ਸ੍ਰੀਨਗਰ, 14 ਜਨਵਰੀ (ਪੋਸਟ ਬਿਊਰੋ): ਲੱਦਾਖ ਦੇ ਕਾਰਗਿਲ ਜਿ਼ਲ੍ਹੇ ਦੇ ਸਿ਼ਲੀਚੇ ਇਲਾਕੇ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਦੋਵੇਂ ਗੱਡੀਆਂ ਖੱਡ ਵਿੱਚ ਡਿੱਗ ਗਈਆਂ। ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ। ਮਰਨ ਵਾਲਿਆਂ ਵਿੱਚੋਂ 3 ਸਥਾਨਕ ਅਤੇ 2 ਦੂਜੇ ਰਾਜਾਂ ਦੇ ਹਨ।
ਮ੍ਰਿਤਕਾਂ ਦੀ ਪਛਾਣ ਮੁਹੰਮਦ ਹਸਨ (ਸਥਾਨਕ ਨਿਵਾਸੀ ਸਟੱਕਪਾ), ਲਿਆਕਤ ਅਲੀ (ਚੋਸਕੋਰ) ਅਤੇ ਮੁਹੰਮਦ ਇਬਰਾਹਿਮ (ਬਡਗਾਮ, ਕਾਰਗਿਲ) ਵਜੋਂ ਹੋਈ ਹੈ। ਬਾਕੀ ਦੋ ਮ੍ਰਿਤਕਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ।