ਟੋਰਾਂਟੋ, 23 ਅਕਤੂਬਰ (ਪੋਸਟ ਬਿਊਰੋ): ਯਾਰਕ ਖੇਤਰ ਦੇ ਇੱਕ ਹਸਪਤਾਲ ਵਿੱਚ ਛੱਡੇ ਗਏ ਇੱਕ ਟੀਨੇਜ਼ਰ ਦੀ ਕੁੱਝ ਦੇਰ ਬਾਅਦ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ।
ਯਾਰਕ ਖੇਤਰੀ ਪੁਲਿਸ ਨੇ ਦੱਸਿਆ ਕਿ 8 ਅਗਸਤ ਨੂੰ ਸਵੇਰੇ ਕਰੀਬ 6 ਵਜੇ ਉਨ੍ਹਾਂ ਨੂੰ ਮਕਾਮੀ ਹਸਪਤਾਲ ਵਿੱਚ ਬੁਲਾਇਆ ਗਿਆ, ਜਿੱਥੇ ਇੱਕ ਲੜਕਾ ਚਾਕੂ ਦੇ ਹਮਲੇ ਨਾਲ ਜਖ਼ਮੀ ਹਾਲਤ ਵਿੱਚ ਪਹੁੰਚਿਆ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਰਿਚਮੰਡ ਹਿੱਲ ਵਿੱਚ ਵਾਹਨ ਚੋਰੀ ਵਿੱਚ ਸ਼ਾਮਿਲ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਪੀੜਤ ਦੇ ਨਾਲ ਦੋ ਹੋਰ ਵਿਅਕਤੀ ਵੀ ਸਨ, ਜਿਨ੍ਹਾਂ ਵਿਚੋਂ ਇੱਕ ਉਸਨੂੰ ਛੱਡਣ ਤੋਂ ਤੁਰੰਤ ਬਾਅਦ ਉੱਥੋਂ ਚਲਿਆ ਗਿਆ।
ਕੁੱਝ ਦੇਰ ਬਾਅਦ ਟੀਨੇਜ਼ਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਉਸਦੀ ਪਹਿਚਾਣ ਮਾਂਟਰੀਅਲ ਦੇ 16 ਸਾਲਾ ਲੜਕੇ ਦੇ ਰੂਪ ਵਿੱਚ ਕੀਤੀ ਹੈ।
ਮਿਸੀਸਾਗਾ ਦੀ 27 ਸਾਲ ਦਾ ਕੈਥਰੀਨ ਬਰਜਰਾਨ-ਪਿੰਜਾਰੋਨ ਖਿਲਾਫ ਹੁਣ ਕੈਨੇਡਾ ਪੱਧਰ `ਤੇ ਵਾਰੰਟ ਜਾਰੀ ਕੀਤਾ ਗਿਆ ਹੈ। ਉਹ ਇਸ ਘਟਨਾ ਦੇ ਸਿਲਸਿਲੇ ਵਿੱਚ ਸੈਕੰਡ ਡਿਗਰੀ ਕਤਲ ਮਾਮਲੇ`ਚ ਲੋੜੀਂਦਾ ਹੈ।
ਪੁਲਿਸ ਇੱਕ ਅਜਿਹੇ ਵਿਅਕਤੀ ਦੀ ਵੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਇਸ ਕਤਲਕਾਂਡ ਦੇ ਸਿਲਸਿਲੇ ਵਿੱਚ ਲੋੜੀਂਦਾ ਹੈ। ਪੁਲਿਸ ਨੇ ਹਾਲੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ।
ਪੁਲਿਸ ਨੇ ਇੱਕ ਸ਼ੱਕੀ ਵਾਹਨ, ਜੋ ਸਫੇਦ 2013 ਮਰਸਿਡੀਜ਼ 300, ਜਿਸ ਵਿੱਚ ਕਾਲੇ ਰੰਗ ਦੀਆਂ ਖਿੜਕੀਆਂ ਅਤੇ ਕਿਊਬੇਕ ਲਾਈਸੈਂਸ ਪਲੇਟ 25 ਹੈ, ਦਾ ਪਤਾ ਲਗਾਉਣ ਵਿੱਚ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ।
ਜਾਂਚਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਮੁਲਜ਼ਮ ਵਿਅਕਤੀ ਇੱਕ ਵੱਡੀ ਆਟੋ ਚੋਰੀ ਰਿੰਗ ਦਾ ਹਿੱਸਾ ਹਨ ਅਤੇ ਦੋ ਹੋਰ ਸ਼ੱਕੀਆਂ ਲਈ ਵਾਰੰਟ ਜਾਰੀ ਕੀਤੇ ਹਨ ਜੋ ਇਸ ਘਟਨਾ ਦੇ ਸਬੰਧ ਵਿੱਚ ਲੋੜੀਂਦੇ ਹਨ।
ਪੁਲਿਸ ਨੇ ਦੱਸਿਆ ਕਿ ਸੇਂਟ ਹਿਊਬਰਟ, ਕਿਊ. ਦੇ ਰਹਿਣ ਵਾਲੇ 31 ਸਾਲਾ ਲੈਂਸਲੀ ਫ੍ਰੈਂਕੋਇਸ ਅਤੇ ਕਿਊਬਿਕ ਸਿਟੀ, ਕਿਊ ਦੇ 26 ਸਾਲਾ ਵਿਲੀਅਮ ਗੈਲੈਂਟ ਦੀ ਭਾਲ ਜਾਰੀ ਹੈ।