ਮਰਦਾਂ ਅਤੇ ਔਰਤਾਂ ਲਈ ਰੱਸਾ ਕਸੀ, ਬਜ਼ੁਰਗਾਂ ਦੇ ਰੱਸੇ ਦੇ ਮੁਕਾਬਲੇ ਅਤੇ ਔਰਤਾਂ ਲਈ ਗਾਗਰ ਰੇਸ ਦੇ ਮੁਕਾਬਲੇ ਕਰਵਾਏ ਜਾਣਗੇ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੈਂਮਬ੍ਰਿੱਜ ਵਲੋਂ ਕੈਂਮਬ੍ਰਿਜ ਅਤੇ ਆਲੇ਼ ਦੁਆਲੇ਼ ਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਪੰਜਾਬੀ ਖੇਡ ਮੇਲਾ ਇਸ ਸਾਲ 14ਵਾਂ ਖੇਡ ਮੇਲਾ ਅਗਸਤ 3 ਅਤੇ 4 ਦਿਨ ਸ਼ਨਿੱਚਰਵਾਰ ਤੇ ਐਤਵਾਰ ਨੂੰ St. Beneidct Cathoilc Secondary School, 50 Saignaw Pkwy, Cambirdge ON ਦੀ ਗਰਾਉਡ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਹੇਠ ਲਿਖੀਆਂ ਖੇਡਾਂ ਕਰਵਾਈਆਂ ਜਾਣਗੀਆਂ। ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਦੋਨੇ ਦਿਨ ਸਮੇਂ ਸਿਰ ਆਪਣੇ ਬੱਚਿਆਂ ਸਮੇਤ ਪਹੁੰਚਣਾ।
ਅੰਡਰ 10 ਤੋਂ ਅੰਡਰ 18 ਲੜਕੇ ਅਤੇ ਲੜਕੀਆਂ ਸੌਕਰ ਦੇ ਮੁਕਾਬਲੇ ਹੋਣਗੇ, ਇਸੇ ਤਰ੍ਹਾਂ ਅੰਡਰ 10 ਤੋਂ ਅੰਡਰ 18 ਦੇ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਹੋਣਗੀਆਂ, ਅੰਡਰ 10 ਤੋਂ ਅੰਡਰ 18 ਦੇ ਲੜਕੇ ਅਤੇ ਲੜਕੀਆਂ ਦੇ ਲੌਂਗ ਜੰਪ ਦੇ ਮੁਕਾਬਲੇ ਹੋਣਗੇ, ਬਾਸਕਟ ਬਾਲ, ਰੱਸੇ ਦੇ ਮੁਕਾਬਲੇ, ਅੰਡਰ 10 ਤੋਂ ਅੰਡਰ 19 ਦੇ ਲੜਕਿਆਂ ਦੀ ਕਬੱਡੀ, ਅੰਡਰ 19 ਲੜਕਿਆਂ ਦੇ ਬੈਂਚ ਪ੍ਰੈਸ ਦੇ ਮੁਕਾਬਲੇ, ਮਰਦਾਂ ਅਤੇ ਔਰਤਾਂ ਲਈ ਰੱਸਾ ਕਸੀ ਦੇ ਮੁਕਾਬਲੇ, ਬਜ਼ੁਰਗਾਂ ਦੇ ਰੱਸੇ ਦੇ ਮੁਕਾਬਲੇ ਹੋਣਗੇ, ਔਰਤਾਂ ਲਈ ਗਾਗਰ ਰੇਸ, ਮਿਊਜ਼ੀਕਲ ਚੇਅਰ ਰੇਸ ਆਦਿ ਹੋਰ ਬਹੁਤ ਸਾਰੀਆਂ ਖੇਡਾਂ ਹੋਣਗੀਆਂ।
ਦੋਨੇ ਦਿਨ ਜਿੱਥੇ ਕੈਂਮਬ੍ਰਿਜ ਗੁਰਦੁਆਰਾ ਸਾਹਿਬ ਵਲੋਂ ਲੰਗਰ ਦਾ ਪ੍ਰਬੰਧ ਹੋਵੇਗਾ, ਉਸ ਦੇ ਨਾਲ ਵੱਖ ਵੱਖ ਵਿਪਾਰਿਕ ਅਦਾਰਿਆਂ ਵਲੋਂ ਵੀ ਖਾਣ/ਪੀਣ ਦੇ ਸਟਾਲ ਲਗਾਏ ਜਾਣਗੇ। ਵਾਟਰਲੂ ਰਿਜਨ ਅਤੇ ਇਸ ਦੇ ਆਲੇ ਦੁਆਲੇ ਦੇ ਸ਼ਹਿਰਾਂ ਦੇ ਨਿਵਾਸੀ ਵੱਡੀ ਗਿਣਤੀ ਵਿੱਚ ਇਸ ਮੇਲੇ ਦਾ ਅਨੰਦ ਮਾਨਣ ਲਈ ਪਹੁੰਚ ਰਹੇ ਹਨ। ਤੁਸੀਂ ਵੀ ਇਸ ਮੇਲੇ ਵਿੱਚ ਪਹੁੰਚਣ ਲਈ 3 ਅਤੇ 4 ਅਗਸਤ ਦਾ ਦਿਨ ਵਿਹਲਾ ਰੱਖੋ।