Welcome to Canadian Punjabi Post
Follow us on

21

November 2024
ਬ੍ਰੈਕਿੰਗ ਖ਼ਬਰਾਂ :
ਏ.ਆਰ. ਰਹਿਮਾਨ ਨੇ ਪਤਨੀ ਸਾਇਰਾ ਬਾਨੋ ਤੋਂ 29 ਸਾਲ ਬਾਅਦ ਲਿਆ ਤਲਾਕਵਿਆਹ ਵਿਚ ਆਏ ਮਹਿਮਾਨਾਂ ਨੇ ਹਵਾ 'ਚ ਉਡਾਏ 20 ਲੱਖ ਰੁਪਏਪਾਕਿਸਤਾਨ 'ਚ ਫੌਜ ਦੀ ਚੌਕੀ 'ਤੇ ਆਤਮਘਾਤੀ ਹਮਲਾ, 12 ਜਵਾਨ ਸ਼ਹੀਦ, 6 ਅੱਤਵਾਦੀ ਵੀ ਮਾਰੇ ਗਏਫਿਨਲੈਂਡ, ਸਵੀਡਨ ਅਤੇ ਨਾਰਵੇ ਨੇ ਜੰਗ ਦੀ ਚੇਤਾਵਨੀ ਕੀਤੀ ਜਾਰੀ, ਰੂਸੀ ਹਮਲੇ ਤੋਂ ਬਚਣ ਲਈ ਤਿਆਰ ਰਹਿਣ ਲਈ ਕਿਹਾਜੀ-20 ਸੰਮੇਲਨ ਦੀ ਸਮਾਪਤੀ ਮੌਕੇ ਫੋਟੋ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨਾਲ ਨਜ਼ਰ ਆਏ ਨਰਿੰਦਰ ਮੋਦੀਪ੍ਰਧਾਨ ਮੰਤਰੀ ਮੋਦੀ ਨੇ ਗੁਆਨਾ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ : ਹਰਪਾਲ ਸਿੰਘ ਚੀਮਾ
 
ਪੰਜਾਬ

ਦੋਸਤਾਂ ਨੇ ਘਰ ਸੱਦ ਕੇ ਨੌਜਵਾਨ ਨੂੰ ਮਾਰ ਸੁੱਟਿਆ

August 28, 2022 04:27 PM

ਭੋਗਪੁਰ, 28 ਅਗਸਤ (ਪੋਸਟ ਬਿਊਰੋ)- ਭੋਗਪੁਰ ਤੇ ਕਾਲੂਵਾਹਰ ਦੇ ਨੌਜਵਾਨਾਂ ਦੀ ਆਪਸ ਵਿੱਚ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰਨ ਲਿਆ ਅਤੇ ਭੋਗਪੁਰ ਦੇ ਰਹਿਣ ਵਾਲੇ 32 ਸਾਲਾ ਨੌਜਵਾਨ ਮਨਜੀਤ ਸਿੰਘ ਉਰਫ ਜੀਤਾ ਨੂੰ ਉਸ ਦੇ ਦੋਸਤਾਂ ਨੇ ਘਰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਵਾਰਡ ਨੰਬਰ 12 ਭੋਗਪੁਰ ਦੇ ਵਾਸੀ ਮ੍ਰਿਤਕ ਮਨਜੀਤ ਸਿੰਘ ਦੀ ਪਤਨੀ ਹਰਜਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ ਸਾਲ 2020 ਵਿੱਚ ਮਨਜੀਤ ਸਿੰਘ ਉਰਫ ਜੀਤਾ ਨਾਲ ਹੋਇਆ ਸੀ ਅਤੇ ਉਸ ਦਾ ਪਤੀ ਪ੍ਰਾਈਵੇਟ ਬੱਸ ਦੀ ਡਰਾਈਵਰੀ ਕਰਦਾਸੀ। ਹਰਜਿੰਦਰ ਕੌਰ ਨੇ ਦੱਸਿਆ ਕਿ ਮਨਜੀਤ ਸਿੰਘ ਦੀ ਸੂਰਜ ਰਾਣਾ ਪੁੱਤਰ ਸਤਪਾਲ ਵਾਸੀ ਕਾਲੂਵਾਹਰ ਥਾਣਾ ਬੁੱਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਦੋਸਤੀ ਸੀ, ਜੋ ਉਨ੍ਹਾਂ ਦੇ ਘਰ ਵੀ ਆਇਆ ਸੀ ਤੇ ਉਸ ਦਾ ਪਤੀ ਵੀ ਉਸ ਨੂੰ ਮਿਲਣ ਜਾਂਦਾ ਰਹਿੰਦਾ ਸੀ। ਸੂਰਜ ਰਾਣਾ ਦਾ ਮਨਜੀਤ ਸਿੰਘ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ ਤੇ ਇਨ੍ਹਾਂ ਦੋਵਾਂ ਦੀ ਬੋਲਚਾਲ ਬੰਦ ਹੋ ਗਈ ਸੀ। ਪਰਸੋਂ ਉਹ ਆਪਣੇ ਪਤੀ ਨਾਲ ਘਰ ਵਿੱਚ ਸੀ, ਜਿੱਥੇ ਉਸ ਦੇ ਪਤੀ ਨੂੰ ਸੂਰਜ ਰਾਣਾ ਦਾ ਫੋਨ ਆਇਆ ਤੇ ਗੁੱਸੇ ਗਿਲੇ ਦੂਰ ਕਰਨ ਲਈ ਉਸ ਦਾ ਪਤੀ ਸੂਰਜ ਰਾਣਾ, ਸਾਥੀ ਅਤੇ ਹੋਰ ਨੌਜਵਾਨਾਂ ਕੋਲ 2.30 ਵਜੇ ਦੇ ਕਰੀਬ ਕਾਲੂਵਾਹਰ ਪਿੰਡ ਜਾਣ ਦਾ ਕਹਿ ਕੇ ਚਲਾ ਗਿਆ।ਸ਼ਾਮ ਪੰਜ ਵਜੇ ਦੇ ਕਰੀਬ ਉਸ ਦੇ ਪਤੀ ਦੇ ਦੋਸਤ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਨੂੰ ਪਿੰਡ ਕਾਲੂਵਾਹਰ ਵਿਖੇ ਸੂਰਜ ਦੇ ਘਰ ਦੇ ਬਾਹਰ ਸੂਰਜ ਤੇ ਉਸ ਦੇ ਸਾਥੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਹੈ। ਉਹ ਹਰਜਿੰਦਰ ਸਿੰਘ ਅਤੇ ਰਵੀ ਕੁਮਾਰ ਨਾਲ ਆਪਣੀ ਕਾਰ ਵਿੱਚ ਪਿੰਡ ਕਾਲੂਵਾਹਰ ਪੁੱਜੇ ਤਾਂ ਮਨਜੀਤ ਖੂਨ ਨਾਲ ਲੱਥਪਥ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਪਿਆ ਸੀ। ਉਸ ਦਾ ਖੱਬਾ ਗੁੱਟ ਕੱਟਿਆ ਹੋਇਆ ਸੀ ਅਤੇ ਸਿਰ ਤੇ ਲੱਤਾਂ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ, ਜਿਸ ਨੂੰ ਜੌਹਲ ਹਸਪਤਾਲ ਜਲੰਧਰ ਲਿਜਾਇਆ ਗਿਆ। ਓਥੇ ਡਾਕਟਰਾਂ ਨੇ ਸਿਵਲ ਹਸਪਤਾਲ ਲਿਜਾਣ ਲਈ ਕਿਹਾ, ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਥਾਣਾ ਬੁੱਲ੍ਹੋਵਾਲ ਦੇ ਮੁਖੀ ਜਸਵੀਰ ਸਿੰਘ ਨੇ ਮ੍ਰਿਤਕ ਨੌਜਵਾਨ ਮਨਜੀਤ ਸਿੰਘ ਦੀ ਪਤਨੀ ਦੇ ਬਿਆਨਾਂ ਉੱਤੇ ਸੂਰਜ ਰਾਣਾ, ਸਾਥੀ ਤੇ ਇੱਕ ਅਣਪਛਾਤੇ ਨੌਜਵਾਨ ਖਿਲਾਫ ਕੇਸਾ ਦਰਜ ਕਰ ਲਿਆ ਹੈ।ਮਨਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉਸ ਦੇ ਪਿਤਾ ਦੀ ਕਾਫੀ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਭੋਗਪੁਰ ਵਿਖੇ ਆਪਣੀ ਮਾਤਾ ਤੇ ਪਤਨੀ ਨਾਲ ਰਹਿ ਰਿਹਾ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ : ਹਰਪਾਲ ਸਿੰਘ ਚੀਮਾ ਪੀ.ਐੱਸ.ਡੀ.ਐੱਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ ਪੰਚਾਂ ਦਾ ਸਹੁੰ ਚੁੱਕ ਸਮਾਗਮ: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜ਼ਿਲ੍ਹੇ ਦੇ 4466 ਪੰਚਾਂ ਨੂੰ ਚੁਕਾਈ ਸਹੁੰ ਕੈਬਨਿਟ ਮੰਤਰੀ ਮੁੰਡੀਆਂ ਨੇ 6391 ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਸਪੀਕਰ ਸੰਧਵਾਂ, ਵਿਧਾਇਕ ਸੇਖੋਂ ਅਤੇ ਵਿਧਾਇਕ ਅਮੋਲਕ ਸਿੰਘ ਵੱਲੋਂ ‘ਸਾਡਾ ਫ਼ਰੀਦਕੋਟ’ ਫੋਟੋਗਰਾਫੀ ਮੁਕਾਬਲਿਆਂ ਦਾ ਪੋਸਟਰ ਜਾਰੀ 1971 ਦੀ ਜੰਗ ਦਾ ਜੇਤੂ ਟੈਂਕ ਪਹਿਲਾਂ ਦੀ ਤਰ੍ਹਾਂ ਭਾਰਤ ਨਗਰ ਚੌਂਕ ਵਿੱਚ ਹੀ ਰੱਖਿਆ ਜਾਵੇ : ਕਾਹਲੋਂ ਮਹਿਲਾ ਕਮਿਸ਼ਨ ਵੱਲੋਂ ਔਰਤਾਂ ਲਈ ਭੱਦੀ ਅਤੇ ਅਪਮਾਨਜਨਕ ਟਿੱਪਣੀ ਕਰਨ ਸਬੰਧੀ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਜਾਰੀ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨੇ ਪੰਜਾਬ ਦੇ 19 ਜ਼ਿਲ੍ਹਿਆਂ ਦੇ ਲੇਬਰ ਚੌਕਾਂ ਵਿੱਚ ਕੈਂਪ ਲਗਾਏ