ਐਟਲਾਂਟਿਕ, 6 ਨਵੰਬਰ (ਪੋਸਟ ਬਿਊਰੋ):Maritime Sikh community ਨੇ 24 ਸਾਲਾ ਲੜਕੀ ਸਤਿੰਦਰ ਕੌਰ ਦੀ ਮੌਤ `ਤੇ ਦੁੱਖ ਪ੍ਰਗਟ ਕੀਤਾ ਹੈ, ਜਿਨ੍ਹਾਂ ਦੀ ਵੀਰਵਾਰ ਨੂੰ ਹੈਲੀਫੈਕਸ ਟਰਾਂਜਿਟ ਬਸ ਵੱਲੋਂ ਟੱਕਰ ਤੋਂ ਬਾਅਦ ਮੌਤ ਹੋ ਗਈ ਸੀ।
ਸਤਿੰਦਰ ਕੌਰ ਤਿੰਨ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਅਤੇ ਹਾਲ ਹੀ ਵਿੱਚ ਆਪਣਾ ਸਥਾਈ ਨਿਵਾਸ ਪ੍ਰਾਪਤ ਕੀਤਾ ਸੀ। ਉਹ ਅਕਸਰ ਆਪਣੇ ਪਤੀ ਨਾਲ ਹੈਲੀਫੈਕਸ ਵਿੱਚ ਗੁਰਦੁਆਰੇ ਆਉਂਦੇ ਸਨ।
ਮੈਰੀਟਾਈਮ ਸਿੱਖ ਸੁਸਾਇਟੀ ਦੇ ਸਕੱਤਰ ਬਲਬੀਰ ਸਿੰਘ ਨੇ ਕਿਹਾ ਕਿ ਉਹ ਕਈ ਵਾਰ ਸਤਿੰਦਰ ਨੂੰ ਮਿਲੇ। ਉਨ੍ਹਾਂ ਨੂੰ ਉਸ ਦਿਨ ਗੁਰਦੁਆਰਾ ਸਾਹਿਬ ਦੀਵਾਲੀ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਉਮੀਦ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਲੜਕੀ ਦੀ ਮੌਤ ਹੋ ਗਈ ਹੈ ਤਾਂ ਉਨ੍ਹਾਂ ਵਿਸ਼ਵਾਸ ਨਹੀਂ ਹੋਇਆ।
ਬਲਬੀਰ ਸਿੰਘ ਨੇ ਕਿਹਾ ਕਿ ਸਤਿੰਦਰ ਦਾ ਪਰਿਵਾਰ ਉਨ੍ਹਾਂ ਦੀ ਮੌਤ ਤੋਂ ਬਾਅਦ ਸਦਮੇ ਵਿਚ ਹੈ। ਸਿੱਖ ਸਮਾਜ ਨੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਅੰਤਿਮ ਸਸਕਾਰ ਦੀ ਵਿਵਸਥਾ ਕਰਨ ਵਿੱਚ ਮਦਦ ਕੀਤੀ।
Balvir Singh
ਬਲਬੀਰ ਸਿੰਘ ਨੇ ਦੱਸਿਆ ਕਿ ਸਤਿੰਦਰ ਕੌਤ ਦੇ ਪਤੀ ਇੱਥੇ ਹਨ ਅਤੇ ਉਨ੍ਹਾਂ ਦੀ ਭੈਣ ਟੋਰਾਂਟੋ ਤੋਂ ਪਹੁੰਚੇ। ਉਨ੍ਹਾਂ ਦਾ ਬਾਕੀ ਪਰਿਵਾਰ ਕੱਲ੍ਹ ਭਾਰਤ ਤੋਂ ਆ ਜਾਵੇਗਾ।