ਟੋਰਾਂਟੋ, 6 ਜਨਵਰੀ (ਪੋਸਟ ਬਿਊਰੋ): ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਏਅਰਪੋਰਟ ਦੇ ਨੇੜੇ ਲੱਗੀ ਅੱਗ ਨਾਲ ਏਅਰਪੋਰਟ ਦੀ ਆਵਾਜਾਈ `ਤੇ ਕੋਈ ਅਸਰ ਨਹੀਂ ਪਿਆ ਹੈ।
ਏਅਰਪੋਰਟ ਨੇ ਐਕਸ `ਤੇ ਇੱਕ ਪੋਸਟ ਵਿੱਚ ਲਿਖਿਆ ਕਿ ਟੋਰਾਂਟੋ ਪੀਅਰਸਨ ਨੂੰ ਏਅਰਪੋਰਟ ਦੀ ਜਾਇਦਾਦ ਦੇ ਬਾਹਰ ਲੱਗੀ ਅੱਗ ਦੀ ਜਾਣਕਾਰੀ ਹੈ। ਜਹਾਜ਼ ਸੁਰੱਖਿਅਤ ਉੱਤਰ ਰਹੇ ਹਨ ਅਤੇ ਰਵਾਨਾ ਹੋ ਰਹੇ ਹਨ।
ਮਿਸੀਸਾਗਾ ਫਾਇਰ ਦਾ ਕਹਿਣਾ ਹੈ ਕਿ 1787 ਡਰੂ ਰੋਡ `ਤੇ ਸਿੰਗਲ-ਸਟੋਰੀ ਕਮਰਸ਼ੀਅਲ ਪ੍ਰਾਪਰਟੀ ਵਿੱਚ ਲੱਗੀ ਅੱਗ ਲਈ ਕਰੂ ਮੌਕੇ `ਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇਮਾਰਤ ਵਿਚੋਂ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਸਾਨੂੰ ਆਪਣੇ ਕਰਮਚਾਰੀਆਂ ਨੂੰ ਵਾਪਿਸ ਬੁਲਾਉਣਾ ਪਿਆ ਕਿਉਂਕਿ ਇਮਾਰਤ ਢਹਿਣ ਲੱਗੀ ਸੀ, ਡਿਪਟੀ ਫਾਇਰ ਚੀਫ ਰਾਬ ਗਰਿਮਵੁਡ ਨੇ ਘਟਨਾ ਸਥਾਨ `ਤੇ ਦੱਸਿਆ ਕਿ ਇਮਾਰਤ ਕਾਫ਼ੀ ਹੱਦ ਤੱਕ ਢਹਿ ਗਈ ਹੈ।
ਪੀਲ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਦੇ ਜਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਫਾਇਰ ਚੀਫ ਦਾ ਕਹਿਣਾ ਹੈ ਕਿ ਕਰਮਚਾਰੀ ਕਈ ਘੰਟਿਆਂ ਤੱਕ ਘਟਨਾ ਸਥਾਨ `ਤੇ ਰਹਿਣਗੇ। ਪੁਲਿਸ ਨੇ ਚਾਲਕਾਂ ਇਸ ਸਮੇਂ ਵਿਕਲਪਿਕ ਮਾਰਗਾਂ ਦੀ ਵਰਤੋਂ ਕਰਨ ਦਾ ਅਪੀਲ ਕੀਤੀ ਹੈ। ਕਿਉਂਕਿ ਬਰੈਮਲਿਆ ਰੋਡ ਦੇ ਪੱਛਮ ਵਿੱਚ ਟਰੈਨਮੇਰੇ ਡਰਾਈਵ ਤੋਂ ਡਰੂ ਰੋਡ `ਤੇ ਪੂਰਵ ਅਤੇ ਪੱਛਮ ਵੱਲ ਜਾਣ ਵਾਲੀ ਲੇਨ ਬੰਦ ਹਨ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।