ਟੋਰਾਂਟੋ, 26 ਨਵੰਬਰ (ਪੋਸਟ ਬਿਊਰੋ): ਸਕਾਰਬੋਰੋ ਵਿੱਚ ਮੰਗਲਵਾਰ ਰਾਤ ਨੂੰ ਇੱਕ ਵਾਹਨ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਪੈਦਲ ਜਾ ਰਿਹਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।
ਸ਼ਾਮ 6 ਵਜੇ ਤੋਂ ਬਾਅਦ ਸਟੀਲਜ਼ ਏਵੇਨਿਊ ਈਸਟ ਅਤੇ ਬਿਰਚਮਾਊਂਟ ਰੋਡ ਇਲਾਕੇ ਵਿੱਚ ਟੱਕਰ ਤੋਂ ਬਾਅਦ ਐਮਰਜੈਂਸੀ ਦਲ ਨੂੰ ਬੁਲਾਇਆ ਗਿਆ।
ਟੋਰਾਂਟੋ ਪੈਰਾਮੇਡਿਕਸ ਨੇ ਦੱਸਿਆ ਕਿ ਉਨ੍ਹਾਂ ਨੇ ਜੋ ਪੈਦਲ ਜਾ ਰਿਹਾ ਵਿਅਕਤੀ ਜ਼ਖਮੀ ਹੋਇਆ ਸੀ ਉਸਨੂੰ ਗੰਭੀਰ ਸੱਟਾਂ ਕਾਰਨ ਹਸਪਤਾਲ ਪਹੁੰਚਾਇਆ। ਪੁਲਿਸ ਨੇ ਦੱਸਿਆ ਕਿ ਵਾਹਨ ਚਾਲਕ ਘਟਨਾ ਸਥਾਨ `ਤੇ ਹੀ ਰਿਹਾ।