Welcome to Canadian Punjabi Post
Follow us on

28

October 2024
ਬ੍ਰੈਕਿੰਗ ਖ਼ਬਰਾਂ :
ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਫਰਜ਼ੀ ਕਾਰਾਂ ਦੀ ਵਧ ਰਹੀ ਰਜਿਸਟ੍ਰੇਸ਼ਨ ਦੀ ਸਮੱਸਿਆ 'ਤੇ ਚਰਚਾ ਕਰਨ ਲਈ ਸੂਬਿਆਂ ਨੂੰ ਮੀਟਿੰਗ ਲਈ ਦਿੱਤਾ ਸੱਦਾ ਪੂਰਵੀ ਓਂਟਾਰੀਓ ਵਿੱਚ 15 ਸਾਲਾ ਲੜਕਾ ਮ੍ਰਿਤ ਮਿਲਿਆਮੈਕਸੀਕੋ 'ਚ ਬੱਸ ਅਤੇ ਟ੍ਰੈਕਟਰ-ਟ੍ਰੇਲਰ ਦੀ ਹੋਈ ਟੱਕਰ, 24 ਲੋਕਾਂ ਦੀ ਮੌਤ, ਕਈ ਜ਼ਖਮੀਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ ਜਿੱਤਿਆਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੀ ਗਿਣਤੀ ਵਿੱਚ ਕਟੌਤੀ ਦੇ ਚਲਦੇ ਸੇਨੇਕਾ ਪਾਲੀਟੈਕਨਿਕ ਮਾਰਖਮ ਕੰਪਲੈਕਸ ਨੂੰ ਅਸਥਾਈ ਤੌਰ` ਤੇ ਕਰੇਗਾ ਬੰਦ ਇੱਕ ਪ੍ਰੋਗਰਾਮ ਵਿਚ ਭਾਸ਼ਣ ਦੌਰਾਨ ਨੇਤਨਯਾਹੂ ਸਾਹਮਣੇ ‘ਸ਼ੇਮ ਆਨ ਯੂ’ ਦੇ ਲੱਗੇ ਨਾਅਰੇਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਪਤਨੀ ਮਿਸ਼ੇਲ ਕਮਲਾ ਦੇ ਸਮਰਥਨ ਵਿੱਚ ਸਾਹਮਣੇ ਆਏਇਜ਼ਰਾਈਲ ਦੀ ਮਹਿਲਾ ਫਾਈਟਰ ਪਾਇਲਟ ਈਰਾਨ 'ਤੇ ਹਮਲੇ ਵਿਚ ਸੀ ਸ਼ਾਮਿਲ, 1600 ਕਿਲੋਮੀਟਰ ਦੂਰ ਬੈਲਿਸਟਿਕ ਮਿਜ਼ਾਈਲ ਬੇਸ ਨੂੰ ਕੀਤਾ ਤਬਾਹ
 
ਟੋਰਾਂਟੋ/ਜੀਟੀਏ

ਮੁਲਜ਼ਮਾਂ ਨੇ ਫਰਾਰ ਹੋਣ ਲਈ ਪੁਲਿਸ ਦੀ ਗੱਡੀ ਅਤੇ ਕਈ ਹੋਰ ਵਾਹਨਾਂ ਨੂੰ ਮਾਰੀ ਟੱਕਰ, ਇੱਕ ਗੰਨ ਹੋਈ ਬਰਾਮਦ, ਇੱਕ ਮੁਲਜ਼ਮ ਕਾਬੂ

October 24, 2024 12:10 PM

ਟੋਰਾਂਟੋ, 24 ਅਕਤੂਬਰ (ਪੋਸਟ ਬਿਊਰੋ): ਪੁਲਿਸ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਉੱਤਰ ਵਿੱਚ ਮੰਗਲਵਾਰ ਨੂੰ ਨੋਬਲਟਨ, ਓਂਟਾਰੀਓ ਵਿੱਚ ਇੱਕ ਘਰ ਵਿੱਚ ਦਿਨੇ ਸੇਂਧਮਾਰੀ ਕਰਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਦੋ ਮੁਲਜ਼ਮਾਂ ਨੇ ਪੁਲਿਸ ਦੀ ਗੱਡੀ ਅਤੇ ਕਈ ਹੋਰ ਵਾਹਨਾਂ ਵਿੱਚ ਟੱਕਰ ਮਾਰੀ।
ਯਾਰਕ ਰੀਜਨਲ ਪੁਲਿਸ ਨੇ ਵੀਰਵਾਰ ਨੂੰ ਜਾਰੀ ਪ੍ਰੈੱਸ ਰਿਲੀਜ਼ ਵਿਚ ਕਿਹਾ ਕਿ ਇਹ ਘਟਨਾ ਪੈਰਾਡਾਇਜ਼ ਵੈਲੀ ਅਤੇ ਫੇਇਰਮੋਂਟ ਰਾਇਡ ਟਰੇਲਜ਼ ਕੋਲ ਇੱਕ ਘਰ ਵਿਚ ਸ਼ਾਮ 4 ਵਜੇ ਹੋਈ।
ਅਧਿਕਾਰੀ ਉਸ ਸਮੇਂ ਸੇਂਧਮਾਰੀ ਦੀ ਕਾਲ ਲਈ ਇਲਾਕੇ ਵਿੱਚ ਪਹੁੰਚੇ ਤਾਂ ਦੋਵੇਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਹਾ ਕਿ ਸ਼ੱਕੀਆਂ ਨੇ ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਪਹਿਲਾਂ ਆਪਣੀ ਗੱਡੀ ਨੂੰ ਪੁਲਿਸ ਦੀ ਗੱਡੀ ਵਿੱਚ ਮਾਰਿਆ। ਮੁਲਜ਼ਮ ਕਾਰ ਨੂੰ ਛੱਡ ਕੇ ਪੈਦਲ ਹੀ ਘਟਨਾ ਸਥਾਨ ਤੋਂ ਭੱਜ ਗਏ। ਕੁੱਝ ਸਮੇਂ ਬਾਅਦ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਕਿਹਾ ਕਿ ਛੱਡੇ ਗਏ ਵਾਹਨ ਕੋਲ ਇੱਕ ਗੰਨ ਬਰਾਮਦ ਕੀਤੀ ਗਈ।
ਜਸੰਥਨ ਕੰਡਿਆਹ `ਤੇ ਇਸ ਘਟਨਾ ਦੇ ਸਿਲਸਿਲੇ ਵਿੱਚ 10 ਚਾਰਜਿਜ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਜਾਣਬੁੱਝਕੇ ਤੋੜਫੋੜ ਕਰਨਾ, ਲੋਡੇਡ ਪ੍ਰਤੀਬੰਧਿਤ ਬੰਦੂਕ ਰੱਖਣਾ ਅਤੇ ਸਸਪੈਂਡ ਦੌਰਾਨ ਗੱਡੀ ਚਲਾਉਣਾ ਸ਼ਾਮਿਲ ਹੈ। ਪੁਲਿਸ ਨੇ ਕਿਹਾ ਕਿ ਕੰਡਿਆਹ ਦੀ ਗ੍ਰਿਫ਼ਤਾਰੀ ਸਮੇਂ ਉਸ `ਤੇ ਤਿੰਨ ਵਾਰ ਪਹਿਲਾਂ ਤੋਂ ਹੀ ਹਥਿਆਰ ਪਾਬੰਦੀ ਦੇ ਹੁਕਮ ਲਾਗੂ ਸਨ।ਦੂਜੇ ਸ਼ੱਕੀ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਲੇਕ ਸ਼ੋਰ ਬੁਲੇਵਾਰਡ `ਤੇ ਟੇਸਲਾ ਖੰਭੇ ਨਾਲ ਟਕਰਾਈ, ਲੱਗੀ ਅੱਗ, ਚਾਰ ਲੋਕਾਂ ਦੀ ਮੌਤ ਚਾਕੂ ਦੇ ਹਮਲੇ ਨਾਲ ਜ਼ਖਮੀ ਹਾਲਤ ਵਿਚ ਛੱਡੇ ਟੀਨੇਜ਼ਰ ਦੀ ਮੌਤ, ਪੁਲਿਸ ਕਰ ਰਹੀ 4 ਮੁਲਜ਼ਮਾਂ ਦੀ ਭਾਲ ਮੇਅਰ ਪੈਟਰਿਕ ਬਰਾਊਨ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸ਼ੋਸ਼ਣ ਅਤੇ ਤਸਕਰੀ ਨੂੰ ਰੋਕਣ ਲਈ ਫੈਡਰਲ ਅਤੇ ਸੂਬਾ ਸਰਕਾਰ ਤੋਂ ਕੀਤੀ ਮੰਗ ਸ਼ਹਿਰ ਵਿੱਚ ਨਿਰਮਾਣ ਅਧੀਨ ਇਮਾੲਤ `ਤੇ ਡਿੱਗੀ ਕ੍ਰੇਨ, ਕੋਈ ਜਾਨੀ ਨੁਕਸਾਨ ਨਹੀਂ ਓਂਟਾਰੀਓ ਦੇ ਮੋਟਰਸਾਈਕਲ ਚਾਲਕ ਨੇ 250 ਤੋਂ ਜਿ਼ਆਦਾ ਕੀਤੀ ਰਫ਼ਤਾਰ, ਬਣਾਇਆ ਵੀਡੀਓ, ਲੱਗੇ ਚਾਰਜਿਜ਼ ਬਰੈਂਪਟਨ ਦੇ ਦੂਜੇ ਸਾਲਾਨਾ ਦੀਵਾਲੀ ਮੇਲੇ `ਚ ਅੰਤਰਰਾਸ਼ਟਰੀ ਕਲਾਕਾਰ ਪਾਉਣਗੇ ਧਮਾਲਾਂ ਸਟਰੈਟਫੋਰਡ ਦੀ ਔਰਤ ਦੇ ਕਤਲ ਮਾਲਲੇ `ਚ ਇੱਕ ਮੁਲਜ਼ਮ ਗ੍ਰਿ਼ਫ਼ਤਾਰ ਕਾਫ਼ਲੇ ਦੀ ਸਤੰਬਰ ਮਹੀਨੇ ਦੀ ਮੀਟਿੰਗ ਦੌਰਾਨ ਬਹੁਪੱਖੀ ਵਿਸ਼ਿਆਂ `ਤੇ ਵਿਚਾਰ-ਚਰਚਾ ਮੈਰੀਕੈਨਾ ਫਰੈਂਡਸਿ਼ਪ ਸੀਨੀਅਰਜ਼ ਕਲੱਬ ਨੇ ਲਾਇਆ ਬਟਰਫਲਾਈ ਪਾਰਕ ਦਾ ਟਰਿਪ ਪੰਜਾਬੀ ਭਾਸ਼ਾ ਦੀ ਬੇਹਤਰੀ ਤੇ ਵਿਕਾਸ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਇੱਕ-ਦਿਨਾਂ ਸੈਮੀਨਾਰ 20 ਨੂੰ