ਵਾਸਿ਼ੰਗਟਨ, 23 ਦਸੰਬਰ (ਪੋਸਟ ਬਿਊਰੋ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਬੁਖਾਰ ਕਾਰਨ ਸੋਮਵਾਰ ਨੂੰ ਵਾਸਿ਼ੰਗਟਨ ਦੇ ਜਾਰਜਟਾਊਨ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ।
ਕਲਿੰਟਨ ਦੇ ਡਿਪਟੀ ਚੀਫ ਆਫ ਸਟਾਫ ਏਂਜੇਲ ਉਰੇਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ 78 ਸਾਲਾ ਬਿਲ ਕਲਿੰਟਨ ਨੂੰ ਦੁਪਹਿਰ ਵਿੱਚ ਜਾਂਚ ਲਈ ਭਰਤੀ ਕਰਵਾਇਆ ਗਿਆ।
ਉਰੇਨਾ ਨੇ ਕਿਹਾ ਕਿ ਉਹ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਬਿਹਤਰ ਦੇਖਭਾਲ ਮਿਲ ਰਹੀ ਹੈ।