ਓਟਵਾ, 4 ਦਸੰਬਰ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕਿਹਾ ਕਿ ਇੱਕ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਪੋਰਨੋਗਰਾਫਿਕ ਫਿਲਮ ਵੇਖਦੇ ਹੋਏ ਫੜੇ੍ਹ ਜਾਣ `ਤੇ 615 ਡਾਲਰ ਦਾ ਜੁਰਮਾਨਾ ਅਤੇ ਤਿੰਨ ਡਿਮੇਰਿਟ ਪੁਆਇੰਟ ਦਿੱਤੇ ਗਏ ਹਨ।
ਪੁਲਿਸ ਨੇ ਦੱਸਿਆ ਕਿ ਡਰਾਈਵਰ ਨੂੰ ਸੋਮਵਾਰ ਨੂੰ ਓਟਵਾ ਵਿੱਚ ਹਾਈਵੇ 417 `ਤੇ ਰੋਕਿਆ ਗਿਆ। ਪੁਲਿਸ ਨੇ ਕਿਹਾ ਕਿ ਡਰਾਈਵਿੰਗ ਲਈ ਤੁਹਾਡਾ ਪੂਰਾ ਧਿਆਨ ਚਾਹੀਦਾ ਹੈ। ਫੋਨ ਨੂੰ ਛੱਡ ਦਿਓ, ਘਰ ਪਹੁੰਚਣ ਤੱਕ ਉਡੀਕ ਕਰੋ।
ਐਕਸ `ਤੇ ਇੱਕ ਪੋਸਟ ਵਿੱਚ ਪੁਲਿਸ ਨੇ ਇੱਕ ਫੋਨ ਵੱਲ ਇਸ਼ਾਰਾ ਕੀਤਾ ਜੋ ਇੱਕ ਵਾਹਨ ਵਿਚ ਰੱਖਿਆ ਹੋਇਆ ਸੀ। ਇਸ ਤਰ੍ਹਾਂ ਕਰਨਾ ਜਾਨਲੇਵਾ ਹੋ ਸਕਦਾ ਹੈ। ਓਪੀਪੀ ਨੇ ਅਕਤੂਬਰ ਵਿਚ ਕਿਹਾ ਕਿ ਗਸ਼ਤ ਵਾਲੀਆਂ ਸੜਕਾਂ `ਤੇ ਦੁਰਘਟਨਾਵਾਂ ਵਿੱਚ 63 ਲੋਕਾਂ ਦੀ ਮੌਤ ਹੋ ਗਈ ਹੈ, ਜਿੱਥੇ ਧਿਆਨ ਭਟਕਾਊ ਗੱਡੀ ਚਲਾਉਣਾ ਮੁੱਖ ਕਾਰਨ ਮੰਨਿਆ ਗਿਆ ਸੀ, ਜੋ 2023 ਵਿੱਚ ਇਸ ਸਮੇਂ ਦੀ ਤੁਲਣਾ ਵਿੱਚ 40 ਫ਼ੀਸਦੀ ਜਿ਼ਆਦਾ ਹੈ।