ਬੀਜਿੰਗ, 24 ਦਸੰਬਰ (ਪੋਸਟ ਬਿਊਰੋ): ਪਾਕਿਸਤਾਨ ਚੀਨ ਤੋਂ 40 ਜੇ-35ਏ ਲੜਾਕੂ ਜਹਾਜ਼ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਚੀਨ ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਦੋ ਸਾਲਾਂ 'ਚ ਪਾਕਿਸਤਾਨ ਨੂੰ ਸੌਂਪ ਦੇਵੇਗਾ। ਇਸ ਨਾਲ ਸਬੰਧਤ ਕੀਮਤਾਂ ਦਾ ਹਾਲੇ ਖੁਲਾਸਾ ਨਹੀਂ ਕੀਤਾ ਗਿਆ ਹੈ।
ਜੇ-35ਏ ਪੰਜਵੀਂ ਪੀੜ੍ਹੀ ਦਾ ਸਭ ਤੋਂ ਆਧੁਨਿਕ ਤਕਨੀਕ ਵਾਲਾ ਲੜਾਕੂ ਜਹਾਜ਼ ਹੈ। ਜੇਕਰ ਪਾਕਿਸਤਾਨ ਨੂੰ ਇਹ ਮਿਲਦਾ ਹੈ ਤਾਂ ਇਹ ਚੀਨ ਤੋਂ ਹਾਸਿਲ ਕਰਨ ਵਾਲਾ ਪਹਿਲਾ ਦੇਸ਼ ਹੋਵੇਗਾ। ਪਾਕਿਸਤਾਨ ਜੇ-35ਏ ਨੂੰ ਅਮਰੀਕੀ ਐੱਫ-16 ਅਤੇ ਫ੍ਰੈਂਚ ਮਿਰਾਜ ਦੀ ਥਾਂ ਲੈਣ ਲਈ ਤਾਇਨਾਤ ਕਰੇਗਾ। ਪੱਛਮੀ ਦੇਸ਼ਾਂ ਦੇ ਇਹ ਜਹਾਜ਼ ਹੁਣ ਪੁਰਾਣੇ ਹੋ ਚੁੱਕੇ ਹਨ।
ਸਿਰਫ ਦੋ ਸਾਲ ਪਹਿਲਾਂ, ਕਈ ਚੀਨੀ ਜੇ-10ਸੀਈ ਮਲਟੀ-ਰੋਲ ਲੜਾਕੂ ਜਹਾਜ਼ ਪਾਕਿਸਤਾਨੀ ਹਵਾਈ ਸੈਨਾ ਵਿੱਚ ਸ਼ਾਮਿਲ ਹੋਏ ਸਨ। ਜੇ-35ਏ ਸਟੀਲਥ ਲੜਾਕੂ ਜਹਾਜ਼ ਮਿਲਣ ਤੋਂ ਬਾਅਦ ਪਾਕਿਸਤਾਨੀ ਹਵਾਈ ਸੈਨਾ ਦੀ ਤਾਕਤ ਹੋਰ ਵਧ ਜਾਵੇਗੀ। ਭਾਰਤ ਕੋਲ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਨਹੀਂ ਹਨ।