ਟੋਰਾਂਟੋ, 3 ਨਵੰਬਰ (ਪੋਸਟ ਬਿਊਰੋ): ਸ਼ਨੀਵਾਰ ਰਾਤ ਨਾਰਥ ਯਾਰਕ ਵਿੱਚ ਟੱਕਰ ਲੱਗਣ ਤੋਂ ਬਾਅਦ ਦੋ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀ ਰਾਤ ਕਰੀਬ 8:15 ਵਜੇ ਹਾਈਵੇ 404 ਅਤੇ ਸ਼ੇਪਰਡ ਏਵੇਨਿਊ ਕੋਲ ਇੱਕ ਕਰੂਜਰ ਵਿੱਚ ਜਾ ਰਹੇ ਸਨ, ਉਦੋਂ ਟੱਕਰ ਹੋ ਗਈ।
ਇੱਕ ਅਧਿਕਾਰੀ ਨੂੰ ਮਾਮੂਲੀ ਸੱਟ ਕਾਰਨ ਹਸਪਤਾਲ ਲਿਜਾਇਆ ਗਿਆ, ਜਦੋਂਕਿ ਦੂਜੇ ਨੂੰ ਸਾਵਧਾਨੀ ਦੇ ਤੌਰ `ਤੇ ਲਿਜਾਇਆ ਗਿਆ ।
ਦੂਜੇ ਵਾਹਨ ਦੇ ਚਾਲਕ ਨੂੰ ਵੀ ਮਾਮੂਲੀ ਸੱਟ ਦੇ ਚਲਦੇ ਹਸਪਤਾਲ ਲਿਜਾਇਆ ਗਿਆ। ਘਟਨਾ ਸਥਾਨ `ਤੇ ਇੱਕ ਸਫੇਦ ਕਾਰ ਵਿਖਾਈ ਦੇ ਰਹੀ ਹੈ, ਜਿਸਦਾ ਅੱਗੇ ਦਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।