ਸੰਗਤ ਮੰਡੀ, 21 ਅਗਸਤ (ਪੋਸਟ ਬਿਊਰੋ)- ਬਠਿੰਡਾ-ਡੱਬਵਾਲੀ ਰੋਡਗ ਉੱਤੇ ਥਾਣਾ ਸੰਗਤ ਦੇ ਪਿੰਡ ਗਹਿਰੀ ਬੁੱਟਰ ਵਿਖੇ ਪਰਵਾਸੀ ਔਰਤ ਵੱਲੋਂ ਨੌਜਵਾਨ ਦਾ ਕਤਲ ਕਰ ਕੇ ਫਰਾਰ ਹੋਣ ਦੀ ਖਬਰ ਆਈ ਹੈ।
ਪਿੰਡ ਗਹਿਰੀ ਬੁੱਟਰ ਨੇੜੇ ਮਹਿਤਾ ਲਿੰਕ ਰੋਡ ਉੱਤੇ ਦਲਿਤ ਕਾਲੋਨੀ ਵਾਸੀ ਸੰਦੀਪ ਸਿੰਘ ਉਰਫ ਸੀਪਾ (21) ਪੁੱਤਰ ਜਗਦੇਵ ਸਿੰਘ ਨੂੰ ਕੱਲ੍ਹ ਰਾਤ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਸ ਦੀ ਸੂਚਨਾ ੳੱਤੇ ਥਾਣਾ ਸੰਗਤ ਦੀ ਪੁਲਸ ਘਟਨਾ ਸਥਾਨ ਉੱਤੇ ਪਹੁੰਚੀ। ਪੁਲਸ ਨੇ ਕਤਲ ਲਈ ਵਰਤਿਆ ਹਥਿਆਰ (ਲੋਹੇ ਦੀ ਰਾਡ ਨਾਲ ਫਿੱਟ ਕੀਤੀ ਮੋਟਰ ਸਾਈਕਲ ਦੀ ਗਰਾਰੀ) ਅਤੇ ਹੋਰ ਵਸਤਾਂ ਘਟਨਾ ਸਥਾਨ ਤੋਂ ਪ੍ਰਾਪਤ ਕੀਤੀਆਂ ਹਨ। ਮ੍ਰਿਤਕ ਦੇ ਪਿਤਾ ਜਗਦੇਵ ਸਿੰਘ ਦੇ ਮੁਤਾਬਕ ਸੰਦੀਪ ਸਿੰਘ ਕਾਲੋਨੀ ਨੇੜੇ ਪਲਾਈ ਫੈਕਟਰੀ ਵਿੱਚ ਕੰਮ ਕਰਦਾ ਸੀ, ਜਿੱਥੇ ਪਰਵਾਸੀ ਔਰਤ ਸਰਸਵਤੀ ਨਾਲ ਉਸ ਦੀ ਜਾਣ-ਪਛਾਣ ਹੋ ਗਈ ਅਤੇ ਪਿਛਲੇ ਕਰੀਬ ਦੋ ਸਾਲਾਂ ਤੋਂ ਉਹ ਸੰਦੀਪ ਦੀ ਪਤਨੀ ਵਜੋਂ ਉਨ੍ਹਾਂ ਦੇ ਘਰ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਸਰਸਵਤੀ ਪਹਿਲਾਂ ਕਿਸੇ ਹੋਰ ਨੂੰ ਛੱਡ ਕੇ ਆਈ ਸੀ, ਜਿਸ ਕਾਰਨ ਦੋਵਾਂ ਦਾ ਆਪਸੀ ਝਗੜਾ ਰਹਿੰਦਾ ਸੀ। ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਸਵਤੀ ਉੜੀਸਾ ਦੇ ਕਚਾਰੂ ਪਸਾਰਾ, ਜ਼ਿਲ੍ਹਾ ਸੁੰਦਰਗੜ੍ਹ ਦੀ ਦੱਸੀ ਗਈ ਹੈ, ਉਸ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀਹੈ।