ਟੋਰਾਂਟੋ, 27 ਨਵੰਬਰ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਉਸ ਵਿਅਕਤੀ ਦੀ ਪਹਿਚਾਣ ਕਰ ਲਈ ਹੈ ਜੋ ਮੰਗਲਵਾਰ ਸਵੇਰੇ ਮਿਸਿਸਾਗਾ ਵਿੱਚ ਰਾਜ ਮਾਰਗ 401 `ਤੇ ਲੰਘਣ ਵਾਲੇ ਵਾਹਨਾਂ `ਤੇ ਗੋਲੀ ਚਲਾਉਣ ਦੇ ਦੋਸ਼ ਵਿੱਚ ਲੋੜੀਂਦਾ ਸੀ।
ਬੁੱਧਵਾਰ ਨੂੰ ਇੱਕ ਅਪਡੇਟ ਵਿੱਚ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸਵੇਰੇ ਕਰੀਬ 5 ਵਜੇ ਡਿਕਸੀ ਰੋਡ ਕੋਲ ਪੂਰਵ ਵੱਲ ਜਾਣ ਵਾਲੀ ਲੇਨ ਵਿੱਚ ਹੋਈ ਘਟਨਾ ਦੇ ਸਿਲਸਿਲੇ ਵਿੱਚ 29 ਸਾਲਾ ਟਰਾਏ ਲੇਡਰੂ ਦੀ ਗ੍ਰਿਫ਼ਤਾਰੀ ਦਾ ਵਾਰੰਟ ਪ੍ਰਾਪਤ ਕਰ ਲਿਆ ਹੈ।
ਓਪੀਪੀ ਨੇ ਕਿਹਾ ਕਿ ਹੁਣ ਤੱਕ 10 ਤੋਂ ਜਿ਼ਆਦਾ ਮੋਟਰ ਚਾਲਕਾਂ ਨੇ ਆਪਣੇ ਵਾਹਨਾਂ ਨੂੰ ਗੋਲੀਆਂ ਨਾਲ ਨੁਕਸਾਨੇ ਜਾਣ ਦੀ ਸੂਚਨਾ ਦਿੱਤੀ ਹੈ, ਹਾਲਾਂਕਿ ਘਟਨਾ ਵਿਚ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਲੇਡਰੂ ਨੇ ਕਥਿਤ ਤੌਰ `ਤੇ ਇੱਕ ਮੋਟਰ ਚਾਲਕ ਦਾ ਵਾਹਨ ਵੀ ਚੋਰੀ ਕਰ ਲਿਆ ਅਤੇ ਘਟਨਾ ਸਥਾਨ ਤੋਂ ਭੱਜ ਗਿਆ। ਬਾਅਦ ਵਿੱਚ ਅਧਿਕਾਰੀਆਂ ਨੂੰ ਈਟੋਬਿਕੋਕ ਵਿੱਚ ਫਾਸਕੇਨ ਡਰਾਈਵ `ਤੇ ਛੱਡੇ ਗਏ ਵਾਹਨ ਦਾ ਪਤਾ ਚੱਲਿਆ।
ਪੁਲਿਸ ਨੇ ਕਿਹਾ ਕਿ ਮੁਲਜ਼ਮ ਹਥਿਆਰਬੰਦ ਅਤੇ ਖਤਰਨਾਕ ਹੈ, ਜੇਕਰ ਕਿਸੇ ਨੂੰ ਵੀ ਉਸ ਬਾਰੇ ਜਾਣਕਾਰੀ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਮੰਗਲਵਾਰ ਸਵੇਰੇ ਕੰਮ `ਤੇ ਜਾ ਰਹੇ ਇੱਕ ਵਿਅਕਤੀ ਦਾ ਹਾਈਵੇ 401 ਦੇ ਪੂਰਵ ਵੱਲ ਜਾਣ ਵਾਲੀ ਲੇਨ `ਤੇ ਗੱਡੀ ਚਲਾਉਂਦੇ ਸਮਾਂ ਮੁਲਜ਼ਮ ਨਾਲ ਸਾਹਮਣਾ ਹੋਇਆ।
ਵੀਡੀਓ ਵਿਚ ਇੱਕ ਆਦਮੀ ਨੂੰ ਖੱਬੇ ਪਾਸੇ ਵਲੋਂ ਸੱਜੇ ਪਾਸੇ ਭੱਜਦੇ ਹੋਏ ਵੇਖਿਆ ਜਾ ਸਕਦਾ ਹੈ।
ਡੈਸ਼ਕੈਮ ਵਿੱਚ ਜਿਸ ਵਿੱਚ ਆਡੀਓ ਨਹੀਂ ਸੀ, ਟ੍ਰੈਫਿਕ ਕਾਰਨ ਲੇਨ ਵਿੱਚ ਗਰੇ ਹੁੱਡੀ ਪਹਿਨੇ ਇੱਕ ਵਿਅਕਤੀ ਨੂੰ ਵਾਹਨਾਂ ਕੋਲ ਆਉਂਦੇ ਅਤੇ ਉਨ੍ਹਾਂ `ਤੇ ਬੰਦੂਕ ਤਾਣਦੇ ਹੋਏ ਕੈਦ ਹੋ ਗਿਆ।
ਵਾਹਨ ਚਾਲਕ ਮਾਇਕ ਨੇ ਕਿਹਾ ਕਿ ਉਹ ਬਚਕੇ ਉੱਥੋਂ ਨਿਕਲ ਗਿਆ। ਉਸ ਆਦਮੀ ਕੋਲੋਂ ਲਮਘਣ ਤੋਂ ਬਾਅਦ ਮਾਇਕ ਨੂੰ ਗੋਲੀ ਚੱਲਣ ਦੀ ਅਵਾਜ਼ ਸੁਣਾਈ ਦਿੱਤੀ। ਫਿਰ ਉਨ੍ਹਾਂ ਨੇ ਘਟਨਾ ਦੀ ਰਿਪੋਰਟ ਕਰਨ ਲਈ 911 `ਤੇ ਕਾਲ ਕੀਤੀ।
ਇਸ ਘਟਨਾ ਤੋਂ ਡਿਕਸੀ ਰੋਡ `ਤੇ ਹਾਈਵੇ 401 ਪੂਰਵ ਵੱਲ ਜਾਣ ਵਾਲੀ ਕਲੇਕਟਰ ਲੇਨ ਅਤੇ ਕੁਝ ਰਾਜ ਮਾਰਗ 410 ਅਤੇ ਰਾਜ ਮਾਰਗ 401 ਰੈਂਪ ਲੰਬੇ ਸਮੇਂ ਤੱਕ ਬੰਦ ਰਹੇ।