ਓਟਵਾ, 1 ਦਸੰਬਰ (ਪੋਸਟ ਬਿਊਰੋ): ਕੈਨੇਡਾ ਬੀਫ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਛੁੱਟੀਆਂ ਦੇ ਮੌਸਮ ਤੋਂ ਪਹਿਲਾਂ ਅਤੇ ਸਭਤੋਂ ਮਸ਼ਰੂਫ ਸਮੇਂ ਤੋਂ ਪਹਿਲਾਂ ਕਈ ਸਟੋਰਾਂ ਅਤੇ ਕਸਾਈਆਂ ਦੀਆਂ ਦੁਕਾਨਾਂ ਕਰਿਆਨੇ ਦੀਆਂ ਦੁਕਾਨਾਂ `ਤੇ ਰਿਕਾਰਡ ਉਚਾਈ `ਤੇ ਪਹੁੰਚ ਗਈਆਂ ਹਨ।
2020 ਵਿੱਚ ਇੱਕ ਕਿੱਲੋਗ੍ਰਾਮ ਗਰਾਊਂਡ ਬੀਫ ਦੀ ਕੀਮਤ 10 ਡਾਲਰ ਸੀ, ਜਦੋਂ ਕਿ ਹੁਣ ਇਸਦੀ ਔਸਤ ਕੀਮਤ 13 ਡਾਲਰ ਹੈ। ੰਟਅਟਸਿਟਚਿਸ ਛਅਨਅਦਅ ਅਨੁਸਾਰ, ਇੱਕ ਸਰਲੋਇਨ ਸਟੇਕ ਦੀ ਕੀਮਤ 2016 ਵਿੱਚ 16 ਡਾਲਰ ਤੋਂ ਘੱਟ ਦੀ ਤੁਲਣਾ ਵਿੱਚ 22 ਡਾਲਰ ਦੇ ਆਸਪਾਸ ਹੈ।