ਪੈਰਿਸ, 30 ਜੁਲਾਈ (ਪੋਸਟ ਬਿਊਰੋ): ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 2-0 ਨਾਲ ਹਰਾ ਕੇ ਆਪਣੀ ਜਿੱਤ ਦੀ ਮੁਹਿੰਮ ਜਾਰੀ ਰੱਖੀ ਹੈ। ਇਸ ਦੇ ਨਾਲ ਹੀ ਭਜਨ ਕੌਰ ਮਹਿਲਾ ਤੀਰਅੰਦਾਜ਼ੀ ਦੇ ਵਿਅਕਤੀਗਤ ਵਰਗ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ, ਜਦਕਿ ਅੰਕਿਤਾ ਭਕਤ ਰਾਊਂਡ ਆਫ 32 ਦੇ ਮੈਚ ਵਿੱਚ ਹਾਰ ਗਈ ਹੈ। ਬੈਡਮਿੰਟਨ ਪੁਰਸ਼ ਡਬਲਜ਼ ਵਿੱਚ ਸਾਤਵਿਕ-ਚਿਰਾਗ ਦੀ ਭਾਰਤੀ ਜੋੜੀ ਨੇ ਗਰੁੱਪ-ਸੀ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ ਹੈ।