ਵਾਸਿ਼ੰਗਟਨ, 3 ਜਨਵਰੀ (ਪੋਸਟ ਬਿਊਰੋ): ਐੱਫਬੀਆਈ ਨੇ ਵੀਰਵਾਰ ਨੂੰ ਕਿਹਾ ਕਿ ਸ਼ਮਸੁਦੀਨ ਜੱਬਾਰ ਨਿਊ ਓਰਲੀਨਜ਼ ਹਮਲੇ ਦਾ ਇਕੱਲਾ ਅੱਤਵਾਦੀ ਸੀ ਅਤੇ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦਾ ਸਮਰਥਕ ਸੀ। ਉਹ ਇਸ ਗਰਮੀਆਂ ਵਿੱਚ ਆਈਐੱਸਆਈਐੱਸ ਵਿੱਚ ਸ਼ਾਮਿਲ ਹੋ ਗਿਆ ਸੀ। ਇਹ ਵੀ ਦੱਸਿਆ ਕਿ ਹਮਲੇ ਵਿੱਚ 14 ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ, ਨਿਊ ਓਰਲੀਨਜ਼ ਕੋਰੋਨਰ ਨੇ ਕਿਹਾ ਸੀ ਕਿ ਹਮਲੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਸੀ।
ਐੱਫਬੀਆਈ ਦੇ ਡਿਪਟੀ ਅਸਿਸਟੈਂਟ ਡਾਇਰੈਕਟਰ ਕ੍ਰਿਸਟੋਫਰ ਰਾਇਆ ਨੇ ਪ੍ਰੱੈਸ ਕਾਨਫਰੰਸ ਵਿੱਚ ਦੱਸਿਆ ਕਿ ਜੱਬਾਰ ਨੇ ਆਈਐੱਸਆਈਐੱਸ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ `ਤੇ ਵੀਡੀਓ ਪੋਸਟ ਕੀਤੇ ਸਨ। ਸ਼ੁਰੂ ਵਿਚ ਉਸ ਦੀ ਯੋਜਨਾ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਮਾਰਨ ਦੀ ਸੀ। ਪਰ ਅਜਿਹਾ ਕਰਨ ਨਾਲ ਉਦਾ ‘ਵਾਰ ਬਿਟਵਿਨ ਬਿਲੀਵਰਜ਼ ਐਂਡ ਨਾਨ ਬਿਲੀਵਰਜ਼’ ਦਾ ਉਦੇਸ਼ ਪੂਰਾ ਨਹੀਂ ਹੁੰਦਾ।
ਰਾਇਆ ਨੇ ਟਾਈਮਲਾਈਨ ਨੂੰ ਦੱਸਿਆ ਕਿ ਜੱਬਾਰ ਨੇ 30 ਦਸੰਬਰ ਨੂੰ ਹਿਊਸਟਨ ਟੈਕਸਾਸ ਵਿੱਚ ਟਰੱਕ ਕਿਰਾਏ 'ਤੇ ਲਿਆ ਸੀ। ਫਿਰ 31 ਦਸੰਬਰ ਦੀ ਸ਼ਾਮ ਨੂੰ ਨਿਊ ਓਰਲੀਨਜ਼ ਚਲਿਆ ਗਿਆ। ਉਸ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਦੇ ਸਮਰਥਨ 'ਚ 5 ਵੀਡੀਓਜ਼ ਪੋਸਟ ਕੀਤੀਆਂ ਹਨ। ਪਹਿਲੀ ਵੀਡੀਓ ਵਿੱਚ ਜੱਬਾਰ ਨੇ ਆਪਣੀ ਪੁਰਾਣੀ ਯੋਜਨਾ ਬਾਰੇ ਦੱਸਿਆ ਸੀ।