Welcome to Canadian Punjabi Post
Follow us on

29

March 2025
 
ਖੇਡਾਂ

ਕੈਨੇਡਾ ਦੀ ਫੀਲਡ ਹਾਕੀ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਖਿਡਾਰਣਾਂ ਸ਼ਾਮਿਲ

October 10, 2024 02:12 PM

ਕੈਲਗਰੀ, 10 ਅਕਤੂਬਰ (ਪੋਸਟ ਬਿਊਰੋ): ਜਪਾਨ ਦੇ ਦੌਰੇ ਤੇ ਜਾ ਰਹੀ ਕੈਨੇਡਾ ਦੀਆਂ ਕੁੜੀਆਂ ਦੀ ਸੀਨੀਅਰ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਕੁੜੀਆਂ ਨੂੰ ਜਗ੍ਹਾ ਮਿਲੀ ਹੈ।ਪਰਮਦੀਪ ਗਿੱਲ,ਪਰਵਾ ਸੰਧੂ, ਪ੍ਰਭਲੀਨ ਗਰੇਵਾਲ ਅਤੇ ਬਵਨੀਤ ਹੋਠੀ ਨੂੰ ਇਸ ਟੀਮ ਵਲੋਂ ਖੇਡਣ ਦਾ ਮੌਕਾ ਮਿਲੇਗਾ।ਫੀਲਡ ਹਾਕੀ ਕੈਨੇਡਾ ਟੀਮ ਦੀ ਘੋਸ਼ਣਾ ਦੇ ਨਾਲ਼ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਸ ਟੀਮ ਵਿੱਚ 23 ਸਾਲ ਤੋਂ ਘੱਟ ਉਮਰ ਦੀਆਂ ਖਿਡਾਰਨਾਂ ਨੂੰ ਮੌਕਾ ਦਿੱਤਾ ਗਿਆ ਤਾਂ ਕਿ ਭਵਿੱਖ ਲਈ ਸੀਨੀਅਰ ਟੀਮ ਤਿਆਰ ਕਰਨ ਦੀਆਂ ਸੰਭਾਵਨਾਵਾਂ ਨੂੰ ਤਰਾਸ਼ਿਆ ਜਾ ਸਕੇ।
ਗੋਲਕੀਪਰ ਪਰਮਦੀਪ ਗਿੱਲ ਬ੍ਰਹਮਟਨ ਤੋਂ ਹੈ ਤੇ ਹਾਕੀ ਨੂੰ ਸਮਰਪਿਤ ਪਰਿਵਾਰ ਦੀ ਬੇਟੀ ਹੈ।ਕੈਨੇਡਾ ਦੇ ਨੈਸ਼ਨਲ ਪੱਧਰ ਦੇ ਟੂਰਨਾਮੈਂਟਾਂ ਤੋਂ ਇਲਾਵਾ ਯੂਨੀਵਰਸਿਟੀ ਸੀਜ਼ਨ ਵਿੱਚ ਪਰਮਦੀਪ ਬਹੁਤ ਹੀ ਵਧੀਆ ਖੇਡ ਦਿਖਾ ਚੁੱਕੀ ਹੈ।ਇਸ ਤੋਂ ਪਹਿਲਾਂ ਪਰਮਦੀਪ ਨੇ ਸਾਲ 2023 ਵਿੱਚ ਇਨਡੋਰ ਵਿਸ਼ਵ ਕੱਪ ਵਿੱਚ ਕੈਨੇਡਾ ਵਲੋਂ ਭਾਗ ਲਿਆ ਸੀ।ਪਰਵਾ ਸੰਧੂ ਸਰੀ ਦੇ ਇੰਡੀਆ ਕਲੱਬ ਤੋਂ ਹੈ ਤੇ ਫੀਲਡ ਹਾਕੀ ਨੂੰ ਸਮਰਪਿਤ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ।ਪਰਵਾ ਦੀ ਵੱਡੀ ਭੈਣ ਪੂਨਮ ਸੰਧੂ ਤੇ ਪਿਤਾ ਉਲੰਪੀਅਨ ਨਿੱਕ ਸੰਧੂ ਤੋਂ ਹਰ ਖੇਡ ਪ੍ਰੇਮੀ ਜਾਣੂੰ ਹੈ।ਪਰਵਾ ਨੇ ਇਸ ਤੋਂ ਪਹਿਲਾਂ 2023 ਦੇ ਵਿਸ਼ਵ ਕੱਪ ਵਿੱਚ ਭਾਗ ਲਿਆ ਸੀ।ਪ੍ਰਭਲੀਨ ਗਰੇਵਾਲ ਕੈਲਗਰੀ ਦੇ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਵਲੋਂ ਫੀਲਡ ਹਾਕੀ ਪੁਜ਼ੀਸ਼ਨ ਤੇ ਖੇਡਦੀ ਹੈ।ਪ੍ਰਭਲੀਨ ਦਾ ਪਰਿਵਾਰਕ ਪਿਛੋਕੜ ਖੇਡਾਂ ਲਈ ਮਸ਼ਹੂਰ ਪਿੰਡ ਕਿਲਾ ਰਾਏਪੁਰ ਤੋਂ ਹੈ।ਪ੍ਰਭਲੀਨ ਸਾਲ 2023 ਵਿੱਚ ਕੈਨੇਡਾ ਦੀ ਜੂਨੀਅਰ ਟੀਮ ਵਲੋਂ ਫਰਾਂਸ ਦਾ ਦੌਰਾ ਕਰ ਚੁੱਕੀ ਹੈ।ਚੌਥੀ ਖਿਡਾਰਨ ਬਵਨੀਤ ਹੋਠੀ ਸਰੀ ਦੇ ਟਾਈਗਰਜ਼ ਕਲੱਬ ਦੀ ਖਿਡਾਰਨ ਹੈ।ਬਵਨੀਤ ਕੈਨੇਡਾ ਦੇ ਨੈਸ਼ਨਲ ਟੂਰਨਾਮੈਂਟਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹੈ।ਜਪਾਨ ਦੌਰੇ ਲਈ ਚਾਰ ਪੰਜਾਬੀ ਮੂਲ ਦੀਆਂ ਖਿਡਾਰਨਾਂ ਦੀ ਚੋਣ ਤੋਂ ਬਾਅਦ ਕੈਨੇਡਾ ਦੇ ਪੰਜਾਬੀ ਕਲੱਬ ਵਿੱਚ ਭਾਰੀ ਉਤਸ਼ਾਹ ਹੈ।ਇਸ ਨਾਲ ਭਵਿੱਖ ਵਿੱਚ ਹੋਰ ਪੰਜਾਬੀ ਮੂਲ ਦੀਆਂ ਖਿਡਾਰਨਾਂ ਦੇ ਫੀਲਡ ਹਾਕੀ ਨਾਲ਼ ਜੁੜਨ ਦੀ ਉਮੀਦ ਬੱਝੀ ਹੈ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਕੇ 12 ਸਾਲ ਬਾਅਦ ਚੈਂਪੀਅਨਜ਼ ਟਰਾਫੀ ਜਿੱਤੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ, ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਵਿਰਾਟ ਕੋਹਲੀ ਚੈਂਪੀਅਨਜ਼ ਟਰਾਫੀ `ਚ ਬਣਾ ਸਕਦੇ ਹਨ ਵੱਡਾ ਰਿਕਾਰਡ ਖੋ-ਖੋ ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਹਰਾ ਕੇ ਜਿੱਤਿਆ ਪਹਿਲਾ ਖੋ-ਖੋ ਵਿਸ਼ਵ ਕੱਪ ਕਰਲਰ ਬਰਾਇਨ ਹੈਰਿਸ ਐਂਟੀ ਡੋਪਿੰਗ ਨਿਯਮ ਦੀ ਉਲੰਘਣਾ ਕਾਰਨ ਆਰਜੀ ਪਾਬੰਦੀ ਹਟੀ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਵਿਸ਼ਵ ਸ਼ਤਰੰਜ ਚੈਂਪੀਅਨ ਗੁਕੇਸ਼ ਦਾ ਚੇਨੱਈ ਹਵਾਈ ਅੱਡੇ 'ਤੇ ਨਿੱਘਾ ਸਵਾਗਤ 18 ਸਾਲਾ ਗੁਕੇਸ਼ ਸ਼ਤਰੰਜ ਦੇ ਬਣੇ ਨਵੇਂ ਵਿਸ਼ਵ ਚੈਂਪੀਅਨ, ਫਾਈਨਲ 'ਚ ਚੀਨੀ ਖਿਡਾਰੀ ਨੂੰ ਹਰਾਇਆ ਪਹਿਲਵਾਨ ਬਜਰੰਗ ਪੂਨੀਆ `ਤੇ ਨਾਡਾ ਨੇ ਚਾਰ ਸਾਲ ਦੀ ਲਗਾਈ ਪਾਬੰਦੀ ਪਰਥ ਟੈਸਟ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ