ਮਾਂਟਰੀਅਲ, 22 ਜਨਵਰੀ (ਪੋਸਟ ਬਿਊਰੋ): ਆਨਲਾਈਨ ਰਿਟੇਲ ਦਿੱਗਜ ਕੰਪਨੀ ਐਮਾਜ਼ੋਨ ਕਿਊਬੇਕ ਵਿੱਚ ਆਪਣੇ ਸਾਰੇ ਗੁਦਾਮਾਂ ਨੂੰ ਬੰਦ ਕਰ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ।
ਕੰਪਨੀ ਨੇ ਕਿਹਾ ਹੈ ਕਿ ਉਹ ਅਗਲੇ ਦੋ ਮਹੀਨਿਆਂ ਵਿੱਚ ਸੱਤ ਆਪਰੇਸ਼ਨ ਸਥਾਨਾਂ, ਇੱਕ ਸਪਲਾਈ ਕੇਂਦਰ, ਦੋ ਸੋਰਟਿੰਗ ਕੇਂਦਰਾਂ, ਤਿੰਨ ਡਿਲੀਵਰੀ ਸਟੇਸ਼ਨਾਂ ਅਤੇ ਇੱਕ ਏਐੱਮਐਕਸਐੱਲ (ਜਿ਼ਅਦਾ ਵੱਡੇ) ਡਿਲੀਵਰੀ ਸਟੇਸ਼ਨ `ਤੇ ਆਪਰੇਸ਼ਨ ਬੰਦ ਕਰ ਦੇਵੇਗੀ, ਜੋ ਇੱਕ ਸੋਰਟਿੰਗ ਕੇਂਦਰ ਨਾਲ ਸਥਿਤ ਹੈ।
ਐਮਾਜ਼ੋਨ ਦੀ ਸਪੋਕਸਪਰਸਨ ਬਾਰਬਰਾ ਏਗਰੇਟ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਫ਼ੈਸਲਾ ਪਿਛਲੇ ਬਸੰਤ ਵਿੱਚ ਕਿਊਬੇਕ ਦੇ ਲਾਵਲ ਵਿੱਚ ਐਮਾਜ਼ੋਨ ਦੇ ਧਯਠ4 ਗੁਦਾਮ ਵਿੱਚ 200 ਕਰਮਚਾਰੀਆਂ ਦੇ ਸੰਘੀਕਰਨ ਬਾਅਦ ਲਿਆ ਗਿਆ ਸੀ ।
ਕੁਲ ਮਿਲਾਕੇ, ਕਿਊਬੇਕ ਵਿੱਚ 1,700 ਰੈਗੂਲਰ ਕਰਮਚਾਰੀਆਂ ਅਤੇ 250 ਅਸਥਾਈ ਸੀਜ਼ਨਲ ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।