Welcome to Canadian Punjabi Post
Follow us on

12

March 2025
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਗਿਆਨੀ ਰਘਬੀਰ ਸਿੰਘ ਨੇ ਨਵ-ਨਿਯੁਕਤ ਜਥੇਦਾਰ ਦੀ ਤਾਜਪੋਸ਼ੀ `ਤੇ ਖੜ੍ਹੇ ਕੀਤੇ ਸਵਾਲਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ 19 ਮਾਰਚ ਨੂੰ ਹੋਵੇਗੀ ਮੀਟਿੰਗ, ਸਰਕਾਰ ਨੂੰ ਭੇਜੀ ਰਿਪੋਰਟਨੌਕਰੀ ਬਦਲੇ ਜ਼ਮੀਨ ਘਪਲੇ ਦੇ ਮਾਮਲੇ `ਚ ਆਰਜੇਡੀ ਆਗੂ ਲਾਲੂ ਯਾਦਵ ਦੇ ਬੇਟੇ ਤੇਜ ਪ੍ਰਤਾਪ ਨੂੰ ਮਿਲੀ ਜ਼ਮਾਨਤਦੁਨੀਆਂ ਦੇ 20 ਸਭ ਤੋਂ ਵੱਧ ਪ੍ਰਦੂਸਿ਼ਤ ਸ਼ਹਿਰ ਵਿਚ ਭਾਰਤ ਦੇ 13 ਸਭ ਤੋਂ ਪ੍ਰਦੂਸਿ਼ਤ ਸ਼ਹਿਰਰੌਸ਼ਨੀ ਨਾਡਾਰ ਬਣੇ ਹੁਣ ਦੇਸ਼ ਦੀ ਸਭ ਤੋਂ ਅਮੀਰ ਔਰਤ ਅੰਬਾਨੀ-ਅਡਾਨੀ ਤੋਂ ਬਾਅਦ ਤੀਜੀ ਸਭ ਤੋਂ ਅਮੀਰਝਾਰਖੰਡ ਦੇ ਪਲਾਮੂ ਵਿੱਚ ਗੈਂਗਸਟਰ ਅਮਨ ਸਾਹੂ ਦਾ ਇਨਕਾਊਂਟਰ ਡੋਮਿਨਿਕਨ ਦੇਸ਼ ਤੋਂ ਭਾਰਤੀ ਮੂਲ ਦਾ ਅਮਰੀਕੀ ਵਿਦਿਆਰਥਣ ਹੋਈ ਲਾਪਤਾ, ਸਮੁੰਦਰ ਵਿੱਚ ਡੁੱਬਣ ਦਾ ਸ਼ੱਕ
 
ਖੇਡਾਂ

ਅਣਗੌਲੇ ਹੀ ਤੁਰ ਗਿਆ ਜੈਵਲਿਨ “ਲਿਟਲ ਓਲੰਮਪੀਅਨ” ਪ੍ਰੀਤਾ

October 15, 2024 09:27 PM

ਡਾ: ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ) 9779853245

ਪਿਛਲੇ ਦਿਨੀਂ ਜਦ “ਆਇਆ ਪ੍ਰੀਤਾ, ਗਿਆ ਪ੍ਰੀਤਾ” ਦੇ ਵਿਸ਼ੇਸ਼ਕ ਨਾਲ ਕਬੱਡੀ-ਜਗਤ ਵਿੱਚ ਮਕਬੂਲ ਪ੍ਰੀਤਮ ਸਿੰਘ ਪ੍ਰੀਤਾ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਤਾਂ ਉਸਦੇ ਜਾਣਕਾਰ-ਪ੍ਰਸੰਸਕਾਂ ਦੇ ਮਨਾਂ ਵਿੱਚ ਇੱਕ ਅਹਿਸਾਸ ਜ਼ਰੂਰ ਭਾਰੂ ਹੋਇਆ ਰਿਹਾ ਕਿ ਸਮੇਂ ਦੀਆਂ ਸਰਕਾਰਾਂ, ਸਮਰੱਥ-ਅਧਿਕਾਰੀਆਂ, ਵਿਦਮਾਨ ਸਿਸਟਮ ਅਤੇ ਹਾਲਾਤਾਂ ਨੇ ਉਸ ਨੂੰ ਉਹ ਮੁਕਾਮ ਨਹੀਂ ਮੁਹੱਈਆ ਕਰਾਇਆ ਜਿਸਦਾ ਉਹ ਹੱਕਦਾਰ ਸੀ। ਪੇਂਡੂ-ਮਾਨਸਿਕਤਾ ਨੇ ਤਾਂ ਉਸਨੂੰ ਸਿਰ ਤੇ ਚੁੱਕੀ ਰੱਖਿਆ ਸੀ ਪਰ ਜ਼ੁੰਮੇਵਾਰ ਸੰਸਥਾਵਾਂ ਨੇ ਨਾ ਜਿਉਂਦੇ ਜੀ ਨਾ ਮ੍ਰਿਤੂ-ਉਪਰੰਤ ਉਸਨੂੰ ਉਹ ਮਾਨ-ਸਨਮਾਨ ਪ੍ਰਦਾਨ ਕੀਤੇ ਜੋ ਉਸਦੇ ਹਿੱਸੇ ਆਉਣੇ ਚਾਹੀਦੇ ਸਨ।

  
ਸਮਾਂ ਪਾ ਕੇ “ਪ੍ਰੀਤੇ” ਦੇ ਨਾਂ ਨਾਲ ਮਸ਼ਹੂਰ ਹੋ ਜਾਣ ਵਾਲਾ ਪਿਤਾ ਲਾਭ ਸਿੰਘ ਅਤੇ ਮਾਤਾ ਜਿੰਦ ਕੌਰ ਦਾ ਲਾਡਲਾ ਪ੍ਰੀਤਮ ਸਿੰਘ ਅਜੇ ਚਾਰ ਸਾਲ ਦਾ ਵੀ ਨਹੀਂ ਸੀ ਹੋਇਆ ਕਿ ਪਰਿਵਾਰ ਨੂੰ 1947 ਵਿੱਚ ਡਸਕਾ (ਸਿਆਲਕੋਟ) ਛੱਡ ਏਧਰ ਆਉਣਾ ਪੈ ਗਿਆ। ਨਡਾਲਾ (ਕਪੂਰਥਲਾ) ਆ ਕੇ ਮੁੜ-ਵੱਸਿਆ ਇਹ ਸਾਹੀ ਪਰਿਵਾਰ “ਭਲਵਾਨਾਂ ਦਾ ਟੱਬਰ” ਅਖਵਾਉਂਦਾ ਸੀ, ਇਸ ਲਈ ਉਸਦੇ ਮਾਤਾ-ਪਿਤਾ ਅਤੇ ਚਾਚੇ ਦੀ ਖਾਹਸ਼ ਸੀ ਕਿ ਪ੍ਰੀਤਮ ਨੂੰ ਤਕੜਾ ਭਲਵਾਨ ਬਣਾਇਆ ਜਾਵੇ ਜਿਸ ਲਈ ਉਸ ਦੀ ਖੁਰਾਕ ਦਾ ਖ਼ੂਬ ਖਿਆਲ ਰੱਖਿਆ ਗਿਆ। ਵੇਂਹਦਿਆਂ ਵੇਂਹਦਿਆਂ ਪ੍ਰੀਤਾ ਸੋਹਣਾ ਗਭਰੂ ਨਿਕਲਣ ਲੱਗਾ।
ਗੌਰਮਿੰਟ ਹਾਈ ਸਕੂਲ ਨਡਾਲੇ ਪੜਦਿਆਂ ਉਹ ਹਰ ਖੇਡ ਵਿੱਚ ਹਿੱਸਾ ਲੈਣ ਲੱਗਾ। ਅੱਠਵੀਂ ਵਿੱਚ ਪੜਦਿਆਂ ਧਰਮਸ਼ਾਲਾ ਵਿਖੇ ਵਿਸ਼ਾਲ ਪੰਜਾਬ ਦੇ ਸਕੂਲੀ ਮੁਕਾਬਲਿਆਂ ਵਿੱਚ ਕਈ ਮੁਕਾਬਲੇ ਏਸ ਕਰਕੇ ਲੇਟ ਕਰਣੇ ਪਏ ਕਿਉਂਕਿ ਪ੍ਰੀਤਮ ਸਿੰਘ ਕਿਸੇ ਹੋਰ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਹੁੰਦਾ।ਸੰਨ 1962 ਵਿੱਚ ਇੰਮਫਾਲ ਵਿਖੇ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਅਯੋਜਿਤ ਅੱਠਵੀਂ ਨੈਸ਼ਨਲ ਚੈਂਮਪੀਅਨਸ਼ਿੱਪ ਵਿੱਚੋਂ ਉਸਨੇ ਕਬੱਡੀ ਵਿੱਚੋਂ ਵਿਸ਼ੇਸ਼ “ਸੋਵੀਨਾਰ ਸਰਟਫਿੀਕੇਟ” ਪ੍ਰਾਪਤ ਕੀਤਾ ਜਦੋਂ ਕਿ ਏਸੇ ਸਾਲ ਹੀ ਜਲੰਧਰ ਡਿਵੀਜ਼ਨ ਹਾਈ ਅਤੇ ਹਾਇਰ ਸੈਕੰਡਰੀ ਸਕੂਲਜ਼ ਹਾੱਟ-ਵੈਦਰ ਟੂਰਨਾਮੈਂਟ ਵਿੱਚ ਉਸਨੇ ਹਾਈ ਜੰਪ ਵਿੱਚੋਂ ਦੂਸਰੀ ਅਤੇ ਡਿਸਕੱਸ ਥਰੋ ਅਤੇ ਸ਼ਾੱਟ-ਪੁੱਟ ਵਿੱਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ।

  
ਥਰੋਆਂ ਵਿੱਚ ਪ੍ਰੀਤਮ ਸਿੰਘ ਦੀ ਵਧੀਆ ਕਾਰਗੁਜ਼ਾਰੀ ਵੇਖਕੇ ਪ੍ਰਸਿੱਧ ਖੇਡ-ਪ੍ਰਬੰਧਕ ਅਤੇ ਪੁਲਸ ਅਧਿਕਾਰੀ ਅਸ਼ਵਨੀ ਕੁਮਾਰ ਨੇ ਉਸ ਨੂੰ 1965 ਵਿੱਚ ਪੰਜਾਬ ਆਰਮਡ ਪੁਲੀਸ ਵਿੱਚ ਬਤੌਰ ਹੈੱਡ-ਕਾਂਸਟੇਬਲ ਭਰਤੀ ਕਰ ਲਿਆ। 1966 ਵਿੱਚ ਅਸ਼ਵਨੀ ਕੁਮਾਰ ਜਦ ਨਵ-ਗਠਿਤ ਬੀ.ਐਸ.ਐਫ. ਦੇ ਡਾਇਰੈਕਟਰ ਬਣੇ ਤਾਂ ਪਰੀਤਮ ਸਿੰਘ ਨੂੰ 56 ਬਟਾਲੀਅਨ ਬੀ.ਐੱਸ.ਐੱਫ. ਵਿੱਚ ਬਤੌਰ ਇੰਸਪੈਕਟਰ ਭਰਤੀ ਕਰ ਲਿਆ ਗਿਆ ਜਿਥੇ ਉਹ ਉਹ 1986 ਤੱਕ ਸਰਵਿਸ ਕਰਦੇ ਰਹੇ।ਇਸ ਸਮੇਂ ਦੌਰਾਨ ਉਸਨੇ ਜੈਵਲਿਨ ਵਿੱਚ ਪੰਜਾਬ, ਨਾੱਰਥ ਜ਼ੋਨ ਅਤੇ ਨੈਸ਼ਨਲ ਪੱਧਰ ਦੇ ਸਭ ਰਿਕਾਰਡ ਤੋੜੇ ਪਰ ਅਫਸੋਸ ਨਾਂ ਤਾਂ ਉਸ ਹਿੱਸੇ ਪਰੋਮੋਸ਼ਨਾਂ ਆਈਆਂ ਅਤੇ ਨਾ ਹੀ ਇਨਾਮ-ਖ਼ਨਾਮ!
1962 ਤੋਂ 1968 ਤੱਕ ਜੇ ਅਸੀਂ ਜੈਵਲਿਨ ਥਰੋ ਦੇ ਰਿਕਾਰਡਾਂ ਦਾ ਨਿਰੀਖਣ-ਵਿਸ਼ਸ਼ਲੇਸ਼ਣ ਕਰੀਏ ਤਾਂ ਜ਼ਾਹਰ ਹੁੰਦਾ ਹੈ ਕਿ ਇਹ ਰਿਕਾਰਡ ਕਾਇਮ ਕਰਣ ਵਾਲੇ ਖ਼ੁਦ ਉੱਚ-ਵਿਦਿਆ ਪ੍ਰਾਪਤ ਸਨ, ਉਹਨਾਂ ਨੂੰ ਮੌਟੀਵੇਟਿਡ ਕੋਚ ਮਿਲੇ ਹੋਏ ਸਨ ਅਤੇ ਉਹਨਾਂ ਦਾ ਪਰਿਵਾਰਕ ਪਿਛੋਕੜ ਵੀ ਪ੍ਰਭਾਵਸ਼ਾਲੀ ਸੀ ਪਰ ਪ੍ਰੀਤਮ ਸਿੰਘ ਕੋਲ ਕੇਵਲ ਕੁਦਰਤ ਵੱਲੋਂ ਦਿੱਤਾ ਬਹੁ-ਬਲ ਹੀ ਸੀ।

  
ਸੰਨ 1962 ਵਿੱਚ ਪਿੰਡ ਨੰਗਲੀ (ਅੰਮ੍ਰਿਤਸਰ) ਤੋਂ ਗੁਰਬਚਨ ਸਿੰਘ ਰੰਧਾਵਾ ਨੇ 210 ਫੁੱਟ 3 ਇੰਚ (64.08 ਮੀਟਰ) ਜੈਵਲਿਨ ਸੁੱਟ ਕੇ ਨੈਸ਼ਨਲ ਰਿਕਾਰਡ ਕਾਇਮ ਕੀਤਾ ਸੀ। ਪ੍ਰੀਤਮ ਸਿੰਘ ਨੇ ਐਮਚਿਓਰ ਐਥਲੈਟਿਕ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਬੰਧ ਅਧੀਨ 1969 ਵਿੱਚ ਹੋਈ ਅੱਠਵੀਂ ਆਲ ਇੰਡੀਆ ਓਪਨ ਚੈਂਮਪੀਅਨਸ਼ਿੱਪ, ਅਜਮੇਰ(ਰਾਜਸਥਾਨ) ਵਿਖੇ 67.32 ਮੀਟਰ ਦੂਰੀ ਸੁੱਟ ਕੇ 3.24 ਮੀਟਰ ਦੇ ਵੱਡੇ ਫਰਕ ਨਾਲ ਉਸਦਾ ਬਣਿਆ ਰਿਕਾਰਡ ਤੋੜ ਕੇ ਕਮਾਲ ਕਰ ਦਿੱਤੀ।ਭਾਵੇਂ ਕਿ ਗੁਰਬਚਨ ਸਿੰਘ ਰੰਧਾਵਾ ਦੀਆਂ ਹਾਈ ਜੰਪ ਅਤੇ ਹਰਡਲਜ਼ ਵਿੱਚ ਵੱਡੀਆਂ ਪ੍ਰਾਪਤੀਆਂ ਵੀ ਸਨ ਜਿਨ੍ਹਾਂ ਕਰਕੇ ਉਸਨੂੰ ਅਰਜਨ ਅਵਾਰਡ ਅਤੇ ਪਦਮ ਸ਼੍ਰੀ ਤੱਕ ਵਰਗੇ ਵੱਡੇ ਮਾਨ-ਸਨਮਾਨ ਹਾਸਲ ਹੋ ਗਏ ਪਰ ਪ੍ਰੀਤਮ ਸਿੰਘ ਦਾ ਜੈਵਲਿਨ ਦੀ ਦੁਨੀਆਂ ਵਿੱਚ ਕਿਤੇ ਕੋਈ ਜ਼ਿਕਰ ਤੱਕ ਨਹੀਂ ਮਿਲਦਾ।
ਪ੍ਰੀਤਮ ਸਿੰਘ ਦਾ ਇਹ ਰਿਕਾਰਡ ਕਈ ਓਲੰਮਪਿਕ ਵਿੱਚ ਪਹੁੰਚਣ ਵਾਲੇ ਅਥਲੀਟਾਂ ਤੋਂ ਵੀ ਵੱਧ ਸੀ ਭਾਵੇਂ ਕਿ ਉਹ ਆਪ ਕਦੀ ਏਸ਼ੀਆ ਜਾਂ ਓਲੰਮਪਿਕ ਤੱਕ ਨਾਂ ਪਹੂੰਚ ਸਕਿਆ।1964 ਦੀ ਓਲੰਮਪਿਕ ਵਿੱਚ ਟੋਕੀਓ ਵਿਖੇ ਪੰਜਾਬੀ-ਮੂਲ ਦੇ ਨਸ਼ੱਤਰ ਸਿੰਘ ਸਿੱਧੂ ਨੇ ਮਲੇਸ਼ੀਆ ਦੀ ਪ੍ਰਤੀਨਿਧਤਾ ਕੀਤੀ। ਉਹ 17 ਦੇਸ਼ਾਂ ਦੇ 27 ਅਥਲੀਟਾਂ ਵਿੱਚੋਂ ਇੱਕ ਸੀ। ਤਿੰਨ ਮਿਲਦੇ ਮੌਕਿਆਂ ਵਿੱਚ ਉਸਦੀ ਕਾਰਗੁਜ਼ਾਰੀ ਕੇਵਲ 45.49/51.65/49.45 ਮੀਟਰ ਰਹੀ ਅਤੇ ਉਹ 25ਵੇਂ ਨੰਬਰ ‘ਤੇ ਰਿਹਾ।ਜਦੋਂਕਿ ਪ੍ਰੀਤਮ ਸਿੰਘ ਨੇ 1966 ਵਿੱਚ 58.47 ਮੀਟਰ ਅਤੇ 1967 ਵਿੱਚ 60.52 ਮੀਟਰ ਜੈਵਲਿਨ ਸੁੱਟਿਆ। ਸੰਨ 1969 ਵਿੱਚ 67.32 ਮੀਟਰ ਦੇ ਰਿਕਾਰਡ ਦਾ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ।
1968 ਦੀਆਂ ਓਲੰਮਪਿਕਸ ਅਕਤੂਬਰ ਵਿੱਚ ਮੈਕਸੀਕੋ ਸ਼ਹਿਰ ਵਿੱਚ ਹੋਈਆਂ ਜਿਸ ਵਿੱਚ ਭਾਰਤ ਵਿੱਚੋਂ ਕਿਸੇ ਜੈਵਲੀਅਨ ਨੇ ਹਿੱਸਾ ਨਹੀਂ ਸੀ ਲਿਆ।ਇਹਨਾਂ ਓਲੰਮਪਿਕਸ ਵਿੱਚ ਨਸ਼ੱਤਰ ਸਿੰਘ 70.70 ਮੀਟਰ ਨੇਜ਼ਾ ਸੁਟ ਕੇ 23ਵੇਂ ਨੰਬਰ ਤੇ ਰਿਹਾ ਜਦੋਂ ਕਿ 25ਵੇਂ, 26ਵੇਂ ਅਤੇ 27ਵੇਂ ਨੰਬਰ ਤੇ ਰਹਿਣ ਵਾਲੇ ਸਾਰੇ ਹੀ ਪ੍ਰੀਤਮ ਸਿੰਘ ਤੋਂ ਪਿੱਛੇ ਸਨ।25ਵੇਂ ਨੰਬਰ ਤੇ ਰਹਿਣ ਵਾਲੇ ਫਿਜੀ ਦੇ ਵਿਲੀਅਮ ਲੀਗਾ ਨੇ 62.3 ਮੀਟਰ, 26ਵੇਂ ਨੰਬਰ ਤੇ ਆਉਣ ਵਾਲੇ ਨਿਕਾਰਗੋਆ ਦੇ ਡੋਨਾਲਡ ਵੈਲਜ਼ ਨੇ 61.32 ਮੀਟਰ ਜੈਵਲਿਨ ਸੁਟਿਆ ਜਦੋਂ ਕਿ ਸਵਿਟਜ਼ਰਲੈਂਡ ਦਾ ਰੌਲਫ ਬਹਲਰ 61.06 ਮੀਟਰ ਥਰੋ ਕਰਕੇ 27ਵੇਂ ਨੰਬਰ ਤੇ ਰਿਹਾ।24ਵੇਂ ਨੰਬਰ ਤੇ ਰਹਿਣ ਵਾਲਾ ਚਿੱਲੀ ਦਾ ਰੌਲਫ ਹੌਪ ਤਿੰਨਾਂ ਵਿੱਚੋਂ ਇੱਕ ਵਾਰੀ ਹੀ ਪ੍ਰੀਤਮ ਸਿੰਘ ਤੋਂ ਵੱਧ ਨੇਜ਼ਾ ਸੁੱਟ ਸਕਿਆ।
ਇੰਦਰਜੀਤ ਸਿੰਘ ਪੱਡਾ ਨਾਲ ਇੱਕ ਪ੍ਰਕਾਸ਼ਤ ਇੰਟਰਵਿਊ ਵਿੱਚ ਪ੍ਰੀਤਮ ਸਿੰਘ ਨੇ ਦੱਸਿਆ ਕਿ 1971 ਵਿੱਚ ਇੰਟਰਨੈਸ਼ਨਲ ਪਰਮੋਸ਼ਨ ਬੋਰਡ (ਪੈਸਟਾ ਸੁਕਾਨ), ਸਿੰਘਾਪੁਰ ਵੱਲੋਂ ਆਯੋਜਿਤ ਐਨੂਅੱਲ ਲਿਟਲ ਓਲੰਮਪਿਕਸ ਵਿੱਚ ਉਸਨੇ ਨਸ਼ੱਤਰ ਸਿੰਘ ਸਿੱਧੂ ਦਾ ਰਿਕਾਰਡ ਤੋੜਿਆ ਸੀ ਪ੍ਰੰਤੂੰ ਮ੍ਰਿਤੂ-ਉਪਰੰਤ ਉਸਦੇ ਕਾਗਜ਼ਾਂ ਵਿੱਚੋ ਲੇਖਕ ਨੂੰ ਤਗਮੇ ਤਾਂ ਮਿਲੇ ਹਨ ਪਰ ਕੋਈ ਸਬੂਤ-ਸਰਟੀਫਿਕੇਟ ਨਹੀਂ ਮਿਲਿਆ ਜਿੱਥੋਂ ਸਾਬਤ ਹੋ ਸਕੇ ਉਸਨੇ ਸਿੰਘਾਪੁਰ ਵਿਖੇ ਕਿੰਨੀ ਦੂਰੀ ਤੇ ਜੈਵਲਿਨ ਸੁੱਟਿਆ।
ਇਵੇਂ ਪ੍ਰਤੀਤ ਹੁੰਦਾ ਹੈ ਕਿ 1969-71 ਵਿੱਚ ਰਿਕਾਰਡ ਤੋੜਣ ਤੋਂ ਬਾਦ ਜਿਵੇਂ ਪ੍ਰੀਤਮ ਸਿੰਘ ਅੰਦਰੋਂ ਉਦਾਸ ਰਹਿਣ ਲੱਗਾ ਹੋਵੇ ।ਨਾਂ ਤਾਂ ਏਸ਼ੀਆ ਤੱਕ ਪਹੁੰਚਣ ਦਾ ਕੋਈ ਸਬੱਬ ਬਣ ਰਿਹਾ ਸੀ ਅਤੇ ਨਾਂ ਹੀ ਉਸਨੂੰ ਕੋਈ ਪ੍ਰਮੋਸ਼ਨ ਹੀ ਮਿਲ ਰਹੀ ਸੀ ਜਿਸਦੇ ਕਈ ਕਾਰਨ ਹੋ ਸਕਦੇ ਹਨ: ਨਾ ਤਾਂ ਉਸਦਾ ਕੋਈ ਗਾਡ-ਫਾਦਰ ਸੀ, ਨਾਂ ਹੀ ਕੋਈ ਰਾਜਨੀਤਕ ਸਫਾਰਸ਼ੀ-ਹਸਤੀ। ਉਹ ਅਣਖੀ ਅਤੇ ਖ਼ੁਦਦਾਰ ਤਾਂ ਸੀ ਹੀ, ਘੱਟ ਪੜਿਆ-ਲਿਖਿਆ ਹੋਣ ਕਰਕੇ ਉਸ ਵਿੱਚ ਕਮਤਰੀ ਦਾ ਅਹਿਸਾਸ ਵੀ ਸੀ।ਉਹ “ਮੰਗ” ਕੇ ਜਾਂ “ਅਰਜ਼ੀ” ਦੇ ਕੇ ਕੁਝ ਨਹੀਂ ਸੀ ਲੈਣਾ ਚਾਹੁੰਦਾ।
67.32 ਮੀਟਰ ਨੇਜ਼ਾ ਸੁੱਟਣ ਤੋਂ ਬਾਦ ਉਹ ਆਪਣੇ ਰਿਕਾਰਡ ਨੂੰ ਨਾਂ ਤਾਂ ਕਾਇਮ ਰੱਖ ਸਕਿਆ ਨਾਂ ਹੀ ਬੇਹਤਰ ਬਣਾ ਸਕਿਆ। ਲੇਖਕ ਨਾਲ ਟੈਲੀਫੋਨ ‘ਤੇ ਹੋਈ ਗੱਲਬਾਤ ਵਿੱਚ ਗੁਰਬਚਨ ਸਿੰਘ ਰੰਧਾਵਾ ਦਾ ਕਥਨ ਸੀ ਕਿ ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਕਬੱਡੀ ਵੱਲ ਜ਼ਿਆਦਾ ਰੁਚਿੱਤ ਸੀ ਅਤੇ ਜੈਵਲਿਨ ਈਵੈਂਟ ‘ਤੇ ਲੋੜੀਂਦਾ ਧਿਆਨ ਕੇਂਦਰਿਤ ਨਹੀਂ ਸੀ ਕਰ ਰਿਹਾ।ਇੰਝ ਲੱਗਦਾ ਹੈ ਕਿ ਜੈਵਲਿਨ ਦੀ ਬੇਹਤਰੀਨ ਕਾਰਗੁਜ਼ਾਰੀ ਵੀ ਉਸਨੂੰ ਕਬੱਡੀ ਵਾਲਾ ਮਾਨਸਿਕ ਹੁਲਾਰਾ ਅਤੇ ਸ਼ੁਹਰਤ ਨਹੀਂ ਸੀ ਦੇ ਰਹੀ ਅਤੇ ਨਾਂ ਹੀ ਇਸ ਵਿੱਚੋ ਕੋਈ ਆਰਥਿਕ ਲਾਹਾ ਮਿਲ ਰਿਹਾ ਸੀ। ਦੂਜੇ ਪਾਸੇ ਕਬੱਡੀ ਦੇ ਗਹਿ-ਗੱਚ ਮੁਕਾਬਲਿਆਂ ਵਿੱਚ ਜਦ ਉਹ ਕਬੱਡੀ ਪਾਉਂਦਾ ਤਾਂ “ਆਇਆ ਪ੍ਰੀਤਾ,ਗਿਆ ਪ੍ਰੀਤਾ” ਫਿਜ਼ਾ ਵਿੱਚ ਗੂੰਜਣ ਲਗਦਾ। ਇੱਕ ਇੱਕ ਪਲ ਮੁਕਾਬਲੇ ਭਰਪੂਰ ਹੁੰਦਾ ਅਤੇ ਫਤਿਹ ਦੀਆਂ ਤਾੜੀਆਂ ਅਰਸ਼ਾਂ ਨੂੰ ਜਾ ਛੋਂਹਦੀਆਂ, ਉਸਦੇ ਆਪਣੇ ਉਸਨੂੰ ਮੋਢਿਆਂ ‘ਤੇ ਚੁੱਕ ਲੈਂਦੇ।ਨੇੜੇ ਦੇ ਕਈ ਮੈਚਾਂ ਵਿੱਚ ਉਸਦੀ ਮਾਤਾ ਜੀ ਖ਼ੁਦ ਉਸਨੂੰ ਖੇਡਦਿਆਂ ਵੇਖਣ ਚੋਰੀ ਦੇਣੀ ਆ ਜਾਂਦੇ। ਉਦੋਂ ਤੱਕ ਭਾਵੇਂ ਰੇਡਾਂ ਦੇ ਮੁੱਲ ਨਹੀਂ ਸਨ ਪੈਣ ਲੱਗੇ ਪਰ ਜਿੱਤਣ ਵਾਲੀ ਟੀਮ ਨੂੰ ਮਾਲੀ ਦੀ ਰਕਮ ਮਿਲ ਜਾਂਦੀ ਸੀ, ਕੁਝ ਸ਼ਾਬਾਸੀ ਵੀ ਪ੍ਰਾਪਤ ਹੋ ਜਾਂਦੀ ਸੀ।ਸੰਨ 1974 ਅਤੇ 1977 ਵਿੱਚ ਦੋ ਵਾਰੀ ਉਹ ਇੰਗਲੈਂਡ ਜਾਣ ਵਾਲੀ ਕਬੱਡੀ ਟੀਮ ਦਾ ਕੈਪਟਨ ਰਿਹਾ।ਕਬੱਡੀ-ਸੰਸਾਰ ਵਿੱਚ ਉਸ ਜਿਹੀ ਬੱਲੇ ਬੱਲੇ ਕਿਸੇ ਕਿਸੇ ਨੂੰ ਨਸੀਬ ਹੁੰਦੀ ਹੈ।
ਪਿਛਲੇ ਦਿਨੀਂ ਨਡਾਲਾ(ਕਪੂਰਥਲਾ) ਵਿਖੇ ਉਸ ਦੀ ਅੰਤਿਮ ਅਰਦਾਸ ‘ਤੇ ਪਹੁੰਚੇ ਬਹੁਤ ਸਾਰੇ ਉਸਦੇ ਪ੍ਰਸ਼ੰਸਕ ਇਹ ਮਹਿਸੂਸ ਕਰ ਰਹੇ ਸਨ ਕਿ ਪ੍ਰੀਤੇ ਨੂੰ ਕਬੱਡੀ-ਜਗਤ ਨੇ ਭਾਵੇਂ ਬੇ-ਪਨਾਹ ਪਿਆਰ-ਸਨੇਹ ਦਿੱਤਾ ਅਤੇ ਉਹ ਅਨੇਕਾਂ ਨੌਜੁਆਨਾਂ ਲਈ ਰੋਲ-ਮਾਡਲ ਬਣਿਆ ਪਰ ਦੇਸ਼ ਅਤੇ ਕੌਮ ਉਸਨੂੰ ਬਣਦਾ ਇਨਸਾਫ ਨਾ ਦੇ ਸਕੀ। ਕਈ ਖਿਡਾਰੀ ਆਪਣੇ ਰਾਜਨੀਤਕ ਅਸਰ-ਰਸੂਖ਼ ਸਦਕਾ ਅਰਜਨ ਅਵਾਰਡ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਪ੍ਰਾਪਤ ਕਰ ਗਏ ਹਾਲਾਂਕਿ ਉਹਨਾਂ ਵਿੱਚੋ ਕੁਝ ਉਸ ਦੇ ਮੁਕਾਬਲੇ ਵਿੱਚ ਇਹਨਾਂ ਅਵਾਰਡਾਂ ਦੇ ਹੱਕਦਾਰ ਨਹੀਂ ਸਨ।ਭਾਵੇਂ ਕਿ ਉਸ ਨੂੰ ਜ਼ਿੰਦਗੀ ਨਾਲ ਕੋਈ ਬਹੁਤੇ ਗਿਲੇ-ਸ਼ਿਕਵੇ ਨਹੀਂ ਸਨ ਪਰ ਇੱਕ ਨਿੱਜੀ ਟੈਲੀਵਿਜ਼ਨ ‘ਤੇ ਇੰਟਰਵਿਊ ਦੌਰਾਨ ਉਸ ਨਿਰਾਸ਼ਾ ਵਿੱਚ ਗਾਲ ਕੱਢਦਿਆਂ ਕਿਹਾ ਸੀ, “ ਐਵੇਂ ਆਪਣਿਆਂ ਨੂੰ ਹੀ ਦੇਈ ਜਾਂਦੇ ਹਨ”।ਅਫ਼ਸੋਸ ਕਿ ਸੱਤਾਧਾਰੀਆਂ ਵਿੱਚ ਉਸਦਾ ਕੋਈ “ਆਪਣਾ” ਨਹੀਂ ਸੀ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਕੇ 12 ਸਾਲ ਬਾਅਦ ਚੈਂਪੀਅਨਜ਼ ਟਰਾਫੀ ਜਿੱਤੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ, ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਵਿਰਾਟ ਕੋਹਲੀ ਚੈਂਪੀਅਨਜ਼ ਟਰਾਫੀ `ਚ ਬਣਾ ਸਕਦੇ ਹਨ ਵੱਡਾ ਰਿਕਾਰਡ ਖੋ-ਖੋ ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਹਰਾ ਕੇ ਜਿੱਤਿਆ ਪਹਿਲਾ ਖੋ-ਖੋ ਵਿਸ਼ਵ ਕੱਪ ਕਰਲਰ ਬਰਾਇਨ ਹੈਰਿਸ ਐਂਟੀ ਡੋਪਿੰਗ ਨਿਯਮ ਦੀ ਉਲੰਘਣਾ ਕਾਰਨ ਆਰਜੀ ਪਾਬੰਦੀ ਹਟੀ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਵਿਸ਼ਵ ਸ਼ਤਰੰਜ ਚੈਂਪੀਅਨ ਗੁਕੇਸ਼ ਦਾ ਚੇਨੱਈ ਹਵਾਈ ਅੱਡੇ 'ਤੇ ਨਿੱਘਾ ਸਵਾਗਤ 18 ਸਾਲਾ ਗੁਕੇਸ਼ ਸ਼ਤਰੰਜ ਦੇ ਬਣੇ ਨਵੇਂ ਵਿਸ਼ਵ ਚੈਂਪੀਅਨ, ਫਾਈਨਲ 'ਚ ਚੀਨੀ ਖਿਡਾਰੀ ਨੂੰ ਹਰਾਇਆ ਪਹਿਲਵਾਨ ਬਜਰੰਗ ਪੂਨੀਆ `ਤੇ ਨਾਡਾ ਨੇ ਚਾਰ ਸਾਲ ਦੀ ਲਗਾਈ ਪਾਬੰਦੀ ਪਰਥ ਟੈਸਟ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ