- ਬੁੱਧਵਾਰ ਨੂੰ ਸਰੀ ਦਾ ਮੁਕਾਬਲਾ ਮਿਸੀਸਾਗਾ ਨਾਲ ਅਤੇ ਬਰੈਂਪਟਨ ਦਾ ਮੁਕਾਬਲਾ ਵੈਨਕੂਵਰ ਨਾਲ ਹੋਵੇਗਾ
ਬਰੈਂਪਟਨ, 30 ਜੁਲਾਈ (ਗੁਰਪ੍ਰੀਤ ਪੁਰਬਾ): GT20 ਵਿੱਚ ਮੰਗਲਵਾਰ ਨੂੰ ਖੇਡੇ ਗਏ ਪਹਿਲੇ ਮੁਕਾਬਲੇ ਵਿੱਚ ਮਿਸੀਸਾਗਾ ਦੀ ਟੀਮ ਨੇ ਟੋਰਾਂਟੋ ਦੀ ਟੀਮ ਨੂੰ 2 ਦੌੜਾਂ ਨਾਲ ਹਰਾ ਦਿੱਤਾ।
ਆਖਰੀ ਓਵਰ ਵਿੱਚ ਟੋਰਾਂਟੋ ਨੂੰ 18 ਦੌੜਾਂ ਦੀ ਲੋੜ ਸੀ ਪਰ ਅਲੀ ਖਾਨ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮਿਸੀਸਾਗਾ ਦੀ ਝੋਲੀ ਵਿੱਚ ਮੈਚ ਪਾ ਦਿੱਤਾ। ਡੇਵਿਡ ਵੀਜ਼ੇ ਸ਼ਾਨਦਾਰ ਬੱਲੇਬਾਜ਼ੀ ਅਤੇ ਗੇਂਦਬਾਜੀ ਕਰਕੇ ਪਲੇਅਰ ਆਫ ਦਾ ਮੈਚ ਬਣੇ। ਦੂਜੇ ਮੈਚ ਵਿੱਚ ਮਾਂਟਰੀਅਲ ਦੀ ਟੀਮ ਬਰੈਂਪਟਨ ਤੋਂ 42 ਦੌੜਾਂ ਦੇ ਨਾਲ ਜੇਤੂ ਰਹੀ।
ਦਿਲਪ੍ਰੀਤ ਸਿੰਘ ਬਾਜਵਾ ਨੇ ਸ਼ਾਨਦਾਰ ਸ਼ਤਕ ਲਗਾਇਆ। ਇਹ ਇਸ ਸੀਜ਼ਨ ਦਾ ਪਹਿਲਾ ਸੈਂਕੜਾ ਹੈ ਅਤੇ ਉਹ ਸ਼ਤਕ ਲਗਾਉਣ ਵਾਲੇ ਪਹਿਲੇ ਕੈਨੇਡੀਅਨ ਖਿਡਾਰੀ ਵੀ ਬਣੇ। ਦਿਲਪ੍ਰੀਤ ਆਪਣੀ ਸ਼ਾਨਦਾਰ ਬੱਲੇਬਾਜ਼ੀ ਕਰਕੇ ਪਲੇਅਰ ਆਫ ਦਾ ਮੈਚ ਵੀ ਬਣੇ। ਅੱਜ ਬੁੱਧਵਾਰ ਨੂੰ ਸਰੀ ਦਾ ਮੁਕਾਬਲਾ ਮਿਸੀਸਾਗਾ ਨਾਲ ਅਤੇ ਬਰੈਂਪਟਨ ਦਾ ਮੁਕਾਬਲਾ ਵੈਨਕੂਵਰ ਨਾਲ ਹੋਵੇਗਾ।