Welcome to Canadian Punjabi Post
Follow us on

21

November 2024
ਬ੍ਰੈਕਿੰਗ ਖ਼ਬਰਾਂ :
ਪਾਕਿਸਤਾਨ 'ਚ ਯਾਤਰੀ ਵੈਨ 'ਤੇ ਹਮਲਾ, 50 ਮੌਤਾਂ, 20 ਜ਼ਖਮੀਨੇਤਨਯਾਹੂ ਵਿਰੁੱਧ ਅੰਤਰਰਾਸ਼ਟਰੀ ਅਦਾਲਤ ਵਿੱਚ ਜੰਗੀ ਅਪਰਾਧ ਦੇ ਦੋਸ਼ ਤੈਅ, ਗ੍ਰਿਫਤਾਰੀ ਵਾਰੰਟ ਜਾਰੀ ਬਰੈਂਪਟਨ ਸਿਟੀ ਕਾਉਂਸਲ ਵੱਲੋਂ ਧਾਰਮਿਕ ਸਥਾਨਾਂ ਦੇ ਆਸਪਾਸ ਵਿਰੋਧ ਪ੍ਰਦਰਸ਼ਨ `ਤੇ ਪਾਬੰਦੀ ਲਈ ਕਾਨੂੰਨ ਪਾਸਆਸਟ੍ਰੇਲੀਆ 'ਚ ਬੱਚਿਆਂ ਦੇ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਦੀ ਤਿਆਰੀ, ਸੰਸਦ 'ਚ ਪੇਸ਼ ਕੀਤਾ ਗਿਆ ਬਿੱਲਗੌਤਮ ਅਡਾਨੀ `ਤੇ ਨਿਊਯਾਰਕ ਵਿਚ ਧੋਖਾਧੜੀ ਦਾ ਦੋਸ਼, 2200 ਕਰੋੜ ਦੀ ਰਿਸ਼ਵਤ ਦੀ ਕੀਤੀ ਪੇਸ਼ਕਸ਼ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼
 
ਅੰਤਰਰਾਸ਼ਟਰੀ

ਗੌਤਮ ਅਡਾਨੀ `ਤੇ ਨਿਊਯਾਰਕ ਵਿਚ ਧੋਖਾਧੜੀ ਦਾ ਦੋਸ਼, 2200 ਕਰੋੜ ਦੀ ਰਿਸ਼ਵਤ ਦੀ ਕੀਤੀ ਪੇਸ਼ਕਸ਼

November 21, 2024 12:02 PM

ਨਿਊਯਾਰਕ, 21 ਨਵੰਬਰ (ਪੋਸਟ ਬਿਊਰੋ): ਅਮਰੀਕਾ 'ਚ ਉਦਯੋਗਪਤੀ ਗੌਤਮ ਅਡਾਨੀ ਸਮੇਤ 8 ਲੋਕਾਂ 'ਤੇ ਅਰਬਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ। ਸੰਯੁਕਤ ਰਾਜ ਦੇ ਅਟਾਰਨੀ ਦਫਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੂਰਜੀ ਊਰਜਾ ਨਾਲ ਸਬੰਧਤ ਠੇਕੇ ਹਾਸਿਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ (ਕਰੀਬ 2200 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਜਾਂ ਦੇਣ ਦੀ ਯੋਜਨਾ ਬਣਾਈ ਸੀ।
ਇਹ ਪੂਰਾ ਮਾਮਲਾ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਿਟਡ ਅਤੇ ਇੱਕ ਹੋਰ ਫਰਮ ਨਾਲ ਸਬੰਧਤ ਹੈ। ਇਹ ਮਾਮਲਾ 24 ਅਕਤੂਬਰ 2024 ਨੂੰ ਨਿਊਯਾਰਕ ਦੀ ਫੈਡਰਲ ਅਦਾਲਤ ਵਿੱਚ ਦਰਜ ਕੀਤਾ ਗਿਆ ਸੀ। ਬੁੱਧਵਾਰ ਨੂੰ ਹੋਈ ਸੁਣਵਾਈ 'ਚ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ, ਵਿਨੀਤ ਐੱਸ ਜੈਨ, ਰਣਜੀਤ ਗੁਪਤਾ, ਸਿਰਿਲ ਕੈਬੇਨਿਸ, ਸੌਰਭ ਅਗਰਵਾਲ, ਦੀਪਕ ਮਲਹੋਤਰਾ ਅਤੇ ਰੂਪੇਸ਼ ਅਗਰਵਾਲ ਨੂੰ ਦੋਸ਼ੀ ਬਣਾਇਆ ਗਿਆ ਹੈ।
ਰਾਈਟਰਜ਼ ਦੀ ਰਿਪੋਰਟ ਮੁਤਾਬਕ ਗੌਤਮ ਅਡਾਨੀ ਅਤੇ ਸਾਗਰ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਹਨ। ਸਾਗਰ ਅਡਾਨੀ ਗ੍ਰੀਨ ਐਨਰਜੀ ਲਿਮਿਟਡ ਦਾ ਅਧਿਕਾਰੀ ਹੈ।
ਅਡਾਨੀ 'ਤੇ ਰਿਸ਼ਵਤ ਦੀ ਇਹ ਰਕਮ ਇਕੱਠੀ ਕਰਨ ਲਈ ਅਮਰੀਕੀ ਨਿਵੇਸ਼ਕਾਂ ਅਤੇ ਬੈਂਕਾਂ ਨਾਲ ਝੂਠ ਬੋਲਣ ਦਾ ਦੋਸ਼ ਹੈ। ਇਹ ਕੇਸ ਅਮਰੀਕਾ ਵਿਚ ਇਸ ਲਈ ਦਰਜ ਕੀਤਾ ਗਿਆ ਸੀ ਕਿਉਂਕਿ ਅਮਰੀਕੀ ਨਿਵੇਸ਼ਕਾਂ ਦਾ ਪੈਸਾ ਇਸ ਪ੍ਰੋਜੈਕਟ ਵਿਚ ਲਗਾਇਆ ਗਿਆ ਸੀ ਅਤੇ ਅਮਰੀਕੀ ਕਾਨੂੰਨ ਤਹਿਤ ਉਸ ਪੈਸੇ ਨੂੰ ਰਿਸ਼ਵਤ ਵਜੋਂ ਦੇਣਾ ਅਪਰਾਧ ਹੈ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ 'ਚ ਯਾਤਰੀ ਵੈਨ 'ਤੇ ਹਮਲਾ, 50 ਮੌਤਾਂ, 20 ਜ਼ਖਮੀ ਨੇਤਨਯਾਹੂ ਵਿਰੁੱਧ ਅੰਤਰਰਾਸ਼ਟਰੀ ਅਦਾਲਤ ਵਿੱਚ ਜੰਗੀ ਅਪਰਾਧ ਦੇ ਦੋਸ਼ ਤੈਅ, ਗ੍ਰਿਫਤਾਰੀ ਵਾਰੰਟ ਜਾਰੀ ਆਸਟ੍ਰੇਲੀਆ 'ਚ ਬੱਚਿਆਂ ਦੇ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਦੀ ਤਿਆਰੀ, ਸੰਸਦ 'ਚ ਪੇਸ਼ ਕੀਤਾ ਗਿਆ ਬਿੱਲ ਪਾਕਿਸਤਾਨ 'ਚ ਫੌਜ ਦੀ ਚੌਕੀ 'ਤੇ ਆਤਮਘਾਤੀ ਹਮਲਾ, 12 ਜਵਾਨ ਸ਼ਹੀਦ, 6 ਅੱਤਵਾਦੀ ਵੀ ਮਾਰੇ ਗਏ ਫਿਨਲੈਂਡ, ਸਵੀਡਨ ਅਤੇ ਨਾਰਵੇ ਨੇ ਜੰਗ ਦੀ ਚੇਤਾਵਨੀ ਕੀਤੀ ਜਾਰੀ, ਰੂਸੀ ਹਮਲੇ ਤੋਂ ਬਚਣ ਲਈ ਤਿਆਰ ਰਹਿਣ ਲਈ ਕਿਹਾ ਜੀ-20 ਸੰਮੇਲਨ ਦੀ ਸਮਾਪਤੀ ਮੌਕੇ ਫੋਟੋ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨਾਲ ਨਜ਼ਰ ਆਏ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਮੋਦੀ ਨੇ ਗੁਆਨਾ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ਰੂਸ ਨੇ ਕਿਹਾ- ਜਲਦੀ ਹੀ ਭਾਰਤ ਦਾ ਦੌਰਾ ਕਰਨਗੇ ਪੁਤਿਨ, ਤਰੀਕ ਤੈਅ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਨੇ ਜੀ-20 'ਚ ਕਿਹਾ- ਜੰਗ ਕਾਰਨ ਦੁਨੀਆਂ 'ਚ ਅਨਾਜ ਸੰਕਟ, ਬਾਇਡਨ, ਮੈਕਰੋਂ, ਮੇਲੋਨੀ ਨਾਲ ਕੀਤੀ ਮੁਲਾਕਾਤ ਜੂਨੀਅਰ ਟਰੰਪ ਨੇ ਬਾਇਡਨ `ਤੇ ਲਾਇਆ ਦੋਸ਼, ਕਿਹਾ- ਬਾਇਡਨ ਤੀਜਾ ਵਿਸ਼ਵ ਯੁੱਧ ਸ਼ੁਰੂ ਕਰਨਾ ਚਾਹੁੰਦੇ ਹਨ