* ਕਬੱਡੀ ਸਟੇਡੀਅਮ ਦਾ ਜਲਦ ਹੋਵੇਗਾ ਐਲਾਨ
ਬਰੈਂਪਟਨ, 6 ਨਵੰਬਰ (ਪੋਸਟ ਬਿਊਰੋ): ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਨੁਮਾਂਦਿਆਂ ਵੱਲੋਂ ਅੱਜ 6 ਨਵੰਬਰ ਨੂੰ ਪੀਮੀਅਰ ਡੱਗ ਫੋਰਡ ਨਾਲ ਕੁਵੀਂਜ਼ ਪਾਰਕ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਫੋਰਡ ਸਰਕਾਰ ਵੱਲੋਂ ਐਲਾਨੇ ਗਏ ਕਬੱਡੀ ਸਟੇਡੀਅਮ ਬਾਬਤ ਖੁੱਲ੍ਹਕੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਪ੍ਰੀਮੀਅਰ ਡੱਗ ਫੋਰਡ ਨੇ ਦੱਸਿਆ ਕਿ ਬਰੈਂਪਟਨ ਵਿੱਚ ਬਣਨ ਜਾ ਰਹੇ ਇਸ ਖੇਡ ਸਟੇਡੀਅਮ ਲਈ ਲੋੜੀਂਦਾ ਬਜਟ ਰਾਖਵਾਂ ਕਰ ਲਿਆ ਗਿਆ ਹੈ ਅਤੇ ਨੇੜ ਭਵਿੱਖ ਵਿੱਚ ਹੋਰ ਵੇਰਵੇ ਜਾਰੀ ਕਰ ਦਿੱਤੇ ਜਾਣਗੇ। ਪ੍ਰੀਮੀਅਰ ਫੋਰਡ ਨੇ ਇਸ ਸਟੇਡੀਅਮ ਲਈ ਐੱਮ.ਪੀ.ਪੀ. ਹਰਦੀਪ ਗਰੇਵਾਲ ਦੀ ਦ੍ਰਿੜਤਾ ਦੀ ਪ੍ਰਸੰਸਾ ਕੀਤੀ। ਪ੍ਰੀਮੀਅਰ ਫੋਰਡ ਨੇ ਕਿਹਾ ਕਿ ਬਰੈਂਪਟਨ ਸਿਟੀ ਇਸ ਪ੍ਰੋਜੈਕਟ ਵਿੱਚ ਪੂਰਨ ਸਹਿਯੋਗ ਦੇ ਰਹੀ ਹੈ। ਇਸ ਮੌਕੇ ਐੱਮ.ਪੀ.ਪੀ. ਅਮਰਜੋਤ ਸੰਧੂ ਵੀ ਮੌਜੂਦ ਰਹੇ।
ਇਸ ਮੌਕੇ ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਮੌਜੂਦਾ ਪ੍ਰਧਾਨ ਜਸਵਿੰਦਰ ਸ਼ੋਕਰ ਨੇ ਪ੍ਰੀਮੀਅਰ ਡੱਗ ਫੋਰਡ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਮੇਜਰ ਸਿੰਘ ਨੱਤ, ਰਾਣਾ ਰਣਧੀਰ ਸਿੰਘ ਸਿੱਧੂ, ਮਨਜੀਤ ਗਹੋਤਰਾ, ਜਗਦੀਸ਼ ਗਰੇਵਾਲ, ਹਰਜਿੰਦਰ ਬਾਸੀ, ਜਿੰਦਰ ਬੁੱਟਰ ਅਤੇ ਜਰਨੈਲ ਮੰਡ ਹਾਜ਼ਰ ਸਨ।