਰੈਮਲੀ ਰੋਡ, ਬਰੈਂਪਟਨ, ਓਨਟਾਰੀਓ ਵਿਖੇ ਸ਼ੁੱਕਰਵਾਰ, 1 ਨਵੰਬਰ, 2024 ਨੂੰ ਹੋਵੇਗਾ। ਇਹ ਸਮਾਗਮ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ।
ਸਮਾਗਮ ਵਾਲੀ ਜਗ੍ਹਾ `ਤੇ ਵਾਹਨਾਂ ਦੀ ਪਾਰਕਿੰਗ ਬਹੁਤ ਲਿਮਿਟਡ ਹੈ। ਇਸ ਲਈ ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮੁਫ਼ਤ ਬਰੈਂਪਟਨ ਟਰਾਂਜਿ਼ਟ ਸ਼ਟਲ ਦਾ ਲਾਭ ਲੈਣ, ਜੋ ਕਿ ਦੁਪਹਿਰ 3:30 ਵਜੇ ਤੋਂ ਹਰ ਅੱਧੇ ਘੰਟੇ ਬਾਅਦ ਸ਼ਹਿਰ ਦੀਆਂ ਚਾਰ ਲੋਕੇਸ਼ਨਾਂ ਮਾਊਂਟ ਪਲੀਜ਼ੈਂਟ ਗੋ ਸਟੇਸ਼ਨ, ਸ਼ੈਰੀਡਨ ਕਾਲਜ, ਗੋਰ ਮਿਡੋਅ ਕਮਿਉਨਿਟੀ ਸੈਂਟਰ ਅਤੇ ਸੇਵ ਮੈਕਸ ਸਪੋਰਟਸ ਸੈਂਟਰ ਤੋਂ ਚੱਲੇਗੀ। ਬੰਦ ਰਸਤੇ, ਪਾਰਕਿੰਗ, ਆਵਾਜਾਈ ਤੇ ਹੋਰ ਜਾਣਕਾਰੀ brampton.ca/diwali `ਤੇ ਉਪਲੱਬਧ ਹੈ।