- ਡੇਵਿਡ ਵੀਜੇ ਪਲੇਅਰ ਆਫ ਦਾ ਮੈਚ ਬਣੇ
ਬਰੈਂਪਟਨ, 31 ਜੁਲਾਈ (ਗੁਰਪ੍ਰੀਤ ਪੁਰਬਾ): GT20 ਵਿੱਚ 31 ਜੁਲਾਈ ਨੂੰ ਖੇਡੇ ਗਏ ਪਹਿਲੇ ਮੁਕਾਬਲੇ ਵਿੱਚ ਮਿਸੀਸਾਗਾ ਦੀ ਟੀਮ ਨੇ ਸਰੀ ਦੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ।
(Photos credit-GT20)
ਪਹਿਲਾਂ ਖੇਡਦੇ ਹੋਏ ਸਰੀ ਦੀ ਟੀਮ 101 ਦੌੜਾ ਬਣਾ ਕੇ ਆਊਟ ਹੋ ਗਈ ਤੇ ਜਵਾਬ ਵਿੱਚ ਮਿਸੀਸਾਗਾ ਦੀ ਟੀਮ ਨੇ 19 ਓਵਰਾਂ ਵਿੱਚ ਛੇ ਵਿਕਟਾਂ ਗਵਾ ਕੇ 102 ਦੌੜਾਂ ਦਾ ਟੀਚਾ ਪੂਰਾ ਕਰ ਲਿਆ। ਡੇਵਿਡ ਵੀਜੇ ਪਲੇਅਰ ਆਫ ਦਾ ਮੈਚ ਬਣੇ ਉਨ੍ਹਾਂ ਨੇ 27 ਦੌੜਾਂ ਬਣਾਉਣ ਦੇ ਨਾਲ-ਨਾਲ ਦੋ ਖਿਡਾਰੀ ਆਊਟ ਵੀ ਕੀਤੇ ਤੇ ਦੋ ਕੈਚ ਵੀ ਫੜੇ੍ਹ।
(Photos credit-GT20)
ਦੂਜੇ ਮੈਚ ਵਿੱਚ ਬਰੈਂਪਟਨ ਦੀ ਟੀਮ ਵੈਨਕੂਵਰ ਤੋਂ ਛੇ ਵਿਕਟਾਂ ਦੇ ਨਾਲ ਜੇਤੂ ਰਹੀ। 150 ਦੌੜਾਂ ਦਾ ਟੀਚਾ ਬਰੈਂਪਟਨ ਨੇ ਸਿਰਫ 18 ਪੁਆਇੰਟ ਇੱਕ ਓਵਰਾਂ ਵਿੱਚ ਪੂਰਾ ਕਰ ਲਿਆ। ਵਿਊ ਵੈਬਸਟਰ ਪਲੇਅਰ ਆਫ ਦਾ ਮੈਚ ਰਹੇ। ਉਨ੍ਹਾਂ ਨੇ 37 ਗੇਂਦਾਂ ਵਿੱਚ ਸ਼ਾਨਦਾਰ 49 ਦੌੜਾਂ ਬਣਾਈਆਂ। ਹੁਣ ਤੱਕ ਚਾਰ ਵਿੱਚੋਂ ਚਾਰ ਮੈਚ ਹਾਰ ਕੇ ਵੈਨਕੂਵਰ ਦੀ ਟੀਮ ਟੇਬਲ ਵਿੱਚ ਸਭ ਤੋਂ ਹੇਠਲੇ ਸਥਾਨ `ਤੇ ਹੈ। ਵੀਰਵਾਰ ਨੂੰ ਮਾਂਟਰੀਅਲ ਦਾ ਮੁਕਾਬਲਾ ਟੋਰਾਂਟੋ ਨਾਲ ਅਤੇ ਸਰੀ ਦਾ ਮੁਕਾਬਲਾ ਵੈਨਕੂਵਰ ਦੇ ਨਾਲ ਹੋਵੇਗਾ।
(Photos credit-GT20)