ਟੋਰਾਂਟੋ, 6 ਜਨਵਰੀ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ (ਓਪੀਪੀ) ਨੇ ਕਿਹਾ ਕਿ ਕਵੀਨ ਏਲਿਜ਼ਾਬੇਥ ਵੇਅ `ਤੇ ਕਾਰ ਚਾਲਕਾਂ `ਤੇ ਨਕਲੀ ਬੰਦੂਕ ਤਾਣਨ ਵਾਲੇ ਇੱਲ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਓਪੀਪੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਇਹ ਘਟਨਾ ਐਤਵਾਰ ਨੂੰ ਲਗਭਗ 4 ਵਜੇ ਨਿਆਗਰਾ- ਬਾਊਂਡ ਲੇਨ ਵਿੱਚ ਹੋਈ।
ਪੁਲਿਸ ਵੱਲੋਂ ਡਰਾਈਵਰ ਦਾ ਨਾਮ ਨਹੀਂ ਦੱਸਿਆ ਗਿਆ, ਉਸ ਨੂੰ ਸੇਂਟ ਕੈਥਰੀਨ ਦੇ ਪੂਰਵ ਵਿੱਚ ਗਲੇਨਡੇਲ ਵੱਲ ਰੋਕਿਆ ਗਿਆ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ ।
ਓਪੀਪੀ ਨੇ ਕਿਹਾ ਕਿ ਘਟਨਾ ਸਥਾਨ `ਤੇ ਇੱਕ ਨਕਲੀ ਬੰਦੂਕ ਜ਼ਬਤ ਕੀਤੀ ਗਈ, ਨਾਲ ਹੀ ਕਿਹਾ ਕਿ ਡਰਾਈਵਰ `ਤੇ ਚਾਰਜਿਜ਼ ਹਨ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਡਰਾਈਵਰ ਕਾਰ ਚਾਲਕਾਂ `ਤੇ ਨਕਲੀ ਬੰਦੂਕ ਕਿਉਂ ਤਾਣ ਰਿਹਾ ਸੀ ।