-ਇੱਕ ਓਲੰਪਿਕ ਵਿੱਚ 2 ਤਗਮੇ ਲਿਆਉਣ ਵਾਲੀ ਮਨੂ ਪਹਿਲੀ ਭਾਰਤੀ ਮਹਿਲਾ
ਨਵੀਂ ਦਿੱਲੀ, 30 ਜੁਲਾਈ (ਪੋਸਟ ਬਿਊਰੋ): ਭਾਰਤ ਨੂੰ ਮੰਗਲਵਾਰ ਨੂੰ ਪੈਰਿਸ ਓਲੰਪਿਕ 'ਚ ਦੂਜਾ ਤਮਗਾ ਮਿਲਿਆ। ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸਰਬਜੋਤ ਨੇ 10 ਮੀਟਰ ਪਿਸਟਲ ਮਿਕਸਡ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਜੋੜੀ ਨੇ ਕੋਰੀਆਈ ਟੀਮ ਨੂੰ 16-10 ਨਾਲ ਹਰਾਇਆ।
ਮਨੂ ਭਾਕਰ ਨੇ ਦੋ ਦਿਨ ਪਹਿਲਾਂ (28 ਜੁਲਾਈ) 10 ਮੀਟਰ ਮਹਿਲਾ ਪਿਸਟਲ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਨਾਲ ਉਹ ਇੱਕ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਏ ਹਨ।