ਬਰੈਂਪਟਨ 26 ਜੁਲਾਈ (ਗੁਰਪ੍ਰੀਤ ਪੁਰਬਾ): GT20 ਵਿੱਚ ਸ਼ੁਕਰਵਾਰ ਨੂੰ ਖੇਡੇ ਗਏ ਪਹਿਲੇ ਮੈਚ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾ ਦਿੱਤਾ। ਐਸਟਨ ਏਗਰ ਪਲੇਅਰ ਆਫ ਦ ਮੈਚ ਬਣੇ। ਉਨ੍ਹਾਂ ਨੇ 41 ਦੌੜਾ ਬੁਣਾਉਣ ਦੇ ਨਾਲ ਨਾਲ ਦੋ ਵਿਕਟਾਂ ਵੀ ਚਟਕਾਈਆਂ। ਦਿਲਪ੍ਰੀਤ ਬਾਜਵਾ ਨੇ ਵੀ ਮਾਂਟਟੀਅਲ ਲਈ 41 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦੂਜੇ ਮੈਚ ਵਿੱਚ ਬਰੈਂਪਟਨ ਦੀ ਟੀਮ ਨੇ ਸਰੀ ਦੀ ਟੀਮ ਨੂੰ 59 ਦੌੜਾਂ ਦੇ ਨਾਲ ਹਰਾਇਆ। ਜੌਰਜਮਨਸੀ ਪਲੇਅਰ ਆਫ ਦਾ ਮੈਚ ਰਹੇ। ਇਸ ਮੈਚ ਦੀ ਖਾਸ ਆਕਰਸ਼ਨ ਡੇਵਿਡ ਵਾਰਨਰ ਅਤੇ ਸੁਨੀਲ ਨਰਾਇਣ ਆਪਣੀ-ਆਪਣੀ ਟੀਮ ਵਾਸਤੇ ਬਹੁਤਾ ਕੁਝ ਨਹੀਂ ਕਰ ਸਕੇ। ਵਾਰਨਰ ਸਿਰਫ 15 ਅਤੇ ਨਰਾਇਣ ਦੋ ਦੌੜਾਂ ਬਣਾ ਕੇ ਆਊਟ ਹੋ ਗਏ। ਸ਼ਨੀਵਾਰ ਨੂੰ ਦੋ ਮੈਚ ਖੇਡੇ ਜਾਣਗੇ। ਪਹਿਲੇ ਮੈਚ ਵਿੱਚ ਵੈਨਕੂਵਰ ਦੀ ਟੀਮ ਮਿਸੀਸਾਗਾ ਦੇ ਸਾਹਮਣੇ ਹੋਵੇਗੀ ਅਤੇ ਦੂਸਰਾ ਮੈਚ ਟੋਰਾਂਟੋ ਅਤੇ ਬਰੈਂਪਟਨ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ।