ਓਟਵਾ, 4 ਦਸੰਬਰ (ਪੋਸਟ ਬਿਊਰੋ): ਓਟਵਾ ਪੈਰਾਮੇਡਿਕਸ ਦਾ ਕਹਿਣਾ ਹੈ ਕਿ ਦੱਖਣੀ ਓਟਵਾ ਵਿੱਚ ਇੱਕ ਸਕੂਲ ਬਸ ਅਤੇ ਵੈਨ ਵਿਚਕਾਰ ਟੱਕਰ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ। ਦੁਰਘਟਨਾ ਮੰਗਲਵਾਰ ਦੁਪਹਿਰ ਕਰੀਬ 2:50 ਵਜੇ ਬੈਂਕ ਸਟਰੀਟ ਅਤੇ ਲੇਸਟਰ ਰੋਡ ਦੇ ਇਲਾਕੇ ਵਿੱਚ ਹੋਈ।
ਪੈਰਾਮੇਡਿਕ ਬੁਲਾਰੇ ਮਾਰਕ-ਏਂਟੋਨੀ ਡੇਸਚੈਂਪਸ ਨੇ ਦੱਸਿਆ ਕਿ ਦੁਰਘਟਨਾ ਵਿੱਚ ਇੱਕ ਟੀਨੇਜ਼ਰ ਅਤੇ ਚਾਰ ਬਾਲਗ ਜ਼ਖ਼ਮੀ ਹੋ ਗਏ। ਟੀਨੇਜ਼ਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਤਿੰਨ ਬਾਲਗਾਂ ਦੀ ਹਾਲਤ ਸਥਿਰ ਹੈ ਅਤੇ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਓਟਵਾ ਪੁਲਿਸ ਕਈ ਘੰਟਿਆਂ ਤੱਕ ਘਟਨਾ ਸਥਾਨ `ਤੇ ਰਹੀ। ਬੈਂਕ ਸਟਰੀਟ ਨੂੰ ਕਵੀਂਸਡੇਲ ਏਵੇਨਿਊ ਅਤੇ ਪਾਰਕ ਲੇਨ ਵਿਚਕਾਰ ਬੰਦ ਕਰ ਦਿੱਤਾ ਗਿਆ ਅਤੇ ਲੇਸਟਰ ਰੋਡ ਅਤੇ ਡੇਵਿਡਸਨ ਰੋਡ ਨੂੰ ਡਿਅਰਬਾਰਨ ਪ੍ਰਾਈਵੇਟ ਅਤੇ ਕਾਨਰਾਏ ਰੋਡ ਵਿਚਕਾਰ ਬੰਦ ਕਰ ਦਿੱਤਾ ਗਿਆ। ਸ਼ਾਮ ਕਰੀਬ 7:30 ਵਜੇ ਸਭ ਕੁੱਝ ਫਿਰ ਤੋਂ ਖੁੱਲ੍ਹ ਗਿਆ।