Welcome to Canadian Punjabi Post
Follow us on

22

December 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ ਰਹੇਗੀਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ, 2024 'ਕਲੋਜ਼ ਡੇਅ' ਘੋਸਿ਼ਤਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
 
ਖੇਡਾਂ

ਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਦਾ ਕੀਤਾ ਸਨਮਾਨ

April 24, 2024 12:50 PM

  

ਬਰਨਾਲਾ, 24 ਅਪ੍ਰੈਲ (ਪੋਸਟ ਬਿਊਰੋ): ਜਿ਼ਲ੍ਹਾ ਟੂਰਨਾਮੈਂਟ ਕਮੇਟੀ ਬਰਨਾਲਾ ਵੱਲੋਂ 67ਵੀਆਂ ਪੰਜਾਬ ਰਾਜ ਅੰਤ਼ਰ ਜਿਲ੍ਹਾ ਸਕੂਲ ਖੇਡਾਂ ਸੈਸ਼ਨ 202324 ਦੌਰਾਨ ਪ੍ਰਾਪਤੀਆਂ ਕਰਨ ਵਾਲੇ ਜਿਲ੍ਹੇ ਦੇ ਖਿਡਾਰੀਆਂ ਦਾ ਸਨਮਾਨ ਕਰਨ ਲਈ ਵਾਈ.ਐਸ. ਸਕੂਲ ਹੰਡਿਆਇਆ ਵਿਖੇ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਖਿਡਾਰੀਆਂ ਦਾ ਸਨਮਾਨ ਕਰਨ ਦੀ ਰਸਮ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮੈਡਮ ਪਦਮਨੀ ਨੇ ਨਿਭਾਈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮੈਡਮ ਪਦਮਨੀ ਨੇ ਸੂਬਾ ਪੱਧਰੀ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਿੱਥੇ ਖੇਡਾਂ ਵਿਅਕਤੀ ਦਾ ਸਰੀਰਕ ਵਿਕਾਸ ਕਰਦੀਆਂ ਹਨ ਉੱਥੇ ਨਾਲ ਹੀ ਉਸ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਅਤੇ ਸਮਾਜਿਕ ਤੌਰ 'ਤੇ ਚੇਤੰਨ ਵੀ ਬਣਾਉਣੀਆਂ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਸਖਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਨੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਮਿਲੇ ਮੌਕਿਆਂ ਰਾਹੀਂ ਵਿਅਕਤੀ ਦੀ ਸਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ ਅਤੇ ਸਮਾਜ ਵਿੱਚ ਉਸ ਦੀ ਵਿਲੱਖਣ ਪਛਾਣ ਬਣਦੀ ਹੈ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਜਿਲ੍ਹੇ ਦੀਆਂ ਖੇਡ ਪ੍ਰਾਪਤੀਆਂ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਸੈਸ਼ਨ 202324 ਦੌਰਾਨ ਜਿਲ੍ਹੇ ਦੇ ਵੱਖਵੱਖ ਸਕੂਲਾਂ ਦੇ ਖਿਡਾਰੀਆਂ ਨੇ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਕੁੱਲ 213 ਮੈਡਲ ਜਿੱਤ ਕੇ ਆਪਣੇ ਅਧਿਆਪਕਾਂ, ਮਾਤਾਪਿਤਾ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਅਜਿੰਤਾ ਦਹੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਜੀਵਨ ਦੀਆਂ ਕਠਿਨਾਈਆਂ ਵਿੱਚ ਵਿਅਕਤੀ ਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੰਦਿਆਂ ਹਨ। ਇਸ ਲਈ ਹਰੇਕ ਵਿਅਕਤੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਮੰਚ ਸੰਚਾਲਨ ਦੀ ਜਿੰਮੇਵਾਰੀ ਡੀ.ਪੀ.ਈ. ਹਰਜੀਤ ਸਿੰਘ ਜੋਗਾ ਵੱਲੋ ਨਿਭਾਈ ਗਈ। ਇਸ ਮੌਕੇ ਪ੍ਰਿੰਸੀਪਲ ਨੀਰਜਾ, ਪ੍ਰਿੰਸੀਪਲ ਨਿਦਾ ਅਲਤਾਫ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਸਚਿਨ ਗੁਪਤਾ, ਮੱਲ ਸਿੰਘ, ਮਲਕੀਤ ਸਿੰਘ ਭੁੱਲਰ, ਬਲਜਿੰਦਰ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ, ਲਵਲੀਨ ਸਿੰਘ, ਜਸਪ੍ਰੀਤ ਸਿੰਘ, ਹਰਭਜਨ ਸਿੰਘ, ਜਤਿੰਦਰਜੀਤ ਸਿੰਘ ਸਮੇਤ ਸਮੂਹ ਜਿਲ੍ਹਾ ਟੂਰਨਾਮੈਂਟ ਕਮੇਟੀ, ਵੱਖਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਵਿਸ਼ਵ ਸ਼ਤਰੰਜ ਚੈਂਪੀਅਨ ਗੁਕੇਸ਼ ਦਾ ਚੇਨੱਈ ਹਵਾਈ ਅੱਡੇ 'ਤੇ ਨਿੱਘਾ ਸਵਾਗਤ 18 ਸਾਲਾ ਗੁਕੇਸ਼ ਸ਼ਤਰੰਜ ਦੇ ਬਣੇ ਨਵੇਂ ਵਿਸ਼ਵ ਚੈਂਪੀਅਨ, ਫਾਈਨਲ 'ਚ ਚੀਨੀ ਖਿਡਾਰੀ ਨੂੰ ਹਰਾਇਆ ਪਹਿਲਵਾਨ ਬਜਰੰਗ ਪੂਨੀਆ `ਤੇ ਨਾਡਾ ਨੇ ਚਾਰ ਸਾਲ ਦੀ ਲਗਾਈ ਪਾਬੰਦੀ ਪਰਥ ਟੈਸਟ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ ਅਣਗੌਲੇ ਹੀ ਤੁਰ ਗਿਆ ਜੈਵਲਿਨ “ਲਿਟਲ ਓਲੰਮਪੀਅਨ” ਪ੍ਰੀਤਾ ਕੈਨੇਡਾ ਦੀ ਫੀਲਡ ਹਾਕੀ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਖਿਡਾਰਣਾਂ ਸ਼ਾਮਿਲ ਭਾਰਤ ਨੇ ਕਾਨਪੁਰ ਟੈਸਟ ਵਿਚ ਬੰਗਲਾੇਦਸ਼ ਨੂੰ 7 ਵਿਕਟਾਂ ਨਾਲ ਹਰਾਇਆ ਸ਼ਤਰੰਜ ਓਲੰਪੀਆਡ ਵਿਚ ਭਾਰਤ ਨੇ ਰਚਿਆ ਇਤਿਹਾਸ, ਪੁਰਸ਼ ਅਤੇ ਮਹਿਲਾ ਟੀਮਾਂ ਨੇ ਪਹਿਲੀ ਵਾਰ ਜਿੱਤਿਆ ਗੋਲਡ ਭਾਰਤ ਨੇ ਚੇਨੱਈ ਟੈਸਟ ਵਿਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ