ਸਭ ਦਾ ਲੱਗਾ ਧਿਆਨ ਪਿਆ ਚੋਣ ਵੰਨੀਂ,
ਏਧਰ ਹੀ ਲਾਈ ਹੈ ਅੱਖ ਸਰਕਾਰ ਬੇਲੀ।
ਮਹਿਕਮਾ ਪੁਲਸ ਵੀ ਚੋਣ ਡਿਊਟੀਆਂ`ਤੇ,
ਕਰੀ ਬਦਮਾਸ਼ ਜਾਂਦੇ ਥਾਂ-ਥਾਂ ਮਾਰ ਬੇਲੀ।
ਨਸ਼ੇੜੀ ਟੋਲਿਆਂ ਦੀ ਗਿਣਤੀ ਬੜੀ ਭਾਰੀ,
ਪੁੱਟੋ ਜਦ ਇੱਟ ਤੇ ਮਿਲਣ ਹਜ਼ਾਰ ਬੇਲੀ।
ਜਦੋਂ ਕਦੀ ਅੱਧ-ਪਚੱਧੇ ਵੀ ਜਾਣ ਪਕੜੇ,
ਜ਼ਮਾਨਤੀ ਹੁੰਦਾ ਈ ਨਾਲ ਤਿਆਰ ਬੇਲੀ।
ਨੇਮਾਂ-ਕਾਨੂੰਨਾਂ ਦੀ ਉਨ੍ਹਾਂ ਦੀ ਸਮਝ ਪੂਰੀ,
ਅੱਗੋਂ ਪੁਲਸ ਨੂੰ ਨਿਯਮ ਸਿਖਾਉਣ ਬੇਲੀ।
ਦਿਨ ਦੂਜੇ ਇਉਂ ਜੇਲ੍ਹ ਤੋਂ ਮੁੜੇ ਆਉਂਦੇ,
ਜਿੱਦਾਂ ਚੱਕਰ ਹੀ ਗਏ ਸੀ ਲਾਉਣ ਬੇਲੀ।
-ਤੀਸ ਮਾਰ ਖਾਂ