Welcome to Canadian Punjabi Post
Follow us on

05

February 2025
ਬ੍ਰੈਕਿੰਗ ਖ਼ਬਰਾਂ :
ਫੋਰਡ ਨੇ ਕੀਤੀਆਂ ਤਲਖ਼ ਮਾਈਕ ਟਿੱਪਣੀਆਂ ਦਾ ਦਿੱਤਾ ਜਵਾਬ, ਕਿਹਾ, ਪਤਾ ਨਹੀਂ ਸੀ ਕਿ ਟਰੰਪ ਅਜਿਹੇ ਫ਼ੈਸਲੇ ਲੈਣਗੇਇਸਮਾਈਲੀ ਮੁਸਲਮਾਨਾਂ ਦੇ ਧਾਰਮਿਕ ਆਗੂ ਆਗਾ ਖਾਨ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤਸਵੀਡਨ ਦੇ ਐਜੂਕੇਸ਼ਨ ਸੈਂਟਰ 'ਤੇ ਗੋਲੀਬਾਰੀ, 10 ਦੀ ਮੌਤਟੇਕ ਬੈਕ ਅਲਬਰਟਾ `ਤੇ ਇਲੈਕਸ਼ਨਜ਼ ਅਲਬਰਟਾ ਵੱਲੋਂ ਇੱਕ ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾਈਟੋਬੀਕੋਕ ਅਪਾਰਟਮੈਂਟ ‘ਚ ਗੋਲੀਬਾਰੀ, ਇੱਕ ਦੀ ਮੌਤ, ਦੂਜਾ ਗੰਭੀਰਪੂਰਬੀ ਓਂਟਾਰੀਓ ਵਿੱਚ ਹਾਈਵੇਅ 401 ਤੋਂ ਚਾਰਟਰ ਬੱਸ ਖਿਸਕੀ, ਜਾਨੀ ਨੁਕਸਾਨ ਤੋਂ ਬਚਾਅਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਉਤੇ ਖ਼ਾਸ ਧਿਆਨ ਦਿੱਤਾ ਜਾਵੇਗਾ : ਮੁੱਖ ਮੰਤਰੀਜੇਕਰ ਵੱਡੀ ਵਾਰਦਾਤ ਵਾਪਰੀ ਤਾਂ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਵੇਗੀ
 
ਟੋਰਾਂਟੋ/ਜੀਟੀਏ

ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ -ਸੋਨੀਆ ਸਿੱਧੂ

December 03, 2024 10:00 PM

ਬਰੈਂਪਟਨ, -ਲੰਘੇ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿੱਚ ਮੈਂਬਰਾਂ ਵੱਲੋਂ ਬਿੱਲ ਪਾਸ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ 14 ਦਸੰਬਰ 2024 ਤੋਂ 15 ਫ਼ਰਵਰੀ 2025 ਤੱਕ ਦੋ ਮਹੀਨੇ ਲਈ ਕਈ ਆਈਟਮਾਂ ਉੱਪਰ ਫੈ਼ੱਡਰਲ ਟੈਕਸ ਹਟਾਇਆ ਗਿਆ ਹੈ। ਇਨ੍ਹਾਂ ਵਿਚ ਬੱਚਿਆਂ ਦੇ ਖਿਡਾਉਣੇ, ਪੁਸਤਕਾਂ, ਰੈਸਟੋਰੈਂਟਾਂ ਵਿਚ ਖਾਣ-ਪੀਣ ਅਤੇ ‘ਟੇਕ-ਆਊਟ’, ਆਦਿ ਸ਼ਾਮਲ ਹਨ।
ਇਹ ਬਿੱਲ ਹੁਣ ਅਗਲੇਰੀ ਕਾਰਵਾਈ ਲਈ ‘ਫਾਸਟ-ਟਰੈਕ’ ਵਿੱਚੋਂ ਲੰਘਦਾ ਹੋਇਆ ਸੈਨੇਟ ਕੋਲ ਜਾਏਗਾ ਜਿੱਥੇ ਇਸ ਦੇ ਪਾਸ ਹੋਣ ਦੀ ਪੂਰੀ ਉਮੀਦ ਹੈ। ਇਸ ਦੇ ਪਾਸ ਹੋ ਜਾਣ ‘ਤੇ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ ਜੀਐੱਸਟੀ 14 ਦਸੰਬਰ 2024 ਤੋਂ ਲੈ ਕੇ 15 ਫ਼ਰਵਰੀ 2025 ਤੱਕ ਛੁੱਟੀਆਂ ਦੇ ਇਨ੍ਹਾਂ ਦੋ ਮਹੀਨਿਆਂ ਲਈ ਨਹੀਂ ਲਗਾਇਆ ਜਾਏਗਾ।
ਇਸ ਦੇ ਨਾਲ ਹੀ ਇਸ ਬਿੱਲ ਦੀ ਦੂਸਰੀ ਮੱਦ ਜਿਸ ਰਾਹੀਂ ਸਾਲ 2023 ਵਿੱਚ ਕੰਮ ਕਰਨ ਵਾਲੇ 18,7 ਮਿਲੀਅਨ ਕੈਨੇਡੀਅਨਾਂ ਜਿਨ੍ਹਾਂ ਨੇ ਇਸ ਅਰਸੇ ਦੌਰਾਨ 150,000 ਡਾਲਰ ਜਾਂ ਇਸ ਤੋਂ ਘੱਟ ਕਮਾਈ ਕੀਤੀ ਸੀ, ਨੂੰ 250 ਡਾਲਰ ਦੇ ਚੈੱਕ ਦੇਣ ਦੀ ਵਿਵਸਥਾ ਸੀ, ਨੂੰ ‘ਠੰਢੇ-ਬਸਤੇ’ ਪਾ ਦਿੱਤਾ ਗਿਆ ਹੈ, ਕਿਉਂਕਿ ਕਈ ਕੈਨੇਡਾ-ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ।
ਫ਼ੈੱਡਰਲ ਟੈਕਸ ਨਾ ਵਸੂਲ ਕਰਨ ਦੀ ਇਸ ਰਿਆਇਤ ਬਾਰੇ ਸਰਕਾਰ ਵੱਲੋਂ ਇਹ ਕਿਹਾ ਹੈ ਕਿ ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, ਜਿਵੇਂ ਹਰੇਕ ਚੀਜ਼ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੋਵੇ। ਹੁਣ ਜਦੋਂ ਕਿ ਮਹਿੰਗਾਈ ਦੀ ਦਰ ਸੁੰਗੜ ਰਹੀ ਹੈ ਅਤੇ ਚੀਜ਼ਾਂ ਦੀਆਂ ਕੀਮਤਾਂ ਵੀ ਕੁਝ ਹੇਠਾਂ ਵੱਲ ਸਰਕ ਰਹੀਆਂ ਹਨ, ਫਿਰ ਵੀ ਕੈਨੇਡਾ-ਵਾਸੀ ਮਹਿਸੂੂਸ ਕਰਦੇ ਹਨ ਕਿ ਉਨ੍ਹਾਂ ਦੇ ਬੱਜਟ ਡਾਵਾਂਡੋਲ ਹੋ ਰਹੇ ਹਨ। ਇਸ ਕਰਕੇ ਸਰਕਾਰ ਲੋਕਾਂ ਦੀ ਵਿੱਤੀ-ਸਹਾਇਤਾ ਕਰ ਰਹੀ ਹੈ ਤਾਂ ਜੋ ਉਹ ਲੋੜੀਂਦੀਆਂ ਵਸਤਾਂ ਖ਼ਰੀਦ ਸਕਣ ਅਤੇ ਆਪਣੇ ਲਈ ਕੁਝ ਬੱਚਤ ਵੀ ਕਰ ਸਕਣ।
ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ 14 ਦਸੰਬਰ ਤੋਂ ਸ਼ੁਰੂਆਤ ਕਰਕੇ ਸਰਕਾਰ ਸਾਰੇ ਕੈਨੇਡਾ-ਵਾਸੀਆਂ ਨੂੰ ਇਹ ਟੈਕਸ ਰੀਬੇਟ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰੀਕ ਤੋਂ ਹੇਠ ਲਿਖੀਆਂ ਚੀਜ਼ਾਂ ਉੱਪਰ ਜੀਐੱਸਟੀ/ਐੱਚਐੱਸਟੀ ਨਹੀਂ ਲਗਾਇਆ ਜਾਏਗਾ:
· ਬਣੇ-ਬਣਾਏ ਖਾਣੇ ਜਿਨ੍ਹਾਂ ਵਿੱਚ ਸਬਜ਼ੀਆਂ ਦੀਆਂ ਟਰੇਆਂ, ਸਲਾਦ ਅਤੇ ਸੈਂਡਵਿਚ ਸ਼ਾਮਲ ਹਨ।
· ਰੈਸਟੋਰੈਂਟਾਂ ਵਿਚ ਖਾਣਾ ਜਿਸ ਵਿਚ ਡਾਈਨ-ਇਨ, ਟੇਕ-ਆਊਟ ਅਤੇ ਖਾਣੇ ਦੀ ਡਲਿਵਰੀ ਵੀ ਸ਼ਾਮਲ ਹੈ।
· ਸਨੈਕਸ ਜਿਨ੍ਹਾਂ ਵਿੱਚ ਚਿਪਸ, ਕੈਂਡੀ, ਗਰਨੋਲਾ ਬਾਰ਼ ਆਦਿ ਸ਼ਾਮਲ ਹਨ।
· ਬੀਅਰ, ਵਾਈਨ, ਸਾਈਡਰ ਅਤੇ 7% ਏਬੀਵੀ ਤੋਂ ਹੇਠਲੇ ਪ੍ਰੀ-ਮਿਕਸ ਅਲਕੋਹਲਿਕ ਬੀਵਰੇਜ।
· ਬੱਚਿਆਂ ਦੇ ਕੱਪੜੇ, ਬੂਟ, ਕਾਰ-ਸੀਟਾਂ ਤੇ ਡਾਇਪਰ।
· ਬੱਚਿਆਂ ਦੇ ਖਿਡਾਉਣੇ, ਜਿਵੇਂ ਬੋਰਡ-ਗੇਮਾਂ, ਡੌਲਾਂ ਤੇ ਵੀਡੀਉ-ਗੇਮਾਂ।
· ਪੁਸਤਕਾਂ, ਪ੍ਰਿੰਟ ਅਖ਼ਬਾਰਾਂ ਤੇ ਅੜਾਉਣੀਆਂ।
· ਕ੍ਰਿਸਮਸ ਟਰੀ
ਸੋਨੀਆ ਸਿੱਧੂ ਨੇ ਕਿਹਾ ਕਿ ਇਹ ਟੈਕਸ ਰੀਬੇਟ 15 ਫ਼ਰਵਰੀ 2025 ਤੱਕ ਜਾਰੀ ਰਹੇਗੀ ਅਤੇ ਇਸ ਨਾਲ ਕੈਨੇਡਾ-ਵਾਸੀਆਂ ਨੂੰ ਕਾਫ਼ੀ ਬੱਚਤ ਹੋ ਸਕੇਗੀ। ਆਉਂਦੇ ਕੁਝ ਹਫ਼ਤਿਆਂ ਵਿਚ ਲੋਕ ਆਪਣੇ ਪਰਿਵਾਰਾਂ ਨਾਲ ਮਿਲ ਬੈਠ ਕੇ ਵਧੀਆ ਸਮਾਂ ਗੁਜ਼ਾਰਨਗੇ। ਉਹ ਕ੍ਰਿਸਮਸ-ਰੁੱਖਾਂ ਨੂੰ ਰੁਸ਼ਨਾਉਣਗੇ, ਦੂਸਰਿਆਂ ਲਈ ਤੋਹਫ਼ੇ ਖ੍ਰੀਦਣਗੇ ਅਤੇ ਆਪਣੇ ਦੋਸਤਾਂ-ਮਿੱਤਰਾਂ ਨਾਲ ਮਿਲ ਕੇ ਰੈਸਟੋਰੈਂਟਾਂ ਵਿਚ ਪਾਰਟੀਆਂ ਦਾ ਅਨੰਦ ਲੈਣਗੇ। ਕਈ ਘਰੇ ਬੈਠ ਕੇ ਵਾਈਨ, ਬੀਅਰ ਤੇ ਗਰਮ ਚਾਕਲੇਟਾਂ ਦਾ ਮਜ਼ਾ ਲੈਣਗੇ, ਰੈਸਟੋਰੈਟਾਂ ਤੋਂ ਖਾਣੇ ਦੇ ਆਰਡਰ ਕਰਨਗੇ ਅਤੇ ਨਾਲ ਦੀ ਨਾਲ ਫਿ਼ਲਮਾਂ ਵੇਖੀ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਕੈਨੇਡਾ-ਵਾਸੀਆਂ ਦਾ ਜੀਵਨ ਸੁਖਾਲਾ ਬਨਾਉਣ ਦੀ ਕੋਸਿ਼ਸ਼ ਕਰ ਰਹੇ ਹਾਂ ਤਾਂ ਜੋ ਲੋੜੀਂਦੀਆਂ ਵਸਤਾਂ ਖ਼ਰੀਦਣ ਲਈ ਉੁਨ੍ਹਾਂ ਦੀਆਂ ਜੇਬਾਂ ਵਿਚ ਪੈਸੇ ਹੋਣ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਫੋਰਡ ਨੇ ਕੀਤੀਆਂ ਤਲਖ਼ ਮਾਈਕ ਟਿੱਪਣੀਆਂ ਦਾ ਦਿੱਤਾ ਜਵਾਬ, ਕਿਹਾ, ਪਤਾ ਨਹੀਂ ਸੀ ਕਿ ਟਰੰਪ ਅਜਿਹੇ ਫ਼ੈਸਲੇ ਲੈਣਗੇ ਈਟੋਬੀਕੋਕ ਅਪਾਰਟਮੈਂਟ ‘ਚ ਗੋਲੀਬਾਰੀ, ਇੱਕ ਦੀ ਮੌਤ, ਦੂਜਾ ਗੰਭੀਰ ਮਿਡਟਾਊਨ ਟੋਰਾਂਟੋ ਵਿੱਚ ਵਾਹਨ ਨੇ ਪੈਦਲ ਜਾ ਰਹੀ ਔਰਤ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ ਦੱਖਣੀ ਗਲੇਨਗੈਰੀ ਵਿੱਚ ਘਰ ‘ਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼, ਦੋ ਨੂੰ ਮਾਰੀ ਗੋਲੀ, ਇਕ ਫ਼ਰਾਰ ਤਿੰਨ ਸਾਲ ਪਹਿਲਾਂ ਸਸਕੈਟੂਨ ਦੇ ਰੀਜੈਂਟ ਪਾਰਕ `ਚ ਹੋਏ ਕਤਲ ਦੇ ਮਾਮਲੇ ਵਿਚ ਇਕ ਗ੍ਰਿਫ਼ਤਾਰ ਟੈਰਿਫ ਦੇ ਖ਼ਤਰੇ ਦੇ ‘ਚ ਸਨੈਪ ਚੋਣਾਂ ਨਾਲ ਸੂਬਾ ਨਹੀਂ ਹੋਵੇਗਾ ਕਮਜ਼ੋਰ : ਫੋਰਡ ਓਂਟਾਰੀਓ ਚੋਣਾਂ 2025: ਅਮਰੀਕੀ ਸ਼ਰਾਬ `ਤੇ ਪਾਬੰਦੀ ਦਾ ਫ਼ੈਸਲਾ ਠੀਕ, ਪਰ ਲੋਕ ਨੌਕਰੀਆਂ ਬਾਰੇ ਵੀ ਚਿੰਤਤ : ਕਰੌਂਬੀ ਬਰੈਂਪਟਨ ਸਟੋਰ 'ਤੇ ਹਥਿਆਰਬੰਦ ਡਕੈਤੀ ਦੇ ਦੋਸ਼ ਵਿੱਚ ਦੋ ਨਾਬਾਲਿਗਾਂ ਸਮੇਤ ਚਾਰ ਗ੍ਰਿਫ਼ਤਾਰ ਬਰੈਂਪਟਨ ਵਾਸੀ ਵਿਸ਼ਵ ਪੱਧਰੀ ਆਵਾਜਾਈ ਤੱਕ ਪਹੁੰਚ ਦੇ ਹੱਕਦਾਰ : ਸਰਕਾਰੀਆ ਐੱਨ. ਐੱਸ. ਦੇ 21 ਸਾਲਾ ਨੌਜਵਾਨ `ਤੇ ਲੱਗੇ ਕਤਲ ਦੇ ਚਾਰਜਿਜ਼